
ਕੋਰੋਨਾਵਾਇਰਸ ਕਾਰਨ ਮੌਤਾਂ ਦੀਆਂ ਕਈ ਘਟਨਾਵਾਂ ਬਾਰੇ ਤੁਸੀਂ ਸੁਣਿਆ ਹੋਵੇਗਾ ਪਰ 10 ਸਾਲ ਦੇ ਇਸ ਮਾਸੂਮ ਦੇ ਦਰਦ ਬਾਰੇ ਜਾਣਨ ਪਿਛੋਂ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ।
ਵਿੱਲੂਪੁਰਮ (ਤਾਮਿਲਨਾਡੂ), 10 ਮਈ : ਕੋਰੋਨਾਵਾਇਰਸ ਕਾਰਨ ਮੌਤਾਂ ਦੀਆਂ ਕਈ ਘਟਨਾਵਾਂ ਬਾਰੇ ਤੁਸੀਂ ਸੁਣਿਆ ਹੋਵੇਗਾ ਪਰ 10 ਸਾਲ ਦੇ ਇਸ ਮਾਸੂਮ ਦੇ ਦਰਦ ਬਾਰੇ ਜਾਣਨ ਪਿਛੋਂ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ। ਇਸ ਬੱਚਾ ਅਪਣੇ ਪਿਤਾ ਦੇ ਲਾਸ਼ ਕੋਲ ਇਕੱਲਾ ਹੀ ਬੈਠ ਕੇ ਰੋਂਦਾ ਰਿਹਾ। ਬੱਚੇ ਦੀ ਮਾਂ ਅਤੇ ਦਾਦੀ ਕੋਰੋਨਾ ਪੀੜਤ ਹੋਣ ਕਾਰਨ ਹਸਪਤਾਲ ਵਿਚ ਸਨ। 5ਵੀਂ ਕਲਾਸ ਵਿਚ ਪੜ੍ਹਦੇ ਜੀਵਾ 'ਤੇ ਅਚਾਨਕ ਮੁਸ਼ਕਲਾਂ ਦਾ ਪਹਾੜ ਟੁੱਟ ਗਿਆ ਹੈ। ਕੋਰੋਨਾ ਦੇ ਡਰ ਕਾਰਨ ਪਿੰਡ ਵਾਸੀ ਕੋਲ ਜਾਣ ਲਈ ਤਿਆਰ ਨਹੀਂ ਸਨ।
File photo
ਇਹ ਘਟਨਾ ਤਾਮਿਲਨਾਡੂ ਦੇ ਵਿੱਲੂਪੁਰਮ ਜ਼ਿਲ੍ਹੇ ਦੀ ਹੈ। ਪਿਤਾ ਐਯਾਰ ਨੂੰ ਦੋ ਮਹੀਨੇ ਪਹਿਲਾਂ ਇਕ ਹਾਦਸੇ ਤੋਂ ਬਾਅਦ ਚੇਨਈ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਵਿਚ ਉਸ ਦੀ ਪਤਨੀ ਧਨਮ ਅਤੇ ਮਾਂ ਮੁਨੀਮਲ ਉਸ ਦੀ ਦੇਖਭਾਲ ਕਰ ਰਹੀਆਂ ਸਨ ਪਰ ਕੋਰੋਨਾਵਾਇਰਸ ਦੇ ਫੈਲਣ ਕਾਰਨ, ਉਸ ਨੂੰ ਹਸਪਤਾਲ ਤੋਂ ਵਾਪਸ ਘਰ ਭੇਜ ਦਿਤਾ ਗਿਆ।
ਕੁੱਝ ਦਿਨਾਂ ਬਾਅਦ ਬੱਚੇ ਦੀ ਮਾਂ ਤੇ ਦਾਦੀ ਕੋਰੋਨਵਾਇਰਸ ਦੀ ਲਪੇਟ ਵਿਚ ਆ ਗਈਆਂ। ਇਸ ਲਈ ਦੋਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਕੁੱਝ ਦਿਨਾਂ ਬਾਅਦ ਐਯਾਰ ਦੀ ਮੌਤ ਹੋ ਗਈ। ਪੁੱਤਰ ਜੀਵਾ ਪਿਤਾ ਦੀ ਲਾਸ਼ ਦੇ ਸਾਹਮਣੇ ਬੈਠ ਗਿਆ ਅਤੇ ਅਪਣੀ ਮਾਂ ਅਤੇ ਦਾਦੀ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਅਪਣੇ ਪਿਤਾ ਦੀ ਲਾਸ਼ ਕੋਲ ਇਕੱਲਾ ਬੈਠਾ ਰੋਂਦਾ ਰਿਹਾ ਤੇ ਕੋਈ ਵੀ ਉਸ ਨੂੰ ਚੁੱਪ ਕਰਵਾਉਣ ਲਈ ਨਾ ਆਇਆ। ਹਸਪਤਾਲ ਵਿਚ ਬੱਚੇ ਦੀ ਮਾਂ ਅਤੇ ਦਾਦੀ ਨੂੰ ਮੌਤ ਬਾਰੇ ਜਾਣਕਾਰੀ ਦਿਤੀ ਗਈ। ਇਹ ਦੋਵੇਂ ਘਰ ਪਹੁੰਚੀਆਂ ਅਤੇ ਫਿਰ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਕੀਤਾ ਗਿਆ। (ਏਜੰਸੀ)