
ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਦਾ ਕਹਿਣਾ ਹੈ ਕਿ ਦੇਸ਼ ਦੇ ਸਾਹਮਣੇ ਮੌਜੂਦ 'ਰਣਨੀਤਕ ਬੇਯਕੀਨੀਆਂ' ਅਤੇ ਮਹਾਂਮਾਰੀ ਵਰਗੇ ਗ਼ੈਰ-ਰਵਾਇਤੀ ਖ਼ਤਰਿਆਂ ਨਾਲ
ਨਵੀਂ ਦਿੱਲੀ, 10 ਮਈ: ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਦਾ ਕਹਿਣਾ ਹੈ ਕਿ ਦੇਸ਼ ਦੇ ਸਾਹਮਣੇ ਮੌਜੂਦ 'ਰਣਨੀਤਕ ਬੇਯਕੀਨੀਆਂ' ਅਤੇ ਮਹਾਂਮਾਰੀ ਵਰਗੇ ਗ਼ੈਰ-ਰਵਾਇਤੀ ਖ਼ਤਰਿਆਂ ਨਾਲ ਅਸਰਦਾਰ ਤਰੀਕੇ ਨਾਲ ਨਜਿੱਠਣ ਦਾ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਦਾ ਪੂਰਾ ਤੰਤਰ ਇਕੱਠਾ ਮਿਲ ਕੇ ਕੰਮ ਕਰੇ।
ਭਾਰਤ ਦੇਗੁਆਂਢ 'ਚ ਮੌਜੂਦ ਗੁੰਝਲਦਾਰ ਭੁਗੋਲਿਕ-ਸਿਆਸੀ ਸੱਤਾ ਦੇ ਸੰਦਰਭ 'ਚ ਜਨਰਲ ਨਰਗਣੇ ਨੇ ਕਿਹਾ ਕਿ ਭਾਰਤੀ ਫ਼ੌਜ ਖੇਤਰ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਉਣ ਵਾਲੇ ਦੇਸ਼ ਦੇ ਰੂਪ 'ਚ ਭਾਰਤ ਦੇ ਅਕਸ ਨੂੰ 'ਪੁਖ਼ਤਾ' ਕਰਨਾ ਚਾਹੁੰਦੀ ਹੈ।
File photo
ਫ਼ੌਜ ਮੁਖੀ ਨੇ ਇਕ ਗੱਲਬਾਤ 'ਚ ਕਿਹਾ, ''ਰਣਨੀਤਕ ਬੇਯਕੀਨੀਆਂ ਦਾ ਪੂਰਾ ਦਾ ਪੂਰਾ ਪੁਲੰਦਾ ਸਾਡੇ ਸਾਹਮਣੇ ਮੌਜੂਦ ਹੈ ਅਤੇ ਸਮੇਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਦੂਰ ਕਰਨ ਲਈ ਭਾਰਤ ਸਰਕਾਰ ਦਾ ਪੂਰਾ ਤੰਤਰ ਇਕਜੁਟ ਹੋਵੇ।'' ਜਨਰਲ ਨਰਵਣੇ ਨੇ ਹਾਲਾਂਕਿ ਇਸ ਬਾਰੇ ਵਿਸਤਾਰ 'ਚ ਕੁੱਝ ਨਹੀਂ ਕਿਹਾ ਪਰ ਉਨ੍ਹਾਂ ਦੀ ਟਿਪਣੀ ਅਜਿਹੇ ਸਮੇਂ ਆਈ ਹੈ ਜਦੋਂ ਪਾਕਿਸਤਾਨ ਹਮਾਇਤ ਪ੍ਰਾਪਤ ਤਾਲਿਬਾਨ ਅਫ਼ਗਾਨਿਸਤਾਨ ਦੀ ਸੱਤਾ 'ਚ ਅਪਣੀ ਭੂਮਿਕਾ ਤੈਅ ਕਰਨ ਅਤੇ ਚੀਨ ਲਗਾਤਾਰ ਸ੍ਰੀਲੰਕਾ, ਨੇਪਾਲ, ਮਿਆਂਮਾਰ ਅਤੇ ਮਾਲਦੀਪ ਵਰਗੇ ਦੇਸ਼ਾਂ ਨਾਲ ਫ਼ੌਜੀ ਸਬੰਧਾਂ ਦਾ ਵਿਸਤਾਰ ਕਰਨ ਦੀ ਕੋਸ਼ਿਸ਼ 'ਚ ਲੱਗਾ ਹੋਇਆ ਹੈ।
ਜਨਰਲ ਨਰਵਣੇ ਨੇ ਕਿਹਾ, ''ਕੌਮਾਂਤਰੀ ਕਿਸਮ ਦੇ ਮੁੱਦਿਆਂ ਨਾਲ ਨਜਿੱਠਣ ਸਮੇਂ ਹਥਿਆਰਬੰਦ ਬਲ ਅਪਣੀ ਸਮਰਥਾਵਾਂ ਨਾਲ ਖੇਤਰ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਉਣ ਵਾਲੇ ਦੇਸ਼ ਦੇ ਰੂਪ 'ਚ ਭਾਰਤ ਦੇ ਅਕਸ ਨੂੰ ਪੁਖਤਾ ਕਰਨਗੇ।'' ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੰਗ ਨਾਲ ਝੰਬਿਆ ਦੇਸ਼ ਅਮਰੀਕੀ ਫ਼ੌਜੀਆਂ ਦੀ ਵਾਪਸੀ ਬਾਬਤ ਤਾਲਿਬਾਨ ਨਾਲ ਅਮਰੀਕਾ ਦੇ ਇਤਿਹਾਸਕ ਸਮਝੌਤੇ ਤੋਂ ਬਾਅਦ ਅਫ਼ਗਾਨਿਸਤਾਨ ਦੀ ਨਾਜ਼ੁਕ ਸਥਿਤ ਨੂੰ ਲੈ ਕੇ ਭਾਰਤ ਚਿੰਤਤ ਹੈ।
(ਪੀਟੀਆਈ)