Election Bond: SBI ਨੇ ਆਰਟੀਆਈ ਐਕਟ ਤਹਿਤ ਚੋਣ ਬਾਂਡ ਦੇ ਵੇਰਵਿਆਂ ਬਾਰੇ ਦੱਸਣ ਤੋਂ ਕੀਤਾ ਇਨਕਾਰ
Published : Apr 11, 2024, 7:40 pm IST
Updated : Apr 11, 2024, 7:40 pm IST
SHARE ARTICLE
SBI refused to disclose the details of the election bond under the RTI Act News
SBI refused to disclose the details of the election bond under the RTI Act News

Election Bond: ਬੈਂਕ ਨੇ ਦਾਅਵਾ ਕੀਤਾ ਹੈ ਕਿ ਇਹ ਵਾਅਦੇ ਮੁਤਾਬਕ ਰੱਖੀ ਗਈ ਨਿਜੀ ਜਾਣਕਾਰੀ ਹੈ।

SBI refused to disclose the details of the election bond under the RTI Act News : ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਨੇ ‘ਸੂਚਨਾ ਦਾ ਅਧਿਕਾਰ’ (ਆਰ.ਟੀ.ਆਈ.) ਕਾਨੂੰਨ ਤਹਿਤ ਚੋਣ ਕਮਿਸ਼ਨ (ਈ.ਸੀ.) ਨੂੰ ਦਿਤੇ ਗਏ ਚੋਣ ਬਾਂਡ ਦੇ ਵੇਰਵਿਆਂ ਦਾ ਪ੍ਰਗਟਾਵਾ ਕਰਨ ਤੋਂ ਇਨਕਾਰ ਕਰ ਦਿਤਾ ਭਾਵੇਂ ਕਿ ਕਮਿਸ਼ਨ ਦੀ ਵੈਬਸਾਈਟ ’ਤੇ ਰਿਕਾਰਡ ਜਨਤਕ ਹੋ ਚੁਕੇ ਹਨ। ਬੈਂਕ ਨੇ ਦਾਅਵਾ ਕੀਤਾ ਹੈ ਕਿ ਇਹ ਵਾਅਦੇ ਮੁਤਾਬਕ ਰੱਖੀ ਗਈ ਨਿਜੀ ਜਾਣਕਾਰੀ ਹੈ। ਆਰਟੀਆਈ ਕਾਰਕੁਨ ਕਮੋਡੋਰ (ਸੇਵਾਮੁਕਤ) ਲੋਕੇਸ਼ ਬੱਤਰਾ ਨੇ 13 ਮਾਰਚ ਨੂੰ ਐਸਬੀਆਈ ਕੋਲ ਪਹੁੰਚ ਕੀਤੀ, ਅਦਾਲਤ ਦੇ ਹੁਕਮਾਂ ਤੋਂ ਬਾਅਦ ਚੋਣ ਕਮਿਸਨ ਨੂੰ ਦਿਤੇ ਗਏ ਡਿਜੀਟਲ ਰੂਪ ਵਿਚ ਚੋਣ ਬਾਂਡ ਦਾ ਪੂਰਾ ਵੇਰਵਾ ਮੰਗਿਆ।

ਇਹ ਵੀ ਪੜ੍ਹੋ: Firozpur Nurse Death : ਫ਼ਿਰੋਜ਼ਪੁਰ ਦੇ ਨਿੱਜੀ ਹਸਪਤਾਲ 'ਚ ਨਰਸ ਦੀ ਸ਼ੱਕੀ ਹਾਲਾਤ ਵਿਚ ਮੌਤ, ਸੀਸੀਟੀਵੀ ਫੁਟੇਜ ਵੀ ਡਿਲੀਟ

ਬੈਂਕ ਨੇ ਆਰਟੀਆਈ ਐਕਟ ਤਹਿਤ ਦਿਤੀਆਂ ਛੋਟਾਂ ਨਾਲ ਸਬੰਧਤ ਦੋ ਧਾਰਾਵਾਂ ਦਾ ਹਵਾਲਾ ਦਿੰਦੇ ਹੋਏ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿਤਾ। ਇਹ ਧਾਰਾਵਾਂ 8(1)(ਈ) ਅਤੇ 8(1)(ਜੇ) ਹਨ। ਪਹਿਲੀ ਧਾਰਾ ਭਰੋਸੇਮੰਦ ਸਮਰੱਥਾ ਵਿਚ ਰੱਖੇ ਗਏ ਰਿਕਾਰਡਾਂ ਨਾਲ ਸਬੰਧਤ ਹੈ ਜਦੋਂ ਕਿ ਦੂਜੀ ਨਿਜੀ ਜਾਣਕਾਰੀ ਉਪਲਬਧ ਕਰਾਉਣ ਦੀ ਮਨਾਹੀ ਕਰਦੀ ਹੈ।

ਕੇਂਦਰੀ ਲੋਕ ਸੂਚਨਾ ਅਧਿਕਾਰੀ ਅਤੇ ਐਸਬੀਆਈ ਦੇ ਡਿਪਟੀ ਜਨਰਲ ਮੈਨੇਜਰ ਦੇ ਜਵਾਬ ਵਿਚ ਬੁਧਵਾਰ ਨੂੰ ਕਿਹਾ ਗਿਆ ਹੈ, “ਤੁਹਾਡੇ ਦੁਆਰਾ ਮੰਗੀ ਗਈ ਜਾਣਕਾਰੀ ਵਿਚ ਖ਼੍ਰੀਦਦਾਰਾਂ ਅਤੇ ਰਾਜਨੀਤਕ ਪਾਰਟੀਆਂ ਦੇ ਵੇਰਵੇ ਸ਼ਾਮਲ ਹਨ ਅਤੇ ਇਸ ਲਈ ਇਸ ਦਾ ਪ੍ਰਗਟਾਵਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਇਕ ਭਰੋਸੇਮੰਦ ਸਮਰੱਥਾ ਵਿਚ ਰਖਿਆ ਗਿਆ ਹੈ। ਜਿਸ ਤਹਿਤ ਆਰ.ਟੀ.ਆਈ. ਐਕਟ ਦੀ ਧਾਰਾ 8(1)(ਈ) ਅਤੇ (ਜੇ) ਤਹਿਤ ਜਾਣਕਾਰੀ ਦੇਣ ਤੋਂ ਛੋਟ ਦਿਤੀ ਗਈ ਹੈ।’’

ਇਹ ਵੀ ਪੜ੍ਹੋ: Punjab News: ਲੰਗਾਹ ਦੇ ਪੁੱਤ ਦੀ ਗ੍ਰਿਫਤਾਰੀ 'ਤੇ CM ਮਾਨ ਦਾ ਤੰਜ਼, ਮਜੀਠੀਆ ਨੂੰ ਪ੍ਰੈਸ ਕਾਨਫਰੰਸ ਕਰਨ ਲਈ ਕਿਹਾ  

ਬਤਰਾ ਨੇ ਚੋਣ ਬਾਂਡ ਰਿਕਾਰਡਾਂ ਦੇ ਖੁਲਾਸੇ ਵਿਰੁਧ ਐਸਬੀਆਈ ਦੇ ਕੇਸ ਦਾ ਬਚਾਅ ਕਰਨ ਲਈ ਸੀਨੀਅਰ ਵਕੀਲ ਹਰੀਸ਼ ਸਾਲਵੇ ਨੂੰ ਬੈਂਕ ਵਲੋਂ ਅਦਾ ਕੀਤੀ ਗਈ ਫ਼ੀਸ ਦੀ ਕਰਮ ਦਾ ਵੀ ਵੇਰਵਾ ਮੰਗਿਆ ਸੀ, ਹਾਲਾਂਕਿ ਉਨ੍ਹਾਂ ਨੇ ਇਹ ਕਹਿ ਕੇ ਸਬੰਧਤ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿਤਾ ਕਿ ਇਹ ਜਾਣਕਾਰੀ ਨਿਜੀ ਹੈ। ਬਤਰਾ ਨੇ ਦਸਿਆ ਕਿ ਇਹ “ਅਜੀਬ’’ ਹੈ ਕਿ ਐਸਬੀਆਈ ਨੇ ਉਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿਤਾ ਜੋ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਪਹਿਲਾਂ ਹੀ ਉਪਲੱਬਧ ਸੀ। ਸਾਲਵੇ ਦੀ ਫ਼ੀਸ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਬੈਂਕ ਨੇ ਉਸ ਜਾਣਕਾਰੀ ਤੋਂ ਇਨਕਾਰ ਕੀਤਾ ਹੈ ਜਿਸ ਵਿਚ ਟੈਕਸਦਾਤਾਵਾਂ ਦਾ ਪੈਸਾ ਸ਼ਾਮਲ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Pnjabi news apart from SBI refused to disclose the details of the election bond under the RTI Act News , stay tuned to Rozana Spokesman)

Tags: sbi

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement