ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਹੈਦਰਾਬਾਦ - ਤੇਲੰਗਾਨਾ ਦੇ ਸਿਕੰਦਰਾਬਾਦ ਰੇਲਵੇ ਸਟੇਸ਼ਨ 'ਤੇ ਇਕ ਵਿਅਕਤੀ ਕੋਲੋਂ 2.3 ਕਿਲੋਗ੍ਰਾਮ ਸੋਨਾ ਬਰਾਮਦ ਹੋਇਆ ਹੈ, ਜਿਸ ਦਾ ਬਜ਼ਾਰੀ ਮੁੱਲ 1.32 ਕਰੋੜ ਰੁਪਏ ਹੈ। ਮਾਲੀਆ ਖੁਫ਼ੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਡੀ.ਆਰ.ਆਈ. ਦੀ ਹੈਦਰਾਬਾਦ ਜ਼ੋਨਲ ਇਕਾਈ ਦੇ ਅਧਿਕਾਰੀਆਂ ਨੇ ਫਲਕਨੁਮਾ ਐਕਸਪ੍ਰੈੱਸ ਤੋਂ ਯਾਤਰਾ ਕਰ ਰਹੇ ਇਕ ਵਿਅਕਤੀ ਨੂੰ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ 8 ਮਾਰਚ ਨੂੰ ਸਟੇਸ਼ਨ 'ਤੇ ਰੋਕਿਆ ਅਤੇ ਉਸ ਕੋਲੋਂ ਸੋਨੇ ਦੀਆਂ ਛੜਾਂ ਬਰਾਮਦ ਕੀਤੀਆਂ।
ਇਹ ਵਿਅਕਤੀ ਕੋਲਕਾਤਾ ਤੋਂ ਆ ਰਿਹਾ ਸੀ। ਡੀ.ਆਰ.ਆਈ. ਅਨੁਸਾਰ ਬਰਾਮਦ ਕੀਤੇ ਗਏ ਸੋਨੇ ਦਾ ਭਾਰ 2.314 ਕਿਲੋਗ੍ਰਾਮ (99.9 ਸ਼ੁੱਧਤਾ ਨਾਲ 24 ਕੈਰੇਟ) ਹੈ ਅਤੇ ਇਸ ਦੀ ਕੀਮਤ 1.32 ਕਰੋੜ ਰੁਪਏ ਹੈ। ਉਸ ਨੇ ਦੱਸਿਆ ਕਿ ਦੋਸ਼ੀ ਨੇ ਇਹ ਸੋਨਾ ਕੋਲਕਾਤਾ ਤੋਂ ਖਰੀਦਿਆ ਸੀ। ਡੀ.ਆਰ.ਆਈ. ਨੇ ਦੱਸਿਆ ਕਿ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।