
ਬਾਰਡਰ ਸਿਕਿਊਰਿਟੀ ਫ਼ੋਰਸ (ਬੀਐਸਐਫ਼) ਦੇ 18 ਜਵਾਨ ਐਤਵਾਰ ਨੂੰ ਭਿਆਨਕ ਕੋਰੋਨਾ ਵਾਇਰਸ ਨਾਲ ਪੀੜਤ ਮਿਲੇ ਹਨ।
ਨਵੀਂ ਦਿੱਲੀ, 10 ਮਈ : ਬਾਰਡਰ ਸਿਕਿਊਰਿਟੀ ਫ਼ੋਰਸ (ਬੀਐਸਐਫ਼) ਦੇ 18 ਜਵਾਨ ਐਤਵਾਰ ਨੂੰ ਭਿਆਨਕ ਕੋਰੋਨਾ ਵਾਇਰਸ ਨਾਲ ਪੀੜਤ ਮਿਲੇ ਹਨ। ਅੱਜ ਕੋਵਿਡ-19 ਪਾਜ਼ੇਟਿਵ ਮਿਲੇ 16 ਜਵਾਨ ਤ੍ਰਿਪੁਰਾ ਅਤੇ 2 ਦਿੱਲੀ ਦੇ ਹਨ। ਇਸ ਤੋਂ ਬਾਅਦ ਕੋਰੋਨਾ ਪੀੜਤ ਬੀਐਸਐਫ਼ ਜਵਾਨਾਂ ਦੀ ਕੁੱਲ ਗਿਣਤੀ 275 ਹੋ ਗਈ ਹੈ।
ਵੀਰਵਾਰ ਨੂੰ ਤ੍ਰਿਪੁਰਾ ਵਿਚ ਬਾਰਡਰ ਸਿਕਿਊਰਿਟੀ ਫ਼ੋਰਸ (ਬੀਐਸਐਫ਼) ਦੀ 86ਵੀਂ ਬਟਾਲੀਅਨ ਦੇ 24 ਹੋਰ ਜਵਾਨਾਂ ਵੀਰਵਾਰ ਨੂੰ ਮਾਰੂ ਕੋਰੋਨਾ ਵਾਇਰਸ ਨਾਲ ਪੀੜਤ ਮਿਲਣ ਤੋਂ ਬਾਅਦ ਤ੍ਰਿਪੁਰਾ ਵਿਚ ਵਾਇਰਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ 86 ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਰਾਜ ਦੇ ਮੁੱਖ ਮੰਤਰੀ ਵਿਪਲਾਵ ਕੁਮਾਰ ਦੇਵ ਨੇ ਦਸਿਆ ਕਿ ਪਿਛਲੇ ਪੰਜ ਦਿਨਾਂ ਦੌਰਾਨ ਰਾਜ ਵਿਚ ਕੋਰੋਨਾ ਮਾਮਲੇ ਜ਼ੀਰੋ ਤੋਂ ਵੱਧ ਕੇ 86 ਹੋ ਗਏ ਹਨ ਅਤੇ ਇਹ ਸਾਰੇ ਮਾਮਲੇ ਬੀਐਸਐਫ਼ ਦੀ 138ਵੀਂ ਅਤੇ 86ਵੀਂ ਬਟਾਲੀਅਨ ਨਾਲ ਸਬੰਧਤ ਹੈ।
(ਏਜੰਸੀ)