
ਸਚਿਨ ਵਾਜੇ ਵੀ ਐਨਆਈਏ ਦੀ ਹਿਰਾਸਤ ਵਿਚ ਹੈ
ਮੁੰਬਈ - ਐਨਟਿਲੀਆ ਬੰਬ ਮਾਮਲੇ ਅਤੇ ਮਨਸੁੱਖ ਕੇਸ ਦੇ ਮਾਮਲੇ ਵਿਚ ਐਨਆਈਏ ਨੇ ਵੱਡੀ ਕਾਰਵਾਈ ਕੀਤੀ ਹੈ। ਐਨਟਿਲੀਆ ਕੇਸ ਦੀ ਜਾਂਚ ਕਰ ਰਹੀ ਐਨਆਈਏ ਨੇ ਐਤਵਾਰ ਨੂੰ ਮੁੰਬਈ ਪੁਲਿਸ ਦੇ ਅਧਿਕਾਰੀ ਰਿਆਜ਼ ਕਾਜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਨੇ ਕਿਹਾ ਕਿ ਮੁੰਬਈ ਪੁਲਿਸ ਦੇ ਅਧਿਕਾਰੀ ਰਿਆਜ਼ ਨੇ ਐਨਟਿਲੀਆ ਕੇਸ ਦੀ ਸਾਜਿਸ਼ ਵਿੱਚ ਸਚਿਨ ਵਾਜੇ ਦੀ ਮਦਦ ਕੀਤੀ ਸੀ। ਦੱਸ ਦਈਏ ਕਿ ਸਚਿਨ ਵਾਜੇ ਵੀ ਐਨਆਈਏ ਦੀ ਹਿਰਾਸਤ ਵਿਚ ਹੈ।
Mumbai police officer Sachin Waze
ਸਚਿਨ ਵਾਜੇ ਦੀ ਤਰ੍ਹਾਂ ਰਿਆਜ਼ ਕਾਜੀ ਵੀ ਸਹਾਇਕ ਥਾਣੇਦਾਰ ਹੈ। ਐਨਟਿਲੀਆ ਕੇਸ ਤੋਂ ਇਲਾਵਾ ਸਚਿਨ ਵਾਜੇ ਵੀ ਮਨਸੁਖ ਹੀਰੇਨ ਦੀ ਮੌਤ ਦੀ ਜਾਂਚ ਦੇ ਦਾਇਰੇ ਵਿਚ ਹਨ। 5 ਮਾਰਚ ਨੂੰ ਮਨਸੁਖ ਦੀ ਲਾਸ਼ ਮੁੰਬਈ ਤੋਂ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ 25 ਫਰਵਰੀ ਨੂੰ ਅੰਬਾਨੀ ਦੇ ਘਰ ਨੇੜ੍ਹੇ ਜੋ ਗੱਡੀ ਖੜ੍ਹੀ ਕੀਤੀ ਗਈ ਸੀ, ਉਹ ਮਨਸੁਖ ਦੀ ਸੀ। ਇਸ ਤੋਂ ਬਾਅਦ ਸਚਿਨ ਵਾਜੇ ਨੂੰ 13 ਮਾਰਚ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।