
ਯੂਪੀ ਦੇ ਸਿਆਸੀ ਦੇ ਤੌਰ 'ਤੇ ਕਾਫ਼ੀ ਸੰਵੇਦਨਸ਼ੀਲ ਉਨਾਵ ਬਲਾਤਕਾਰ ਕੇਸ ਵਿਚ ਸੀਬੀਆਈ ਨੂੰ ਮਿਲੇ ਅਹਿਮ ਸਬੂਤਾਂ ਤੋਂ ਬਾਅਦ ਭਾਜਪਾ...
ਨਵੀਂ ਦਿੱਲੀ : ਯੂਪੀ ਦੇ ਸਿਆਸੀ ਦੇ ਤੌਰ 'ਤੇ ਕਾਫ਼ੀ ਸੰਵੇਦਨਸ਼ੀਲ ਉਨਾਵ ਬਲਾਤਕਾਰ ਕੇਸ ਵਿਚ ਸੀਬੀਆਈ ਨੂੰ ਮਿਲੇ ਅਹਿਮ ਸਬੂਤਾਂ ਤੋਂ ਬਾਅਦ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੈਂਗਰ ਵਿਰੁਧ ਪੀੜਤਾ ਵਲੋਂ ਲਗਾਏ ਗਏ ਦੋਸ਼ਾਂ ਨੂੰ ਹੋਰ ਮਜ਼ਬੂਤੀ ਮਲਿੀ ਹੈ। ਸੀਬੀਆਈ ਦਾ ਕਹਿਣਾ ਹੈ ਕਿ ਅਜਿਹੇ ਸਬੂਤ ਮਿਲੇ ਹਨ, ਜਿਨ੍ਹਾਂ ਤੋਂ ਕੁਲਦੀਪ ਸੈਂਗਰ ਦੀ ਇਸ ਮਾਮਲੇ ਵਿਚ ਸ਼ਮੂਲੀਅਤ ਦੀ ਗੱਲ ਸਹੀ ਸਾਬਤ ਹੁੰਦੀ ਹੈ।
cbi confirms bjp mla kuldeep sengar involvement in unnao rape case
ਇਸ ਤੋਂ ਇਲਾਵਾ ਮਾਮਲੇ ਵਿਚ ਪੁਲਿਸ ਵਲੋਂ ਸ਼ੁਰੂਆਤ ਵਿਚ ਲਾਪ੍ਰਵਾਹੀ ਵਰਤੇ ਜਾਣ ਦੇ ਵੀ ਸਬੂਤ ਮਿਲੇ ਹਨ। ਜ਼ਿਕਰਯੋਗ ਹੈ ਕਿ ਪੀੜਤਾ ਨੇ ਇਹ ਦੋਸ਼ ਲਗਾਇਆ ਸੀ ਕਿ ਉਤਰ ਪ੍ਰਦੇਸ਼ ਨੇ ਮਾਖੀ ਪਿੰਡ ਵਿਚ ਪਿਛਲੇ ਸਾਲ 4 ਜੂਨ ਨੂੰ ਵਿਧਾਇਕ ਸੈਂਗਰ ਨੇ ਉਸ ਦੇ ਨਾਲ ਬਲਾਤਕਾਰ ਕੀਤਾ ਸੀ ਜਦਕਿ ਸੈਂਗਰ ਦੀ ਮਹਿਲਾ ਸਹਿਯੋਗੀ ਸ਼ਸ਼ੀ ਸਿੰਘ ਗਾਰਡ ਦੇ ਤੌਰ 'ਤੇ ਬਾਹਰ ਖੜ੍ਹੀ ਸੀ।
cbi confirms bjp mla kuldeep sengar involvement in unnao rape case
ਸੀਬੀਆਈ ਦਾ ਕਹਿਣਾ ਹੈ ਕਿ ਫੌਰੈਂਸਿੰਗ ਜਾਂਚ ਦੀ ਰਿਪੋਰਟ ਅਤੇ ਘਟਨਾਕ੍ਰਮ ਨੂੰ ਰਿਕੰਸਟਰੱਕਟ ਕਰਨ ਤੋਂ ਬਾਅਦ ਉਹ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਪੀੜਤਾ ਵਲੋਂ ਲਗਾਇਆ ਗਿਆ ਸਮੂਹਕ ਬਲਾਤਕਾਰ ਦਾ ਦੋਸ਼ ਸਹੀ ਹੈ। ਸੀਬੀਆਈ ਨੇ ਹੁਣ ਤਕ ਇਸ ਮਾਮਲੇ ਵਿਚ ਮੁਲਜ਼ਮ ਵਿਧਾਇਕ ਸੈਂਗਰ, ਪੀੜਤਾ ਦੇ ਪਿਤਾ ਦੀ ਮਾਰਕੁੱਟ ਤੋਂ ਬਾਅਦ ਹੱਤਿਆ ਦੇ ਦੋਸ਼ੀ ਵਿਧਾਇਕ ਦੇ ਭਰਾ ਅਤੁਲ ਸੈਂਗਰ, ਕੁਲਦੀਪ ਸਿੰਘ ਸੈਂਗਰ ਦੀ ਕਰੀਬੀ ਸਹਿਯੋਗੀ ਰਹੀ ਮਹਿਲਾ ਸ਼ਸ਼ੀ ਸਿੰਘ ਸਮੇਤ ਕਈ ਲੋਕਾਂ ਤੋਂ ਪੁਛਗਿਛ ਕੀਤੀ ਹੈ।
cbi confirms bjp mla kuldeep sengar involvement in unnao rape case
ਇਸ ਦੇ ਨਾਲ ਹੀ ਸੀਬੀਆਈ ਨੇ ਪੂਰੇ ਘਟਨਾਕ੍ਰਮ ਨੂੰ ਕ੍ਰਮਵਾਰ ਤਰੀਕੇ ਨਾਲ ਰਿਕੰਸਟ੍ਰਕਟ ਵੀ ਕੀਤਾ। ਪੀੜਤਾ ਨੇ 164 ਤਹਿਤ ਦਰਜ ਬਿਆਨ ਵਿਚ ਘਟਨਾ ਦਾ ਜੋ ਵੇਰਵਾ ਦਿਤਾ ਹੈ, ਉਹ ਸੀਬੀਆਈ ਵਲੋਂ ਘਟਨਾਕ੍ਰਮ ਦੇ ਰਿਕੰਸਟ੍ਰਕਟ ਵਿਚ ਸਹੀ ਪਾਇਆ ਗਿਆ। ਇਸ ਤੋਂ ਇਲਾਵਾ ਸੀਬੀਆਈ ਦਾ ਇਹ ਵੀ ਕਣਿਾ ਹੈ ਕਿ ਸਥਾਨਕ ਪੁਲਿਸ ਨੇ ਇਸ ਕੇਸ ਵਿਚ ਲਾਪ੍ਰਵਾਹੀ ਵਰਤੀ ਅਤੇ ਪਿਛਲੇ ਸਾਲ 20 ਜੂਨ ਦੇ ਦਰਜ ਕੀਤੇ ਗਏ ਕੇਸ ਵਿਚ ਮੁਲਜ਼ਮ ਵਿਧਾਇਕ ਕੁਲਦੀਪ ਸੈਂਗਰ ਅਤੇ ਕੁੱਝ ਹੋਰ ਲੋਕਾਂ ਦਾ ਨਾਮ ਬਾਹਰ ਰਖਿਆ। ਨਾਲ ਹੀ ਚਾਰਜਸ਼ੀਟ ਦਾਇਰ ਕਰਨ ਵਿਚ ਵੀ ਦੇਰੀ ਕੀਤੀ ਗਈ ਸੀ।
cbi confirms bjp mla kuldeep sengar involvement in unnao rape case
ਕੇਂਦਰੀ ਜਾਂਚ ਏਜੰਸੀ ਨੇ ਮੈਜਿਸਟ੍ਰੇਟ ਦੇ ਸਾਹਮਣੇ ਸੀਆਰਪੀਸੀ ਦੀ ਧਾਰਾ 164 ਤਹਿਤ ਪੀੜਤਾ ਦਾ ਬਿਆਨ ਦਰਜ ਕੀਤਾ ਸੀ, ਜਿਸ ਵਿਚ ਉਹ ਅਪਣੇ ਸਾਰੇ ਦੋਸ਼ਾਂ ਦੇ ਨਾਲ ਖੜ੍ਹੀ ਸੀ। ਪੀੜਤਾ ਦਾ ਬਿਆਨ ਦਰਜ ਕੀਤਾ ਸੀ, ਜਿਸ ਵਿਚ ਉਹ ਅਪਣੇ ਸਾਰੇ ਇਲਜ਼ਾਮਾਂ ਦੇ ਨਾਲ ਖੜ੍ਹੀ ਸੀ। ਪੀੜਤਾ ਦਾ ਸੀਆਰਪੀਸੀ 164 ਤਹਿਤ ਰਿਕਾਰਡ ਕੀਤਾ ਗਿਆ ਬਿਆਨ ਅਦਾਲਤ ਵਿਚ ਸਬੂਤ ਦੇ ਤੌਰ 'ਤੇ ਮੰਨਿਆ ਜਾਂਦਾ ਹੈ।