Eid-ul-Fitr 2024 : ਅੱਜ ਭਾਰਤ ਵਿੱਚ ਮਨਾਇਆ ਜਾ ਰਿਹਾ ਈਦ ਦਾ ਤਿਉਹਾਰ , ਰਾਸ਼ਟਰਪਤੀ ਅਤੇ PM ਮੋਦੀ ਨੇ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈਆਂ
Published : Apr 11, 2024, 10:21 am IST
Updated : Apr 11, 2024, 10:21 am IST
SHARE ARTICLE
Eid-ul-Fitr 2024
Eid-ul-Fitr 2024

ਦਿੱਲੀ ਦੀ ਜਾਮਾ ਮਸਜਿਦ ਤੋਂ ਲੈ ਕੇ ਪਟਨਾ ਦੇ ਗਾਂਧੀ ਮੈਦਾਨ ਤੱਕ... ਦੇਸ਼ ਭਰ 'ਚ ਇੰਝ ਮਨਾਈ ਗਈ ਈਦ

Eid ul Fitr  2024: ਭਾਰਤ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਅੱਜ ਭਾਵ 11 ਅਪ੍ਰੈਲ ਵੀਰਵਾਰ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਈਦ ਦੇ ਮੌਕੇ 'ਤੇ ਮੁਸਲਿਮ ਭਾਈਚਾਰੇ ਦੇ ਲੋਕ ਈਦਗਾਹ 'ਤੇ ਈਦ ਦੀ ਨਮਾਜ਼ ਅਦਾ ਕਰ ਰਹੇ ਹਨ ਅਤੇ ਫਿਰ ਇਕ ਦੂਜੇ ਨੂੰ ਗਲੇ ਲਗਾ ਕੇ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ।

 

ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ 'ਚ ਬੁੱਧਵਾਰ ਸ਼ਾਮ ਕਰੀਬ 7.15 ਵਜੇ ਸ਼ਵਾਲ ਮਹੀਨੇ ਦਾ ਚੰਦ ਨਜ਼ਰ ਆਇਆ। ਈਦ ਦਾ ਚੰਦ ਨਜ਼ਰ ਆਉਣ ਤੋਂ ਬਾਅਦ ਦੇਸ਼ ਭਰ 'ਚ ਅੱਜ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦਿੱਲੀ, ਬਿਹਾਰ, ਮੁੰਬਈ, ਤਾਮਿਲਨਾਡੂ ਸਮੇਤ ਦੇਸ਼ ਦੇ ਕਈ ਹਿੱਸਿਆਂ ਤੋਂ ਈਦ ਮਨਾਉਣ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੇ ਹਨ। 

 

ਜਿੱਥੇ ਬੁੱਧਵਾਰ ਸ਼ਾਮ ਨੂੰ ਭਾਰਤ ਵਿੱਚ ਈਦ ਦਾ ਚੰਦ ਨਜ਼ਰ ਆਇਆ ਅਤੇ ਲੋਕਾਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ। ਅੱਜ ਦੇਸ਼ ਭਰ 'ਚ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਈਦ ਦੇ ਮੌਕੇ 'ਤੇ ਵੱਡੀ ਗਿਣਤੀ 'ਚ ਲੋਕ ਨਮਾਜ਼ ਅਦਾ ਕਰਨ ਲਈ ਦਿੱਲੀ ਦੀ ਜਾਮਾ ਮਸਜਿਦ 'ਚ ਪਹੁੰਚੇ। 

 

ਦਿੱਲੀ ਦੀ ਜਾਮਾ ਮਸਜਿਦ ਵਿਖੇ ਈਦ ਦੀ ਨਮਾਜ਼

 

ਪੁਰਾਣੀ ਦਿੱਲੀ ਦੀ ਜਾਮਾ ਮਸਜਿਦ ਤੋਂ ਈਦ ਦੀ ਨਮਾਜ਼ ਦੇ ਕਈ ਵੀਡੀਓ ਸਾਹਮਣੇ ਆਏ ਹਨ। ਡਰੋਨ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵੱਡੀ ਗਿਣਤੀ 'ਚ ਲੋਕ ਈਦ ਦੇ ਮੌਕੇ 'ਤੇ ਜਾਮਾ ਮਸਜਿਦ 'ਚ ਨਮਾਜ਼ ਅਦਾ ਕਰ ਰਹੇ ਹਨ। ਈਦ ਦੇ ਮੌਕੇ 'ਤੇ ਦਿੱਲੀ ਦੀ ਜਾਮਾ ਮਸਜਿਦ ਤੋਂ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦੋ ਛੋਟੇ ਬੱਚੇ ਇਕ-ਦੂਜੇ ਨੂੰ ਗਲੇ ਲਗਾਉਂਦੇ ਹੋਏ ਅਤੇ ਈਦ ਦੀ ਵਧਾਈ ਦਿੰਦੇ ਹੋਏ ਦਿਖਾਈ ਦੇ ਰਹੇ ਹਨ।

ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਵੀ ਈਦ ਮੌਕੇ 'ਤੇ ਕਸ਼ਮੀਰੀ ਗੇਟ ਸਥਿਤ ਪੰਜਾ ਸ਼ਰੀਫ ਦਰਗਾਹ 'ਤੇ ਨਮਾਜ਼ ਅਦਾ ਕੀਤੀ। ਇਸ ਮੌਕੇ ਉਨ੍ਹਾਂ ਨੇ ਦੇਸ਼ਵਾਸੀਆਂ ਅਤੇ ਪੂਰੀ ਦੁਨੀਆ ਦੇ ਲੋਕਾਂ ਨੂੰ ਵਧਾਈ ਦਿੱਤੀ। ਈਦ ਦੇ ਮੌਕੇ 'ਤੇ ਦਿੱਲੀ ਦੀ ਹਜ਼ਰਤ ਨਿਜ਼ਾਮੂਦੀਨ ਦਰਗਾਹ 'ਤੇ ਵੀ ਨਮਾਜ਼ ਅਦਾ ਕੀਤੀ ਗਈ। ਈਦ ਦੇ ਵਿਸ਼ੇਸ਼ ਮੌਕੇ 'ਤੇ ਦਰਗਾਹ ਨੂੰ ਵੀ ਖੂਬਸੂਰਤੀ ਨਾਲ ਸਜਾਇਆ ਗਿਆ ਸੀ।

 

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਈਦ ਦੀ ਦਿੱਤੀ ਵਧਾਈ  


ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਾਰੇ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਕਿਹਾ ; “ਮੈਂ ਈਦ-ਉਲ-ਫਿਤਰ ਦੇ ਮੌਕੇ 'ਤੇ ਸਾਰੇ ਦੇਸ਼ ਵਾਸੀਆਂ, ਖਾਸ ਤੌਰ 'ਤੇ ਮੁਸਲਿਮ ਭਰਾਵਾਂ ਅਤੇ ਭੈਣਾਂ ਨੂੰ ਵਧਾਈ ਦਿੰਦੀ ਹਾਂ। ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਬਾਅਦ ਮਨਾਇਆ ਜਾਣ ਵਾਲਾ ਇਹ ਤਿਉਹਾਰ ਏਕਤਾ, ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀਆਂ ਭਾਵਨਾਵਾਂ ਨੂੰ ਉਤਸ਼ਾਹਿਤ ਕਰਦਾ ਹੈ।

 

ਪੀਐਮ ਮੋਦੀ ਨੇ ਦਿੱਤੀ ਈਦ ਦੀ ਵਧਾਈ

 

ਈਦ ਦੇ ਮੌਕੇ 'ਤੇ ਪੀਐਮ ਮੋਦੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਆਪਸੀ ਭਾਈਚਾਰੇ ਦੇ ਵਾਧੇ ਦੀ ਕਾਮਨਾ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਇਹ  ਤਿਉਹਾਰ ਏਕਤਾ ਅਤੇ ਸ਼ਾਂਤੀ ਦੀ ਭਾਵਨਾ ਫੈਲਾਏ। ਪੀਐਮ ਮੋਦੀ ਨੇ ਵੀ ਸਾਰਿਆਂ ਦੀ ਖੁਸ਼ੀ ਅਤੇ ਸਿਹਤ ਦੀ ਕਾਮਨਾ ਕੀਤੀ।

 

Location: India, Delhi

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement