Mumbai News : ਅਮਰੀਕੀ ਟੈਰਿਫ਼ ਮੁਅੱਤਲ ਹੋਣ ਮਗਰੋਂ ਸ਼ੇਅਰ ਬਾਜ਼ਾਰ ’ਚ ਭਾਰੀ ਉਛਾਲ, ਸੈਂਸੈਕਸ ਤੇ ਨਿਫਟੀ ’ਚ 2 ਫੀਸਦੀ  ਦਾ ਵਾਧਾ

By : BALJINDERK

Published : Apr 11, 2025, 8:50 pm IST
Updated : Apr 11, 2025, 8:50 pm IST
SHARE ARTICLE
file photo
file photo

Mumbai News : ਭਾਰਤ ’ਤੇ  26 ਫੀ ਸਦੀ  ਵਾਧੂ ਅਮਰੀਕੀ ਟੈਰਿਫ਼ ਦੇ 9 ਜੁਲਾਈ ਤਕ  ਮੁਅੱਤਲ ਹੋਇਆ ਸੀ

Mumbai News in Punjabi : ਅਮਰੀਕਾ ਵਲੋਂ 90 ਦਿਨਾਂ ਲਈ ਵਾਧੂ ਆਯਾਤ ਡਿਊਟੀ ਮੁਅੱਤਲ ਕੀਤੇ ਜਾਣ ਤੋਂ ਬਾਅਦ ਬੈਂਕਿੰਗ, ਤੇਲ ਅਤੇ ਧਾਤੂ ਸ਼ੇਅਰਾਂ ’ਚ ਵਾਧੇ ਨਾਲ ਸ਼ੁਕਰਵਾਰ  ਨੂੰ ਸੈਂਸੈਕਸ 1,310 ਅੰਕ ਚੜ੍ਹ ਕੇ 22,900 ਦੇ ਪੱਧਰ ਤੋਂ ਉੱਪਰ ਬੰਦ ਹੋਇਆ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,310.11 ਅੰਕ ਯਾਨੀ 1.77 ਫੀ ਸਦੀ  ਦੀ ਤੇਜ਼ੀ ਨਾਲ 75,157.26 ਅੰਕ ’ਤੇ  ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 429.40 ਅੰਕ ਯਾਨੀ 1.92 ਫੀ ਸਦੀ  ਦੇ ਵਾਧੇ ਨਾਲ 22,828.55 ਅੰਕ ’ਤੇ  ਬੰਦ ਹੋਇਆ। 

ਵ੍ਹਾਈਟ ਹਾਊਸ ਦੇ ਕਾਰਜਕਾਰੀ ਹੁਕਮਾਂ ਮੁਤਾਬਕ ਅਮਰੀਕਾ ਨੇ ਇਸ ਸਾਲ 9 ਜੁਲਾਈ ਤਕ  90 ਦਿਨਾਂ ਲਈ ਭਾਰਤ ’ਤੇ  ਵਾਧੂ ਟੈਰਿਫ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਅਪ੍ਰੈਲ ਨੂੰ ਅਮਰੀਕਾ ਨੂੰ ਸਾਮਾਨ ਨਿਰਯਾਤ ਕਰਨ ਵਾਲੇ ਲਗਭਗ 60 ਦੇਸ਼ਾਂ ’ਤੇ  ਯੂਨੀਵਰਸਲ ਡਿਊਟੀ ਲਗਾ ਦਿਤੀ  ਸੀ ਅਤੇ ਭਾਰਤ ਵਰਗੇ ਦੇਸ਼ਾਂ ’ਤੇ  ਵਾਧੂ ਭਾਰੀ ਟੈਕਸ ਲਗਾਇਆ ਸੀ, ਜਿਸ ਨਾਲ ਦੁਨੀਆਂ  ਦੀ ਸੱਭ ਤੋਂ ਵੱਡੀ ਅਰਥਵਿਵਸਥਾ ’ਚ ਝੀਂਗਾ ਤੋਂ ਲੈ ਕੇ ਸਟੀਲ ਤਕ  ਦੇ ਉਤਪਾਦਾਂ ਦੀ ਵਿਕਰੀ ’ਤੇ  ਅਸਰ ਪੈ ਸਕਦਾ ਹੈ। 

ਅਨਿਸ਼ਚਿਤਤਾ ਦੇ ਵਿਚਕਾਰ ਅਮਰੀਕਾ ਵਲੋਂ  ਆਪਸੀ ਟੈਰਿਫ ’ਤੇ  ਅਚਾਨਕ ਰੋਕ ਲਗਾਉਣ ਨਾਲ ਰਾਹਤ ਮਿਲੀ ਹੈ। ਜੀਓਜੀਤ ਇਨਵੈਸਟਮੈਂਟਸ ਲਿਮਟਿਡ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਹਾਲਾਂਕਿ ਆਈ.ਟੀ.  ਕੰਪਨੀ (ਟੀਸੀਐਸ) ਦਾ ਨਤੀਜਾ ਅਨੁਮਾਨਾਂ ਤੋਂ ਖੁੰਝ ਗਿਆ ਹੈ ਪਰ ਆਰਡਰ ਬੁੱਕ ’ਚ ਵਾਧੇ ਕਾਰਨ ਵਿੱਤੀ ਸਾਲ 2026 ਦੀ ਦੂਜੀ ਛਿਮਾਹੀ ’ਚ ਇਹ ਉਮੀਦ ਜਨਕ ਹੈ। ਬੀ.ਐਸ.ਈ. ’ਤੇ  3,115 ਸ਼ੇਅਰਾਂ ’ਚ ਤੇਜ਼ੀ ਆਈ, ਜਦਕਿ  846 ’ਚ ਗਿਰਾਵਟ ਆਈ ਅਤੇ 118 ’ਚ ਕੋਈ ਬਦਲਾਅ ਨਹੀਂ ਹੋਇਆ। ਡਾ. ਅੰਬੇਡਕਰ ਜਯੰਤੀ ਮੌਕੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਰਹਿਣਗੇ। 

ਦੂਜੇ ਪਾਸੇ ਚੀਨ ਅਤੇ ਅਮਰੀਕਾ ਵਿਚਾਲੇ ਟੈਰਿਫ ਜੰਗ ਕਾਰਨ ਵਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਵਿਸ਼ਵ ਬਾਜ਼ਾਰਾਂ ਵਿਚ ਭਾਰੀ ਗਿਰਾਵਟ ਆਈ। ਟੋਕੀਓ ਦਾ ਨਿੱਕੇਈ 225 ਇੰਡੈਕਸ ਅਤੇ ਦਖਣੀ ਕੋਰੀਆ ਦਾ ਕੋਸਪੀ ਗਿਰਾਵਟ ਨਾਲ ਬੰਦ ਹੋਏ ਜਦਕਿ ਸ਼ੰਘਾਈ ਐੱਸਐੱਸਈ ਕੰਪੋਜ਼ਿਟ ਇੰਡੈਕਸ ਅਤੇ ਹਾਂਗਕਾਂਗ ਦਾ ਹੈਂਗਸੇਂਗ ਤੇਜ਼ੀ ਨਾਲ ਬੰਦ ਹੋਏ। ਟੋਕੀਓ ਦਾ ਨਿੱਕੇਈ 225 ਇੰਡੈਕਸ ਲਗਭਗ 3 ਫੀ ਸਦੀ  ਡਿੱਗਿਆ ਹੈ। ਯੂਰਪੀਅਨ ਬਾਜ਼ਾਰਾਂ ’ਚ ਗਿਰਾਵਟ ਦਰਜ ਕੀਤੀ ਗਈ। 
ਤੇਜ਼ ਤੇਜ਼ੀ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਅਮਰੀਕੀ ਬਾਜ਼ਾਰ ਕਾਫ਼ੀ ਗਿਰਾਵਟ ਨਾਲ ਬੰਦ ਹੋਏ। ਨੈਸਡੈਕ ਕੰਪੋਜ਼ਿਟ 4.31 ਫੀ ਸਦੀ, ਐੱਸ ਐਂਡ ਪੀ 500 3.46 ਫੀ ਸਦੀ  ਅਤੇ ਡਾਓ ਜੋਨਸ ਇੰਡਸਟਰੀਅਲ ਐਵਰੇਜ 2.50 ਫੀ ਸਦੀ  ਡਿੱਗਿਆ। 

ਚੀਨ ਨੇ ਟਰੰਪ ਪ੍ਰਸ਼ਾਸਨ ਦੇ ਚੀਨੀ ਨਿਰਯਾਤ ’ਤੇ  145 ਫੀ ਸਦੀ  ਟੈਕਸ ਲਗਾਉਣ ਦੇ ਜਵਾਬ ’ਚ ਸ਼ੁਕਰਵਾਰ  ਨੂੰ ਅਮਰੀਕਾ ਤੋਂ ਆਯਾਤ ’ਤੇ  ਵਾਧੂ ਟੈਰਿਫ ਵਧਾ ਕੇ 125 ਫੀ ਸਦੀ  ਕਰ ਦਿਤਾ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁਧਵਾਰ  ਨੂੰ 4,358.02 ਕਰੋੜ ਰੁਪਏ ਦੇ ਸ਼ੇਅਰ ਵੇਚੇ। ਸ਼੍ਰੀ ਮਹਾਵੀਰ ਜਯੰਤੀ ਲਈ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਬੰਦ ਰਹੇ ਸਨ। 

ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.32 ਫੀ ਸਦੀ  ਦੀ ਤੇਜ਼ੀ ਨਾਲ 63.53 ਡਾਲਰ ਪ੍ਰਤੀ ਬੈਰਲ ’ਤੇ  ਪਹੁੰਚ ਗਿਆ। ਹਫਤਾਵਾਰੀ ਮੋਰਚੇ ’ਤੇ  ਬੀਐਸਈ ਦਾ ਬੈਂਚਮਾਰਕ ਸੈਂਸੈਕਸ 207.43 ਅੰਕ ਯਾਨੀ 0.27 ਫੀ ਸਦੀ  ਡਿੱਗਿਆ। ਨਿਫਟੀ ’ਚ 75.9 ਅੰਕ ਯਾਨੀ 0.33 ਫੀ ਸਦੀ  ਦੀ ਗਿਰਾਵਟ ਆਈ ਹੈ। 

(For more news apart from  Stock market surges after US tariffs suspended,  Sensex and Nifty rise by 2 percent News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement