
''ਕੁੱਝ ਸਮੇਂ ਵਿਚ ਬਾਹਰ ਆਉਣਗੇ ਅਤੇ ਵ੍ਹੀਲ ਚੇਅਰ ਤੋਂ ਕਰਨਗੇ ਚੋਣ ਪ੍ਰਚਾਰ ''
ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਸਪਤਾਲ ਤੋਂ ਅਪਣੇ ਸਮਰਥਕਾਂ ਲਈ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਮਮਤਾ ਬੈਨਰਜੀ ਨੇ ਅਪਣੇ ਸੰਦੇਸ਼ ਵਿਚ ਕਿਹਾ ਹੈ ਕਿ ਹਮਲੇ ਵਿਚ ਉਸ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਸ ਦੇ ਹੱਥਾਂ-ਪੈਰਾਂ 'ਚ ਕਾਫ਼ੀ ਦਰਦ ਹੋ ਰਿਹਾ ਹੈ।
Mamata Banerjee
ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਕੁੱਝ ਸਮੇਂ ਵਿਚ ਬਾਹਰ ਆਉਣਗੇ ਅਤੇ ਵ੍ਹੀਲ ਚੇਅਰ ਤੋਂ ਚੋਣ ਪ੍ਰਚਾਰ ਕਰਨਗੇ । ਵੀਡੀਓ ਸੰਦੇਸ਼ ਵਿਚ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਿਰ ਵਿਚ ਕਾਫ਼ੀ ਸੱਟਾਂ ਲੱਗੀਆਂ ਹਨ । ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ।
দলনেত্রীর @MamataOfficial আবেদন pic.twitter.com/SPoD3m7Iu3
— All India Trinamool Congress (@AITCofficial) March 11, 2021
ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜਲਦੀ ਹੀ ਹਸਪਤਾਲ ਤੋਂ ਬਾਹਰ ਆ ਜਾਣਗੇ। ਮਮਤਾ ਬੈਨਰਜੀ ਨੇ ਕਿਹਾ ਕਿ ਮੈਨੂੰ ਹੱਥਾਂ,ਬਾਹਾਂ ਤੇ ਲੱਤਾਂ ਤੇ ਸੱਟਾਂ ਲੱਗੀਆਂ ਹਨ। ਜਦੋਂ ਮੈਂ ਕੱਲ ਕਾਰ ਕੋਲ ਖੜ੍ਹੀ ਸੀ ਤਾਂ ਮੈਨੂੰ ਧੱਕਾ ਦਿੱਤਾ ਗਿਆ। ਮੈਂ ਜਲਦ ਹੀ ਕੋਲਕਾਤਾ ਤੋਂ ਰਵਾਨਾ ਹੋ ਜਾਵਾਂਗੀ।