
ਨਾਲ ਹੀ ਦੇਸ਼ ਨਾਲ ਜੁੜੇ ਕੁੱਝ ਪ੍ਰਸਤਾਵਾਂ ਨੂੰ ਪਾਸ ਕਰਨ...
ਨਵੀਂ ਦਿੱਲੀ: ਦੁਨੀਆ ਵਿਚ ਫੈਲੇ ਕੋਰੋਨਾ ਵਾਇਰਸ ਦਾ ਅਸਰ ਅਮਰੀਕਾ ਵਿਚ ਵੀ ਕਾਫੀ ਜ਼ਿਆਦਾ ਹੋ ਰਿਹਾ ਹੈ। ਅਮਰੀਕਾ ਵਿਚ ਹੁਣ ਤਕ 1000 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਕਾਂਗਰਸ ਨੂੰ ਅਪੀਲ ਕਰੇਗੀ ਕਿ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਪੇਰੋਲ ਟੈਕਸ ਰਿਲੀਫ ਪਾਸ ਕੀਤਾ ਜਾਵੇ। ਨਾਲ ਹੀ ਦੇਸ਼ ਨਾਲ ਜੁੜੇ ਕੁੱਝ ਪ੍ਰਸਤਾਵਾਂ ਨੂੰ ਪਾਸ ਕਰਨ ਦੀ ਮੰਗ ਵੀ ਕੀਤੀ ਹੈ।
Donald Trump
ਕੋਰੋਨਾ ਵਾਇਰਸ ਕਰ ਕੇ ਅਮਰੀਕਾ ਦੇ ਕਾਰੋਬਾਰ ਵਿਚ ਵੀ ਹਲਚਲ ਮਚੀ ਹੋਈ ਹੈ ਅਜਿਹੇ ਵਿਚ ਮਾਰਕਿਟ ਇਸ ਤਰ੍ਹਾਂ ਦਬਾਅ ਝੱਲੇ ਉਸ ਦੇ ਮੱਦੇਨਜ਼ਰ ਟਰੰਪ ਪ੍ਰਸ਼ਾਸਨ ਇਹ ਪ੍ਰਸਤਾਵ ਲਿਆ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਇਸ ਪੈਕੇਜ ਤਹਿਤ ਜੋ ਮਜ਼ਦੂਰ ਪ੍ਰਤੀ ਘੰਟੇ ਸ਼ਿਫਟ ਦੇ ਹਿਸਾਬ ਨਾਲ ਕੰਮ ਕਰਦੇ ਹਨ ਉਹਨਾਂ ਦੀ ਮਜ਼ਦੂਰੀ ਤੇ ਕੋਈ ਫਰਕ ਨਾ ਪਵੇ ਅਤੇ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਾ ਹੋਵੇ, ਇਸ ਪੈਕੇਜ ਰਾਹੀਂ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ।
Donald Trump
ਦਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਦੁਨੀਆਭਰ ਦੇ ਸ਼ੇਅਰਬਜ਼ਾਰ ਵਿਚ ਹਾਲਾਤ ਕਾਫੀ ਖਰਾਬ ਹੈ। ਭਾਰਤ ਵਿਚ ਵੀ ਸ਼ੇਅਰ ਬਜ਼ਾਰ ਲਗਾਤਾਰ ਗਿਰ ਰਹੀ ਹੈ। ਉੱਥੇ ਹੀ ਅਮਰੀਕਾ ਦਾ ਵੀ ਬੁਰਾ ਹਾਲ ਹੈ। ਇਸ ਤੋਂ ਬਾਅਦ ਤੋਂ ਹੀ ਹਰ ਕਿਸੇ ਨੂੰ ਨੁਕਸਾਨ ਦਾ ਖਤਰਾ ਹੈ ਅਤੇ ਇਹ ਖਤਰਾ ਲੋਅਰ ਕਲਾਸ ਦੇ ਕਰਮਚਾਰੀਆਂ ਨੂੰ ਵੀ ਹੈ। ਅਜਿਹੇ ਵਿਚ ਜੇ ਡੋਨਾਲਡ ਟਰੰਪ ਇਸ ਪੈਕੇਜ ਨੂੰ ਅਮਰੀਕੀ ਸੰਸਦ ਵਿਚ ਪਾਸ ਕਰਵਾਉਣ ਵਿਚ ਕਾਮਯਾਬ ਹੁੰਦੇ ਹਨ ਤਾਂ ਉਹਨਾਂ ਦੀ ਵੱਡੀ ਜਿੱਤ ਹੋਵੇਗੀ।
Donald Trump
ਖਾਸ ਗੱਲ ਇਹ ਹੈ ਕਿ ਇਸ ਸਾਲ ਹੋਣ ਵਾਲੀਆਂ ਅਮਰੀਕੀ ਚੋਣਾਂ ਤੋਂ ਪਹਿਲਾਂ ਕਰਮਚਾਰੀ ਵਰਗ ਲਈ ਜਾਣ ਵਾਲਾ ਇਹ ਪੈਕੇਜ ਟਰੰਪ ਨੂੰ ਵੱਡਾ ਸਮਰਥਨ ਦੇ ਸਕਦਾ ਹੈ। ਦਸ ਦਈਏ ਕਿ ਕੋਰੋਨਾ ਵਾਇਰਸ ਦਾ ਖੌਫ ਇਸ ਕਦਰ ਵਧ ਗਿਆ ਹੈ ਕਿ ਵਾਈਟ ਹਾਊਸ ਦੇ ਕਈ ਕਰਮਚਾਰੀਆਂ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਖੁਦ ਦੀ ਸਕ੍ਰੀਨਿੰਗ ਕਰਵਾਈ ਹੈ।
Donald Trump
ਅਮਰੀਕਾ ਵਿਚ ਹੁਣ ਤਕ 22 ਲੋਕ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਅਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਪ੍ਰਸ਼ਾਸ਼ਨ ਨੇ ਅਮਰੀਕੀ ਸੰਸਦ ਤੋਂ ਕੋਰੋਨਾ ਵਾਇਰਸ ਨਾਲ ਨਿਪਟਣ ਨੂੰ 800 ਅਰਬ ਰੁਪਏ ਤੋਂ ਵਧ ਦੇ ਪੈਕੇਜ ਦਾ ਐਲਾਨ ਕੀਤਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।