ਕਿਸਾਨ ਮੋਦੀ ਸਰਕਾਰ ਬਾਕੀ ਕਾਰਜਕਾਲ ਤਕ ਸਰਹੱਦਾਂ ’ਤੇ ਅੰਦੋਲਨ ਕਰਨ ਨੂੰ ਤਿਆਰ : ਨਰੇਂਦਰ ਟਿਕੈਤ
Published : Mar 11, 2021, 7:52 am IST
Updated : Mar 11, 2021, 7:52 am IST
SHARE ARTICLE
Farmers Protest
Farmers Protest

ਨਰੇਸ਼ ਟਿਕੈਤ ਅਤੇ ਰਾਕੇਸ਼ ਟਿਕੈਤ ਇਨ੍ਹਾਂ ਕਾਨੂੰਨਾਂ ਵਿਰੁਧ ਜਾਰੀ ਅੰਦੋਲਨ ਦਾ ਪਿਛਲੇ 100 ਦਿਨਾਂ ਤੋਂ ਵੱਧ ਸਮੇਂ ਤੋਂ ਅਗਵਾਈ ਕਰ ਰਹੇ ਹਨ। 

ਮੁਜ਼ੱਫਰਨਗਰ: ਕਿਸਾਨ ਆਗੂ ਮਹਿੰਦਰ ਸਿੰਘ ਟਿਕੈਤ ਦੇ ਪੁੱਤਰ ਨਰੇਂਦਰ ਟਿਕੈਤ ਨੇ ਕਿਹਾ ਹੈ ਕਿ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਬਾਕੀ ਸਾਢੇ 3 ਸਾਲ ਤਕ ਦਿੱਲੀ ਦੀਆਂ ਸਰਹੱਦਾਂ ’ਤੇ ਬੈਠਣ ਨੂੰ ਤਿਆਰ ਹਨ। ਨਰੇਂਦਰ ਉਨ੍ਹਾਂ ਦੇ ਪਿਤਾ ਵਲੋਂ 1986 ਵਿਚ ਗਠਤ ਭਾਰਤੀ ਕਿਸਾਨ ਯੂਨੀਅਨ ਵਿਚ ਕਿਸੇ ਅਧਿਕਾਰਤ ਅਹੁਦੇ ’ਤੇ ਨਹੀਂ ਹਨ ਅਤੇ ਜ਼ਿਆਦਾਤਰ ਪਰਵਾਰ ਦੀ ਖੇਤੀਬਾੜੀ ਗਤੀਵਿਧੀਆਂ ’ਤੇ ਧਿਆਨ ਕੇਂਦਰਿਤ ਕਰਦੇ ਹਨ ਪਰ ਕਿਸਾਨਾਂ ਨਾਲ ਸਬੰਧਤ ਮੁੱਦਿਆਂ ’ਤੇ ਉਹ ਓਨੇ ਹੀ ਬੜਬੋਲੇ ਹਨ, ਜਿੰਨੇ ਕਿ ਉਨ੍ਹਾਂ ਦੇ ਦੋ ਵੱਡੇ ਭਰਾ ਨਰੇਸ਼ ਅਤੇ ਰਾਕੇਸ਼ ਟਿਕੈਤ ਹਨ। ਨਰੇਸ਼ ਟਿਕੈਤ ਅਤੇ ਰਾਕੇਸ਼ ਟਿਕੈਤ ਇਨ੍ਹਾਂ ਕਾਨੂੰਨਾਂ ਵਿਰੁਧ ਜਾਰੀ ਅੰਦੋਲਨ ਦਾ ਪਿਛਲੇ 100 ਦਿਨਾਂ ਤੋਂ ਵੱਧ ਸਮੇਂ ਤੋਂ ਅਗਵਾਈ ਕਰ ਰਹੇ ਹਨ। 

Farmers ProtestFarmers Protest

ਮੁਜ਼ੱਫਰਨਗਰ ਜ਼ਿਲ੍ਹੇ ਦੇ ਸਿਸੌਲੀ ਵਿਚ ਸਥਿਤ ਅਪਣੇ ਰਿਹਾਇਸ਼ ’ਤੇ 45 ਸਾਲਾ ਨਰੇਂਦਰ ਨੇ ਕਿਹਾ ਕਿ ਉਨ੍ਹਾਂ ਦੇ ਦੋਹਾਂ ਭਰਾਵਾਂ ਸਮੇਤ ਪੂਰਾ ਟਿਕੈਤ ਪਰਵਾਰ ਅੰਦੋਲਨ ਤੋਂ ਪਿੱਛੇ ਹਟ ਜਾਵੇਗਾ, ਜੇਕਰ ਉਨ੍ਹਾਂ ਦੇ ਪਰਵਾਰ ਦੇ ਕਿਸੇ ਵੀ ਮੈਂਬਰ ਖ਼ਿਲਾਫ਼ ਇਹ ਗੱਲ ਸਾਬਤ ਕਰ ਦਿਤੀ ਜਾਵੇ ਕਿ ਉਨ੍ਹਾਂ ਨੇ ਕੁੱਝ ਵੀ ਗ਼ਲਤ ਕੀਤਾ ਹੈ। ਨਰੇਂਦਰ ਦੇ ਸੱਭ ਤੋਂ ਵੱਡੇ ਭਰਾ ਨਰੇਸ਼ ਟਿਕੈਟ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਨ, ਜਦਕਿ ਰਾਕੇਸ਼ ਸੰਗਠਨ ਦੇ ਰਾਸ਼ਟਰੀ ਬੁਲਾਰੇ ਹਨ। ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ਵਿਚ ਭਾਰਤੀ ਕਿਸਾਨ ਯੂਨੀਅਨ ਨੇ ਗੰਨੇ ਦੀਆਂ ਉੱਚੀਆਂ ਕੀਮਤਾਂ, ਕਰਜ਼ ਨੂੰ ਰੱਦ ਕਰਨ, ਪਾਣੀ ਅਤੇ ਬਿਜਲੀ ਦੀਆਂ ਦਰਾਂ ਨੂੰ ਘੱਟ ਕਰਨ ਦੀ ਮੰਗ ਨੂੰ ਲੈ ਕੇ ਮੇਰਠ ਦੀ ਘੇਰਾਬੰਦੀ ਕੀਤੀ ਸੀ।

NareshTikaitNareshTikait

ਮਹਿੰਦਰ ਸਿੰਘ ਟਿਕੈਤ ਦੀ 2011 ਵਿਚ ਮੌਤ ਮਗਰੋਂ, ਨਰੇਸ਼ ਅਤੇ ਰਾਕੇਸ਼ ਟਿਕੈਤ ਵੱਖ-ਵੱਖ ਭੂਮਿਕਾਵਾਂ ਵਿਚ ਮੁੱਖ ਸੰਗਠਨ ਦੀ ਅਗਵਾਈ ਕਰ ਰਹੇ ਹਨ, ਹਾਲਾਂਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਾਲਾਂ ਤੋਂ ਕਈ ਗੁਟ ਉੱਭਰੇ ਹਨ। ਨਰੇਂਦਰ ਨੇ ਕਿਹਾ ਕਿ ਕੇਂਦਰ ਇਸ ਗਲਤਫਹਿਮੀ ਵਿਚ ਹੈ ਕਿ ਉਹ ਕਿਸਾਨਾਂ ਦੇ ਵਿਰੋਧ ਨੂੰ ਉਸ ਤਰ੍ਹਾਂ ਕੁਚਲ ਸਕਦਾ ਹੈ, ਜਿਵੇਂ ਉਸਨੇ ਵੱਖ-ਵੱਖ ਰਣਨੀਤੀਆਂ ਦਾ ਇਸਤੇਮਾਲ ਕਰ ਕੇ ਪਹਿਲਾਂ ਹੋਰ ਅੰਦੋਲਨਾਂ ਨੂੰ ਕੁਚਲਿਆ ਸੀ।  ਨਰੇਂਦਰ ਨੇ ਅੱਗੇ ਕਿਹਾ ਕਿ ਉਹ ਗਾਜ਼ੀਪੁਰ ਸਰਹੱਦ ’ਤੇ ਆਉਂਦੇ-ਜਾਂਦੇ ਰਹਿੰਦੇ ਹਨ, ਜਿਥੇ 26 ਨਵੰਬਰ 2020 ਤੋਂ ਸੈਂਕੜੇ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਸਮਰਥਕ ਡਟੇ ਹੋਏ ਹਨ। ਕਿਸਾਨ ਅੰਦੋਲਨ ਉਦੋਂ ਤਕ ਜਾਰੀ ਰਹੇਗਾ, ਜਦੋਂ ਤਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ।

Farmers ProtestFarmers Protest

ਇਸ ਸਰਕਾਰ ਦਾ ਕਾਰਜਕਾਲ ਸਾਢੇ ਤਿੰਨ ਸਾਲ ਦਾ ਹੈ ਅਤੇ ਅਸੀਂ ਉਸ ਦੇ ਕਾਰਜਕਾਲ ਦੇ ਅਖੀਰ ਤਕ ਅੰਦੋਲਨ ਜਾਰੀ ਰੱਖ ਸਕਦੇ ਹਾਂ। ਜੇਕਰ ਸਰਕਾਰ ਵਾਰ-ਵਾਰ ਕਹਿੰਦੀ ਹੈ ਕਿ ਫ਼ਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਖ਼ਰੀਦਿਆ ਜਾਵੇ, ਤਾਂ ਉਹ ਇਸ ਨੂੰ ਲਿਖਤੀ ਰੂਪ ਵਿਚ ਕਿਉਂ ਨਹੀਂ ਦੇ ਸਕਦੇ। ਉਹ ਰਸੋਈ ਗੈਸ ਸਿਲੰਡਰ ’ਤੇ ਸਬਸਿਡੀ ਦੇਣ ਦੀ ਗੱਲ ਕਹਿੰਦੇ ਹਨ ਪਰ ਇਹ ਸਬਸਿਡੀ ਵੀ ਖ਼ਤਮ ਹੋ ਗਈ। ਅੰਦੋਲਨ ਦੌਰਾਨ ਸਾਡੇ 200 ਤੋਂ ਵਧ ਕਿਸਾਨਾਂ ਨੇ ਅਪਣਾ ਬਲੀਦਾਨ ਦਿਤਾ।       

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement