
4 ਬੱਚੇ ਗੰਭੀਰ ਜ਼ਖ਼ਮੀ
ਆਗਰਾ: ਆਗਰਾ ਵਿਚ ਵੀਰਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ। ਇਥੇ ਇਕ ਤੇਜ਼ ਰਫ਼ਤਾਰ ਕਾਰ ਨੇ ਸਕੂਲ ਦੇ 6 ਬੱਚਿਆਂ ਨੂੰ ਟੱਕਰ ਮਾਰ ਦਿਤੀ। ਹਾਦਸੇ ਵਿਚ ਤਿੰਨ ਬੱਚਿਆਂ ਦੀ ਮੌਤ ਹੋ ਗਈ। ਜਦਕਿ 4 ਜ਼ਖ਼ਮੀ ਹਨ। ਇਨ੍ਹਾਂ 'ਚੋ ਇਕ ਬੱਚੀ ਵੈਂਟੀਲੈਂਟਰ 'ਤੇ ਹੈ। ਮੌਕੇ 'ਤੇ 2-3 ਬੱਚਿਆਂ ਨੇ ਭੱਜ ਕੇ ਅਪਣੀ ਜਾਨ ਬਚਾਈ। ਘਟਨਾ ਤੋਂ ਬਾਅਦ ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਫਤਿਹਾਬਾਦ-ਆਗਰਾ ਰੋਡ 'ਤੇ ਜਾਮ ਲਗਾ ਦਿਤਾ।
ਇਹ ਵੀ ਪੜ੍ਹੋ: ਬਿਹਾਰ 'ਚ ਕਲਯੁਗੀ ਪਿਓ ਨੇ ਅਪਣੇ ਜੁੜਵਾ ਬੱਚਿਆਂ ਦਾ ਕੀਤਾ ਕਤਲ
ਚਸ਼ਮਦੀਦਾਂ ਮੁਤਾਬਕ ਬੱਚੇ ਵੀਰਵਾਰ ਸਵੇਰੇ 8 ਵਜੇ ਸਕੂਲ ਬੱਸ ਦੀ ਉਡੀਕ ਕਰ ਰਹੇ ਸਨ। ਉਦੋਂ ਤੇਜ਼ ਰਫ਼ਤਾਰ ਨੈਕਸਨ ਕਾਰ ਬੇਕਾਬੂ ਹੋ ਕੇ ਆਈ ਅਤੇ ਸੜਕ ਕਿਨਾਰੇ ਖੜ੍ਹੇ ਬੱਚਿਆਂ ਨੂੰ ਲਤਾੜਦੀ ਹੋਈ ਚਲੀ ਗਈ। 6 ਬੱਚੇ ਕਾਰ ਦੀ ਲਪੇਟ ਵਿਚ ਆ ਗਏ। ਟੱਕਰ ਤੋਂ ਬਾਅਦ ਕਾਰ ਕੁਝ ਦੂਰ ਜਾ ਕੇ ਇਕ ਬੋਰਡ ਨਾਲ ਟਕਰਾਉਣ ਤੋਂ ਬਾਅਦ ਰੁਕ ਗਈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਫੈਕਟਰੀ ਨੂੰ ਲੱਗੀ ਅੱਗ,ਲੱਖਾਂ ਰੁਪਏ ਦਾ ਧਾਗਾ ਸੜ ਕੇ ਹੋਇਆ ਸੁਆਹ
ਹਾਦਸੇ ਦੇ ਤੁਰੰਤ ਬਾਅਦ ਜ਼ਖ਼ਮੀ ਬੱਚਿਆਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਥੇ ਤਿੰਨ ਬੱਚਿਆਂ ਦੀਪਤੀ, ਆਰੀਅਨ (12) ਅਤੇ ਪ੍ਰਗਿਆ (9) ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿਤਾ। ਜਦਕਿ ਤਿੰਨ ਦੀ ਹਾਲਤ ਸਥਿਰ ਹੈ। ਸਾਰੇ ਬੱਚੇ ਚਚੇਰੇ ਭੈਣ-ਭਰਾ ਹਨ। ਜ਼ਖ਼ਮੀ ਬੱਚਿਆਂ ਦੇ ਨਾਂ ਗੁੰਜਨ, ਨਮਨ ਅਤੇ ਲਾਵਣਿਆ ਹਨ। ਦੀਪਤੀ ਵੈਂਟੀਲੇਟਰ 'ਤੇ ਹੈ।