
11 ਅ੍ਰਪੈਲ ਤੋਂ ਸ਼ੁਰੂ ਹੋ 14 ਅ੍ਰਪੈਲ ਤੱਕ ਚੱਲੇਗਾ ਇਹ ਉਸਤਵ
ਨਵੀਂ ਦਿੱਲੀ - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ 'ਤੇ 11 ਅਪ੍ਰੈਲ ਤੋਂ 14 ਅਪ੍ਰੈਲ ਤੱਕ 'ਟੀਕਾ ਉਸਤਵ' ਦਾ ਆਯੋਜਨ ਕੀਤਾ ਜਾਵੇਗਾ। ਇਸ ਦਾ ਉਦੇਸ਼ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦੇਣ ਦਾ ਹੈ।
‘ਟੀਕਾ ਉਸਤਵ' ਦੇ ਦੌਰਾਨ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਕਈ ਸੂਬਿਆਂ ਨੇ ਯੋਗ ਲੋਕਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਟੀਕਾ ਉਸਤਵ ਦੌਰਾਨ ਉਹ ਵੱਡੀ ਸੰਖਿਆ ਵਿਚ ਟੀਕਾ ਲਗਵਾਉਣ।
corona vaccine
ਦਰਅਸਲ, ਪੀ.ਐੱਮ. ਮੋਦੀ ਨੇ ਵੀਰਵਾਰ ਨੂੰ ਸਾਰੇ ਰਾਜਾਂ ਦੇ ਮੁੱਖ ਮੰਤਰੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਗੱਲਬਾਤ ਦੌਰਾਨ ਕਈ ਵਾਰ ਟੀਕਾ ਉਸਤਵ ਦੀ ਅਪੀਲ ਕੀਤੀ ਸੀ ਤਾਂਕਿ ਵੱਥ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਸਕੇ। ਇਸ ਮੀਟਿੰਗ ਵਿਚ ਕੋਰੋਨਾ ਵਾਇਰਸ ਵੈਕਸੀਨੇਸ਼ਨ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਵੈਕਸੀਨ ਦੇਣ ਲਈ ਉਹਨਾਂ ਲੋਕਾਂ ਨੂੰ ਕਾਬਲ ਮੰਨਿਆ ਗਿਆ ਹੈ ਜਿਨ੍ਹਾਂ ਦੀ ਉਮਰ 45 ਸਾਲ ਤੋਂ ਵੱਧ ਹੈ।
ਪੀਐੱਮ ਮੋਦੀ ਨੇ ਕਿਹਾ ਕਿ ਇਹ ਉਸਤਵ 11 ਅ੍ਰਪੈਲ ਮਤਲਬ ਜਿਯੋਤਿਬਾ ਫੂਲੇ ਜਯੰਤੀ ਤੋਂ ਸ਼ੁਰੂ ਹੋ ਕੇ 14 ਅ੍ਰਪੈਲ ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ ਤੱਕ ਚੱਲੇਗਾ। ਇਹ ਉਸਤਵ ਇਕ ਤਰ੍ਹਾਂ ਨਾਲ ਕੋਰੋਨਾ ਦੇ ਖਿਲਾਫ਼ ਦੂਜੀ ਵੱਡੀ ਜੰਗ ਦੀ ਸ਼ੁਰੂਆਤ ਹੈ।