ਦੇਸ਼ ਦੇ 50 ਫੀਸਦੀ ਦੇ ਕਰੀਬ ਕਰੋਨਾ ਮਾਮਲੇ ਮਹਾਂਰਾਸ਼ਟਰ ਤੇ ਗੁਜਰਾਤ ਚੋਂ, ਜਾਣੋਂ ਮੌਜੂਦਾ ਹਲਾਤ
Published : May 11, 2020, 10:48 am IST
Updated : May 11, 2020, 10:48 am IST
SHARE ARTICLE
Coronavirus
Coronavirus

ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ

ਨਵੀਂ ਦਿੱਲੀ : ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਪਰ ਮਹਾਂਰਾਸ਼ਟਰ ਅਤੇ ਗੁਜਰਾਤ ਵਿਚ ਤਾਂ ਇਹ ਵਾਇਰਸ ਸਭ ਤੋਂ ਜਿਆਦਾ ਮਾਰ ਕਰ ਰਿਹਾ ਹੈ। ਕਿਉਂਕਿ ਦੇਸ਼ ਦੇ 50 ਫੀਸਦੀ ਮਰੀਜ਼ ਕੇਵਲ ਮਹਾਂਰਾਸ਼ਟਰ ਅਤੇ ਗੁਜਰਾਤ ਵਿਚੋਂ ਹੀ ਹਨ। ਇਸੇ ਤਰ੍ਹਾਂ ਮਹਾਂਰਾਸ਼ਟਰ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 22 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ ਅਤੇ ਗੁਜਰਾਤ ਵਿਚ 8194 ਮਾਮਲੇ ਦਰਜ਼ ਹੋ ਚੁੱਕੇ ਹਨ।

CoronavirusCoronavirus

ਦੱਸ ਦੱਈਏ ਕਿ ਦੇਸ਼ ਦੇ ਕੁੱਲ ਮਰੀਜ਼ਾਂ ਵਿਚੋਂ ਇਕ ਤਿਹਾਈ ਮਰੀਜ਼ ਇਕੱਲੇ ਮਹਾਂਰਾਸ਼ਟਰ ਵਿਚ ਹੀ ਹਨ। ਹੁਣ ਤੱਕ ਦੇਸ਼ ਵਿਚ ਕੁੱਲ 67,152 ਕਰੋਨਾ ਕੇਸ ਦਰਜ਼ ਹੋਏ ਜਿਨ੍ਹਾਂ ਵਿਚੋਂ 22,171 ਇਕੱਲੇ ਮਹਾਂਰਾਸ਼ਟਰ ਵਿਚੋਂ ਹਨ। ਇਸ ਤਰ੍ਹਾਂ ਹੁਣ ਤੱਕ ਦੇਸ਼ ਵਿਚ ਇਸ ਵਾਇਰਸ ਦੇ ਕਾਰਨ 2206 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿਚ ਮਹਾਂਰਾਸ਼ਟਰ ਦੀਆਂ 832 ਮੌਤਾਂ ਹਨ। ਇੱਥੇ ਇਹ ਵੀ ਦੱਸ ਦੱਈਏ ਕਿ ਮਹਾਂਰਾਸ਼ਟਰ ਵਿਚ ਮੁੰਬਈ ਦੇ ਹਲਾਤ ਬਹੁਤ ਮਾੜੇ ਹਨ।

CoronavirusCoronavirus

ਮੁੰਬਈ ਇਸ ਸਮੇਂ ਕਰੋਨਾ ਵਾਇਰਸ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਇਸ ਲਈ ਇਕੱਲੇ ਮੁੰਬਈ ਵਿਚ ਹੀ 12 ਹਜ਼ਾਰ 864 ਕਰੋਨਾ ਪੌਜਟਿਵ ਕੇਸ ਹਨ ਅਤੇ ਹੁਣ ਤੱਕ 489 ਲੋਕ ਇੱਥੇ ਆਪਣੀ ਜਾਨ ਗੁਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ਵਿਚ ਕਰੋਨਾ ਵਾਇਰਸ ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਕਰਮਚਾਰੀਆਂ ਨੂੰ ਵੱਡੀ ਗਿਣਤੀ ਵਿਚ ਆਪਣੀ ਲਪੇਟ ਵਿਚ ਲੈ ਰਿਹਾ ਹੈ। ਇੱਥੇ  ਹੁਣ ਤੱਕ 786 ਪੁਲਿਸ ਕਰਮਚਾਰੀ ਕਰੋਨਾ ਦੇ ਪ੍ਰਭਾਵ ਵਿਚ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।

CoronavirusCoronavirus

ਉਧਰ ਜੇਕਰ ਗੁਜਰਾਤ ਦੀ ਗੱਲ ਕਰੀਏ ਤਾਂ ਇੱਥੇ ਵੀ ਹਲਾਤ ਕੁਝ ਠੀਕ ਨਹੀਂ ਹਨ। ਮਹਾਂਰਾਸ਼ਟਰ ਤੋਂ ਬਾਅਦ ਕਰੋਨਾ ਦੇ ਮਾਮਲਿਆਂ ਵਿਚ ਦੂਜੇ ਨੰਬਰ ਤੇ ਗੁਜਰਾਤ ਆਉਂਦਾ ਹੈ। ਜਿੱਥੇ ਹੁਣ ਤੱਕ 8,194 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 493 ਲੋਕਾਂ ਦੀ ਇੱਥੇ ਮੌਤ ਹੋ ਚੁੱਕੀ ਹੈ। ਗੁਜਰਾਤ ਵਿਚ ਅਹਿਮਦਾਬਾਦ ਕਰੋਨਾ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ ਜਿੱਥੇ 5,540 ਕੇਸ ਸਾਹਮਣੇ ਆ ਚੁੱਕੇ ਹਨ।

coronavirus coronavirus

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement