
ਸ਼ੀਲਾਂਗ ਵਿਚ ਪਿਛਲੇ 24 ਘੰਟਿਆਂ ਵਿਚ ਹਿੰਸਾ ਦੀ ਕਿਸੇ ਘਟਨਾ ਦੀ ਖ਼ਬਰ ਨਾ ਮਿਲਣ ਮਗਰੋਂ ਪ੍ਰਸ਼ਾਸਨ ਨੇ ਕਰਫ਼ੀਊ ਵਿਚ ਦਿਤੀ ਗਈ ਢਿੱਲ ਵਧਾ ਦਿਤੀ ਹੈ।
ਸ਼ੀਲਾਂਗ, ਸ਼ੀਲਾਂਗ ਵਿਚ ਪਿਛਲੇ 24 ਘੰਟਿਆਂ ਵਿਚ ਹਿੰਸਾ ਦੀ ਕਿਸੇ ਘਟਨਾ ਦੀ ਖ਼ਬਰ ਨਾ ਮਿਲਣ ਮਗਰੋਂ ਪ੍ਰਸ਼ਾਸਨ ਨੇ ਕਰਫ਼ੀਊ ਵਿਚ ਦਿਤੀ ਗਈ ਢਿੱਲ ਵਧਾ ਦਿਤੀ ਹੈ। ਮੇਘਾਲਿਆ ਦੀ ਰਾਜਧਾਨੀ ਸ਼ੀਲਾਂਗ ਵਿਚ 29 ਮਈ ਨੂੰ ਪੰਜਾਬੀ ਲੇਨ ਇਲਾਕੇ ਵਿਚ ਸਿੱਖ ਵਾਸੀਆਂ ਅਤੇਸਾਰਕਾਰੀ ਬੱਸ ਦੇ ਖਾਸੀ ਚਾਲਕਾਂ ਵਿਚਕਾਰ ਝੜਪ ਹੋ ਗਈ ਸੀ ਜਿਸ ਵਿਚ ਪੁਲਿਸ ਅਤੇ ਸੀਆਰਪੀਐਫ਼ ਦੇ ਮੁਲਾਜ਼ਮਾਂ ਸਮੇਤ 10 ਜਣੇ ਜ਼ਖ਼ਮੀ ਹੋ ਗਏ ਸਨ।
Shillong Violenceਅਧਿਕਾਰੀਆਂ ਨੇ ਦਸਿਆ ਕਿ ਦਿਨ ਦੇ ਸਮੇਂ ਦੀ ਕਰਫ਼ੀਊ ਵਿਚ 11 ਘੰਟੇ ਦੀ ਢਿੱਲ ਦਿਤੀ ਗਈ ਜਦਕਿ ਕਲ ਇਹ ਢਿੱਲ ਨੌਂ ਘੰਟੇ ਦੀ ਸੀ। ਪੂਰਬੀ ਖਾਸੀ ਹਿੱਲਜ਼ ਦੇ ਅਧਿਕਾਰੀ ਪੀ ਐਸ ਡਕਹਰ ਨੇ ਦਸਿਆ ਕਿ ਪ੍ਰਭਾਵਤ ਇਲਾਕਿਆਂ ਵਿਚ ਕਰਫ਼ੀਊ ਵਿਚ ਸਵੇਰੇ ਸੱਤ ਵਜੇ ਤੋਂ ਲੈ ਕੇ ਸ਼ਾਮ ਛੇ ਵਜੇ ਤਕ ਛੋਟ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਪ੍ਰਭਾਵਤ ਇਲਾਕਿਆਂ ਵਿਚ ਐਤਵਾਰ ਦੀ ਪ੍ਰਾਰਥਨਾ ਲਈ ਲੋਕਾਂ ਨੂੰ ਚਰਚ ਜਾਣ ਦੇਣ ਵਾਸਤੇ ਇਹ ਫ਼ੈਸਲਾ ਕੀਤਾ ਗਿਆ।
Shillong Violenceਡਕਹਰ ਨੇ ਦਸਿਆ ਕਿ ਕਰਫ਼ੀਊ ਅਤੇ ਕਰਫ਼ੀਊ ਵਿਚ ਛੋਟ ਦੌਰਾਨ ਕੋਈ ਹਿੰਸਕ ਘਟਨਾ ਨਾ ਵਾਪਰੇ, ਇਸ ਲਈ ਸਮੀਖਿਆ ਬੈਠਕ ਵਿਚ ਇਹ ਫ਼ੈਸਲਾ ਕੀਤਾ ਗਿਆ। ਰਾਜ ਦੀ ਰਾਜਧਾਨੀ ਵਿਚ ਰਾਤ ਦੇ ਕਰਫ਼ੀਊ ਵਿਚ ਛੋਟ ਦਿਤੀ ਗਈ। (ਏਜੰਸੀ)