ਮੌਸਮ ਦੇ ਬਦਲਾਅ ਕਾਰਨ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਵਧੀ ਚਿੰਤਾ
Published : Apr 11, 2018, 4:27 pm IST
Updated : Apr 11, 2018, 4:27 pm IST
SHARE ARTICLE
Increased anxiety of farmers
Increased anxiety of farmers

ਮੌਸਮ ਨੇ ਇਕ ਵਾਰ ਫ਼ਿਰ ਆਪਣਾ ਰੰਗ ਬਦਲਿਆ।

ਮੌਸਮ ਨੇ ਇਕ ਵਾਰ ਫ਼ਿਰ ਆਪਣਾ ਰੰਗ ਬਦਲਿਆ। ਪਹਾੜਾਂ ਉੱਤੇ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿਚ ਪਏ ਮੀਂਹ ਨਾਲ਼ ਮੌਸਮ ਵਿਚ ਬਦਲਾਅ ਆਇਆ ਹੈ। ਮੀਂਹ ਨੇ ਗਰਮੀ  ਦੇ ਮੌਸਮ ਨੂੰ ਵੀ ਸਰਦੀਆਂ ਵਰਗਾ ਰੂਪ ਦੇ ਦਿਤਾ ਹੈ। ਇਸ ਦੇ ਨਾਲ ਹੀ ਹਰਿਆਣਾ ਅਤੇ ਪੰਜਾਬ ਵਿਚ ਕਿਸਾਨਾਂ ਦੀ ਚਿੰਤਾ ਵੀ ਵੱਧ ਗਈ ਹੈ।  

ਉਚਾਈ ਵਾਲੇ ਇਲਾਕਿਆਂ ਵਿਚ ਜਿੱਥੇ ਬਰਫ਼ਬਾਰੀ ਹੋਈ ਉਥੇ ਹੀ ਹੇਠਲੇ ਇਲਾਕੇ ਵੀ ਮੀਂਹ ਨਾਲ ਭਿੱਜ ਗਏ ਹਨ। ਹਰਿਆਣਾ ਅਤੇ ਪੰਜਾਬ ਵਿਚ ਅਚਾਨਕ ਪਏ ਇਸ ਮੀਂਹ ਨੇ ਕਿਸਾਨਾਂ ਦੀ ਚਿੰਤਾ ਨੂੰ ਕਾਫ਼ੀ ਵਧਾ ਦਿਤਾ ਹੈ। ਕਿਉਂਕਿ ਵਿਸਾਖੀ 'ਤੇ ਜਿੱਥੇ ਪੰਜਾਬ ਵਿੱਚ ਕਣਕ ਦੀ ਫ਼ਸਲ ਦੀ ਵਢਾਈ ਸ਼ੁਰੂ ਹੁੰਦੀ ਹੈ, ਉਥੇ ਹੀ ਹਰਿਆਣਾ ਵਿਚ ਵਢੀ ਹੋਈ ਅਤੇ ਪੱਕੀ ਪਕਾਈ ਫ਼ਸਲ ਮੰਡੀਆਂ ਵਿੱਚ ਪਹੁੰਚ ਚੁਕੀ ਹੈ ਅਤੇ ਖੁਲ੍ਹੇ ਅਸਮਾਨ ਹੇਠਾਂ ਮੀਂਹ ਕਾਰਨ ਭਿੱਜ ਰਹੀ ਹੈ।  

ਰੁਕ - ਰੁਕ ਕੇ ਹੋ ਰਹੀ ਹੈ ਬਰਫ਼ਬਾਰੀ

ਉਥੇ ਹੀ ਮੰਗਲਵਾਰ ਦੇਰ ਰਾਤ ਰੋਹਤਾਂਗ ਦਰ੍ਰੇ ਸਮੇਤ ਸੈਰ ਸਪਾਟੇ ਵਾਲੀ ਥਾਂ ਸੋਲੰਗਨਾਲਾ, ਗੁਲਾਬਾ ਅਤੇ ਮੜ੍ਹੀ ਵਿੱਚ ਰੁਕ-ਰੁਕ ਕੇ ਬਰਫ਼ਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਮਨਾਲੀ ਕੁੱਲੂ ਦੇ ਨਾਲ ਨਾਲ ਕਈ ਹੋਰ ਹੇਠਲੇ ਇਲਾਕਿਆਂ ਵਿਚ ਵੀ ਮੀਂਹ ਦਾ ਦੌਰ ਜਾਰੀ ਹੈ। ਮੌਸਮ ਵਿੱਚ ਅਚਾਨਕ ਆਏ ਇਸ ਬਦਲਾਅ ਨਾਲ ਅਪ੍ਰੈਲ ਮਹੀਨੇ ਵਿੱਚ ਠੰਡ ਦਾ ਅਹਿਸਾਸ ਹੋਣ ਲਗਾ ਹੈ। ਬਰਫ਼ਬਾਰੀ ਤੋਂ ਬਾਅਦ ਰੋਹਤਾਂਗ ਦਰ੍ਰੇ ਨੂੰ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਹੈ .

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement