ਕੋਵਿਡ 19 : ਭਾਰਤ ਤੋਂ 88 ਨਰਸਾਂ ਦਾ ਪਹਿਲਾ ਸਮੂਹ ਪਹੁੰਚਿਆ ਯੂ.ਏ.ਈ.
Published : May 11, 2020, 9:07 am IST
Updated : May 11, 2020, 9:07 am IST
SHARE ARTICLE
File Photo
File Photo

ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਕੋਵਿਡ-19  ਦੇ ਮਾਮਲਿਆਂ ਵਿਚ ਵਾਧਾ ਹੋਣ ਕਾਰਨ ਦੇਸ਼ ਦੇ ਸਿਹਤ

ਦੁਬਈ, 10 ਮਈ : ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਕੋਵਿਡ-19  ਦੇ ਮਾਮਲਿਆਂ ਵਿਚ ਵਾਧਾ ਹੋਣ ਕਾਰਨ ਦੇਸ਼ ਦੇ ਸਿਹਤ ਕਰਮੀਆਂ ਦੀ ਮਦਦ ਲਈ ਭਾਰਤ ਤੋਂ 88 ਨਰਸਾਂ ਦਾ ਪਹਿਲਾ ਸਮੂਹ ਇਥੇ ਪਹੁੰਚਿਆ। ਮੀਡੀਆ ਰੀਪੋਰਟਾਂ ਮੁਤਾਬਕ ਖਾੜੀ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 17 ਹਜ਼ਾਰ ਦੇ ਪਾਰ ਹੋ ਗਈ ਹੈ। ਸਿਹਤ ਅਤੇ ਰੋਕਥਾਮ ਮੰਤਰਾਲੇ ਨੇ ਕਿਹਾ ਕਿ ਯੂ.ਏ.ਈ. ਵਿਚ ਸਨਿਚਰਵਾਰ ਨੂੰ ਇਸ ਮਹਾਮਾਰੀ ਦੇ 624 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਮਾਮਲਿਆਂ ਦੀ ਕੁੱਲ ਗਿਣਤੀ ਵੱਧ ਕੇ 17,417 ਹੋ ਗਈ ਹੈ।

 File PhotoFile Photo

ਖਲੀਜ਼ ਟਾਈਮਜ਼ ਦੀ ਖਬਰ ਦੇ ਮੁਤਾਬਕ ਇਹ ਨਰਸਾਂ ਕੇਰਲ, ਕਰਨਾਟਕ ਅਤੇ ਮਹਾਰਾਸ਼ਟਰ ਵਿਚ ਐਸਟਰ ਡੀ.ਐੱਮ. ਹੇਲਥਕੇਅਰ ਹਸਪਤਾਲਾਂ ਤੋਂ ਹਨ। ਇਹਨਾਂ ਨਰਸਾਂ ਨੂੰ 14 ਦਿਨ ਤਕ ਵੱਖਰੇ ਰੱਖੇ ਜਾਣ ਦੇ ਬਾਅਦ ਲੋੜ ਮੁਤਾਬਕ ਵਿਭਿੰਨ ਹਸਪਤਾਲਾਂ ਵਿਚ ਭੇਜਿਆ ਜਾਵੇਗਾ। ਨਰਸਾਂ ਦਾ ਇਹ ਸਮੂਹ ਸਨਿਚਰਵਾਰ ਨੂੰ ਇਕ ਵਿਸ਼ੇਸ਼ ਉਡਾਣ ਜ਼ਰੀਏ ਦੁਬਈ ਹਵਾਈ ਅੱਡੇ ਪਹੁੰਚਿਆ। ਯੂ.ਏ.ਈ. ਵਿਚ ਭਾਰਤੀ ਸਫ਼ੀਰ ਪਵਨ ਕਪੂਰ ਨੇ ਕਿਹਾ ਕਿ ਇਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਹੋਰ ਮਜ਼ਬੂਤ ਹੋਵੇਗੀ।

ਉਹਨਾਂ ਨੇ ਕਿਹਾ,''ਭਾਰਤ ਅਤੇ ਯੂ.ਏ.ਈ. ਦਿਖਾ ਰਹੇ ਹਨ ਕਿ ਕਿਵੇਂ ਇਕ ਰਣਨੀਤਕ ਹਿੱਸੇਦਾਰੀ ਨੂੰ ਇਸ ਮਹਾਮਾਰੀ ਨਾਲ ਨਜਿੱਠਣ ਲਈ ਇਕ ਮਜ਼ਬੂਤ ਸਹਿਯੋਗ ਵਿਚ ਬਦਲਿਆ ਜਾ ਸਕਦਾ ਹੈ। ਲੋੜ ਸਮੇਂ ਦੋਸਤ ਦੀ ਮਦਦ ਕਰਨਾ ਦੋਹਾਂ ਦੇਸ਼ਾਂ ਦੇ ਵਿਚ ਸਹਿਯੋਗ ਦਾ ਉਦੇਸ਼ ਹੈ।'' ਦੁਬਈ ਸਿਹਤ ਅਥਾਰਿਟੀ ਦੇ ਡਾਇਰੈਕਟਰ ਜਨਰਲ ਹੁਮੈਦ ਅਲ ਕੁਤਾਮੀ ਨੇ ਕਿਹਾ,''ਇਹ ਪਹਿਲ ਦੋਹਾਂ ਦੇਸ਼ਾਂ ਵਲੋਂ ਸਾਂਝੇ ਕੀਤੇ ਗਏ ਸੰਬੰਧਾਂ ਦੀ ਪਛਾਣ ਹੈ ਅਤੇ ਇਹ ਸਰਕਾਰ ਅਤੇ ਨਿੱਜੀ ਸਿਹਤ ਖੇਤਰ ਦੇ ਵਿਚ ਕਰੀਬੀ ਸਹਿਯੋਗ ਨੂੰ ਦਿਖਾਉਂਦਾ ਹੈ।''  (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement