
ਸਥਾਨਕ ਲੋਕਾਂ ਨੇ ਕਿਹਾ ਕਿ ਹੈਲੀਕਾਪਟਰ ਦੇ ਦਲਦਲੀ ਜ਼ਮੀਨ ’ਚ ਉਤਰਨ ਕਾਰਨ ਇਕ ਵੱਡੀ ਦੁਰਘਟਨਾ ਟਲ ਗਈ।
ਤਿਰੁਵਨੰਤਪੁਰਮ : ਕੇਰਲ ’ਚ ਅੱਜ ਇਕ ਹੈਲੀਕਾਪਟਰ ਕ੍ਰੈਸ਼ ਲੈਂਡਿੰਗ ਹੋਈ। ਪਨਾਂਗਡ ’ਚ ਲੁਲੁ ਸਮੂਹ ਦੇ ਪ੍ਰਮੁੱਖ ਐੱਮਏ ਯੁਸੂਫ ਅਲੀ ਅਤੇ ਉਨ੍ਹਾਂ ਦੀ ਪਤਨੀ ਨੂੰ ਲੈ ਜਾਣ ਵਾਲੇ ਇਸ ਹੈਲੀਕਾਪਟਰ ਦੀ ਕੇਰਲ ਯੂਨੀਵਰਸਿਟੀ ਆਫ ਫਿਸ਼ਰੀਜ ਐਂਡ ਓਸ਼ਨ ਸਟੱਡੀਜ਼ (KUFOS) ਦੇ ਕੋਲ ਕ੍ਰੈਸ਼ ਲੈਂਡਿੰਗ ਹੋਈ ਹੈ। ਰਿਪੋਰਟ ਅਨੁਸਾਰ, ਸਾਰੇ ਲੋਕ ਸੁਰੱਖਿਅਤ ਹਨ। ਹੈਲੀਕਾਪਟਰ ’ਚ ਬਿਜ਼ਨਸਮੈਨ ਯੁਸੂਫ ਅਤੇ ਉਸ ਦੀ ਪਤਨੀ ਦੇ ਨਾਲ-ਨਾਲ ਹੋਰ ਤਿੰਨ ਲੋਕ ਸਵਾਰ ਸਨ।
ਦੱਸ ਦੇਈਏ ਕਿ ਲੁਲੁ ਸਮੂਹ ਸਭ ਤੋਂ ਵੱਡਾ ਸੁਪਰਮਾਰਕਿਟ ਚੇਨ ’ਚੋਂ ਇਕ ਹੈ। ਇਸ ਦਾ ਹੈੱਡਕੁਆਰਟਰ ਸੰਯੁਕਤ ਅਰਬ ਅਮੀਰਾਤ ਦੇ ਆਬੂ ਧਾਬੀ ’ਚ ਹੈ। ਰਿਪੋਰਟ ਅਨੁਸਾਰ, ਐਮਰਜੈਂਸੀ ’ਚ ਹੈਲੀਕਾਪਟਰ ਨੂੰ ਦਲਦਲੀ ਜ਼ਮੀਨ ’ਤੇ ਉਤਾਰਨਾ ਪਿਆ। ਇਹ ਘਟਨਾ ਅੱਜ ਸਵੇਰੇ ਕਰੀਬ ਸਾਢੇ ਅੱਠ ਵਜੇ ਪਨਾਂਗਡ ਇਲਾਕੇ ’ਚ ਹੋਈ। ਸਥਾਨਕ ਲੋਕਾਂ ਨੇ ਕਿਹਾ ਕਿ ਹੈਲੀਕਾਪਟਰ ਦੇ ਦਲਦਲੀ ਜ਼ਮੀਨ ’ਚ ਉਤਰਨ ਕਾਰਨ ਇਕ ਵੱਡੀ ਦੁਰਘਟਨਾ ਟਲ ਗਈ।