Jammu News : ਪਾਕਿਸਤਾਨੀ ਗੋਲੀਬਾਰੀ ’ਚ ਬੀ.ਐਸ.ਐਫ. ਦਾ ਜਵਾਨ ਸ਼ਹੀਦ, 7 ਜ਼ਖਮੀ
Published : May 11, 2025, 12:07 am IST
Updated : May 11, 2025, 7:27 am IST
SHARE ARTICLE
Jammu News: BSF jawan martyred, 7 injured in Pakistani firing
Jammu News: BSF jawan martyred, 7 injured in Pakistani firing

ਸਬ-ਇੰਸਪੈਕਟਰ ਮੁਹੰਮਦ ਇਮਤਿਆਜ਼ ਸ਼ਹੀਦ ਹੋ ਗਿਆ

ਨਵੀਂ ਦਿੱਲੀ/ਜੰਮੂ : ਜੰਮੂ ’ਚ ਕੌਮਾਂਤਰੀ  ਸਰਹੱਦ ’ਤੇ  ਸਨਿਚਰਵਾਰ  ਨੂੰ ਪਾਕਿਸਤਾਨੀ ਗੋਲੀਬਾਰੀ ’ਚ ਬੀ.ਐਸ.ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ 7 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦਸਿਆ  ਕਿ ਇਹ ਘਟਨਾ ਆਰ.ਐਸ. ਪੁਰਾ ਸੈਕਟਰ ’ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਪਹਿਲਾਂ ਵਾਪਰੀ।

ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ  ਕਿ ਸਬ-ਇੰਸਪੈਕਟਰ ਮੁਹੰਮਦ ਇਮਤਿਆਜ਼ ਨੇ ਅੱਗੇ ਤੋਂ ਬਹਾਦਰੀ ਨਾਲ ਅਗਵਾਈ ਕਰਦੇ ਹੋਏ ਸਰਵਉੱਚ ਕੁਰਬਾਨੀ ਦਿਤੀ।

ਪਾਕਿਸਤਾਨ ਵਲੋਂ  ਸਰਹੱਦ ਪਾਰ ਤੋਂ ਕੀਤੀ ਗਈ ਗੋਲੀਬਾਰੀ ’ਚ ਉਹ ਅਤੇ ਸੱਤ ਹੋਰ ਜ਼ਖਮੀ ਹੋ ਗਏ ਸਨ। ਅਧਿਕਾਰੀ ਨੇ ਦਸਿਆ  ਕਿ ਇਮਤਿਆਜ਼ ਦੀ ਮੌਤ ਹੋ ਗਈ, ਜਦਕਿ ਹੋਰ ਕਰਮਚਾਰੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

ਬੀ.ਐਸ.ਐਫ. ਦੇ ਜੰਮੂ ਫਰੰਟੀਅਰ ਨੇ ਇਕ  ਪੋਸਟ ’ਚ ਕਿਹਾ, ‘‘ਅਸੀਂ ਬੀ.ਐਸ.ਐਫ. ਦੇ ਬਹਾਦਰ ਸਬ-ਇੰਸਪੈਕਟਰ ਮੁਹੰਮਦ ਇਮਤਿਆਜ਼ ਵਲੋਂ  10 ਮਈ, 2025 ਨੂੰ ਜੰਮੂ ਜ਼ਿਲ੍ਹੇ ਦੇ ਆਰ.ਐਸ. ਪੁਰਾ ਖੇਤਰ ’ਚ ਕੌਮਾਂਤਰੀ  ਸਰਹੱਦ ’ਤੇ  ਸਰਹੱਦ ਪਾਰ ਗੋਲੀਬਾਰੀ ਦੌਰਾਨ ਦੇਸ਼ ਦੀ ਸੇਵਾ ’ਚ ਦਿਤੇ ਗਏ ਸਰਵਉੱਚ ਬਲੀਦਾਨ ਨੂੰ ਸਲਾਮ ਕਰਦੇ ਹਾਂ।’’

ਇਸ ਵਿਚ ਕਿਹਾ ਗਿਆ ਹੈ ਕਿ ਬੀ.ਐਸ.ਐਫ. ਦੇ ਡਾਇਰੈਕਟਰ ਜਨਰਲ ਅਤੇ ਸਾਰੇ ਰੈਂਕਾਂ ਨੇ ਉਨ੍ਹਾਂ ਦੇ ਪਰਵਾਰ  ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਅਧਿਕਾਰੀ ਨੇ ਦਸਿਆ  ਕਿ ਇਮਤਿਆਜ਼ ਦੇ ਸਨਮਾਨ ’ਚ ਐਤਵਾਰ ਨੂੰ ਪਾਲੋਰਾ ’ਚ ਬੀ.ਐਸ.ਐਫ. ਦੇ ਜੰਮੂ ਫਰੰਟੀਅਰ ਹੈੱਡਕੁਆਰਟਰ ’ਚ ਸ਼ਰਧਾਂਜਲੀ ਦਿਤੀ ਜਾਵੇਗੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement