
ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਲਈ ਲੌਕਡਾਊਨ ਦਾ ਤੀਜਾ ਪੜਾਅ ਚੱਲ ਰਿਹਾ ਹੈ ਜੋ ਕਿ 17 ਮਈ ਨੂੰ ਖਤਮ ਹੋਣ ਜਾ ਰਿਹਾ ਹੈ।
ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਲਈ ਲੌਕਡਾਊਨ ਦਾ ਤੀਜਾ ਪੜਾਅ ਚੱਲ ਰਿਹਾ ਹੈ ਜੋ ਕਿ 17 ਮਈ ਨੂੰ ਖਤਮ ਹੋਣ ਜਾ ਰਿਹਾ ਹੈ। ਇਸ ਦੇ ਬਾਰੇ ਵਿਚ ਵਿਚਾਰ-ਚਰਚਾ ਕਰਨ ਦੇ ਲਈ ਅੱਜ (11 ਮਈ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਂਫਰੰਸਿੰਗ ਦੇ ਜ਼ਰੀਏ ਗੱਲਬਾਤ ਕਰਨਗੇ।
Coronavirus
ਪ੍ਰਧਾਨ ਮੰਤਰੀ ਦੀ ਇਸ ਬੈਠਕ ਵਿਚ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ-ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਡਾ.ਹਰਸ਼ਵਰਧਨ ਮੁੱਖ ਸਕੱਤਰ, ਗ੍ਰਹਿ ਸਕੱਤਰ, ਸਿਹਤ ਸਕੱਤਰ, ਅਤੇ ਰਾਜਾਂ ਦੇ ਡੀਜੀਪੀ ਵੀ ਸ਼ਾਮਿਲ ਹੋਣਗੇ। ਇਸ ਵਿਚ ਸਾਰੇ ਮੁੱਖ ਮੰਤਰੀਆਂ ਵੱਲੋਂ ਪੀਐੱਮ ਮੋਦੀ ਨੂੰ ਸੁਝਾ ਦਿੱਤੇ ਜਾਣਗੇ। ਦੱਸ ਦੱਈਏ ਕਿ ਕਰੋਨਾ ਵਾਇਰਸ ਨੂੰ ਲੈ ਕੇ ਹੋਣ ਵਾਲੀ ਇਹ ਬੈਠਕ ਅੱਜ ਦੁਪਹਿਰ ਤਿੰਨ ਵਜੇ ਹੋਵੇਗੀ।
PM Narendra Modi
ਬੈਠਕ ਦਾ ਪਹਿਲਾ ਸਤਰ ਦੁਪਹਿਰ 3 ਵਜੇ ਤੋਂ ਸ਼ਾਮ 5:30 ਤੱਕ ਚੱਲੇਗਾ। ਦੂਜਾ ਸੈਸ਼ਨ 6 ਵਜੇ ਤੋਂ ਸ਼ੁਰੂ ਹੋ ਕੇ ਬੈਠਕ ਸਮਾਪਤੀ ਤੱਕ ਚੱਲੇਗਾ। ਜ਼ਿਕਰਯੋਗ ਹੈ ਇਕ ਪ੍ਰਧਾਨ ਮੰਤਰੀ ਮੁੱਖ ਮੰਤਰੀਆਂ ਨਾਲ ਕਰੋਨਾ ਵਾਇਰਸ ਨੂੰ ਲੈ ਕੇ ਇਹ ਪੰਜਵੀਂ ਵਾਰ ਬੈਠਕ ਕਰਨ ਲੱਗੇ ਹਨ। ਇਸ ਬੈਠਕ ਵਿਚ ਹੀ ਵੱਖ-ਵੱਖ ਵਿਚਾਰ ਚਰਚਾ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਲੌਕਡਾਊਨ ਨੂੰ ਵਧਾਇਆ ਜਾਵੇ ਜਾਂ ਇਸ ਵਿਚ ਥੋੜੀ ਰਾਹਤ ਦਿੱਤੀ ਜਾਵੇ। ਕਰੋਨਾ ਸੰਕਟ ਤੇ ਪ੍ਰਧਾਨ ਮੰਤਰੀ ਮੋਦੀ 20 ਮਾਰਚ, 2 ਅਪ੍ਰੈਲ, 11 ਅਪ੍ਰੈਲ ਅਤੇ 27 ਅਪ੍ਰੈਲ ਨੂੰ ਪਹਿਲਾਂ ਵੀ ਬੈਠਕ ਕਰ ਚੁੱਕੇ ਹਨ।
Coronavirus
ਸਾਰੇ ਮੁੱਖ ਮੰਤਰੀਆਂ ਵੱਲੋਂ ਆਪਣੇ-ਆਪਣੇ ਰਾਜ ਦੀਆਂ ਸਥਿਤੀਆਂ ਬਾਰੇ ਪੀਐੱਮ ਨੂੰ ਜਾਣਕਾਰੀ ਦਿੱਤੀ ਜਾਵੇਗੀ। ਕਰੋਨਾ ਸੰਕਟ ਅਤੇ ਲੌਕਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 1 ਮਈ ਨੂੰ ਕੇਂਦਰੀ ਮੰਤਰੀਆਂ ਦੇ ਨਾਲ ਵੀ ਬੈਠਕ ਬੁਲਾਈ ਗਈ ਸੀ। ਇਸ ਬੈਠਕ ਵਿਚ ਗ੍ਰਹਿ ਮੰਤਰੀ ਅਮਿੰਤ ਸ਼ਾਹ, ਰੇਲ ਮੰਤਰੀ ਪਿਊਸ਼ ਗੋਇਲ, ਵਿਤ ਮੰਤਰੀ ਨਿਰਮਲਾ ਸੀਤਾ ਰਮਨ, ਜਰਨਲ ਵਿਪਨ ਰਾਵਤ ਸਮੇਤ ਹੋਰ ਕਈ ਅਫ਼ਸਰ ਮੌਜੂਦ ਸਨ।
Modi and Shah
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।