ਕਾਂਗਰਸ ਨੇ ਕੁਲਦੀਪ ਬਿਸ਼ਨੋਈ ਨੂੰ ਕੀਤਾ ਬਰਖ਼ਾਸਤ, ਰਾਜ ਸਭਾ ਚੋਣਾਂ 'ਚ ਕਰਾਸ ਵੋਟਿੰਗ ਕਾਰਨ ਹੋਈ ਕਾਰਵਾਈ
Published : Jun 11, 2022, 3:34 pm IST
Updated : Jun 11, 2022, 3:34 pm IST
SHARE ARTICLE
Kuldeep Bishnoi
Kuldeep Bishnoi

ਮੈਂਬਰਸ਼ਿਪ ਰੱਦ ਕਰਵਾਉਣ ਲਈ ਸਪੀਕਰ ਕੋਲ ਜਾਵੇਗੀ ਪਾਰਟੀ 

ਹਿਸਾਰ : ਕਾਂਗਰਸ ਪਾਰਟੀ ਨੇ ਹਰਿਆਣਾ ਤੋਂ ਆਪਣੇ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਸਾਰੇ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਹੈ। ਹਰਿਆਣਾ ਦੀਆਂ ਦੋ ਰਾਜ ਸਭਾ ਸੀਟਾਂ 'ਤੇ ਕਰਾਸ ਵੋਟਿੰਗ ਕਾਰਨ ਕੁਲਦੀਪ ਬਿਸ਼ਨੋਈ 'ਤੇ ਇਹ ਕਾਰਵਾਈ ਕੀਤੀ ਗਈ। ਕਾਂਗਰਸ ਪਾਰਟੀ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਕੁਲਦੀਪ ਬਿਸ਼ਨੋਈ ਦੀ ਵਿਧਾਇਕ ਵਜੋਂ ਮੈਂਬਰਸ਼ਿਪ ਰੱਦ ਕਰਨ ਦੀ ਸਿਫ਼ਾਰਸ਼ ਕਰੇਗੀ।

ਮਹੱਤਵਪੂਰਨ ਗੱਲ ਇਹ ਹੈ ਕਿ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਸੀਟ ਤੋਂ ਕਾਂਗਰਸ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਰਾਜ ਸਭਾ ਚੋਣਾਂ ਵਿੱਚ ਕਾਂਗਰਸ ਉਮੀਦਵਾਰ ਅਜੈ ਮਾਕਨ ਦੀ ਥਾਂ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਨੂੰ ਵੋਟ ਦਿੱਤੀ। ਵੋਟ ਪਾਉਣ ਤੋਂ ਬਾਅਦ ਕੁਲਦੀਪ ਨੇ ਟਵਿਟਰ 'ਤੇ ਲਿਖਿਆ ਕਿ ਉਸ ਨੇ ਜ਼ਮੀਰ ਦੀ ਆਵਾਜ਼ 'ਤੇ ਵੋਟ ਪਾਈ ਹੈ। ਕਾਂਗਰਸ ਦੇ ਅਜੈ ਮਾਕਨ ਰਾਜ ਸਭਾ ਚੋਣਾਂ ਵਿੱਚ ਹਾਰ ਗਏ ਸਨ। ਸੂਬੇ ਵਿੱਚ ਕਾਂਗਰਸ ਦੇ 31 ਵਿਧਾਇਕ ਹੋਣ ਦੇ ਬਾਵਜੂਦ ਮਾਕਨ ਨੂੰ ਸਿਰਫ਼ 29 ਵੋਟਾਂ ਮਿਲੀਆਂ।

Ajay MakenAjay Maken

ਦੱਸਣਯੋਗ ਹੈ ਕਿ ਕੁਮਾਰੀ ਸ਼ੈਲਜਾ ਵੱਲੋਂ ਹਰਿਆਣਾ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਦੇਸ਼ ਪ੍ਰਧਾਨ ਦੀ ਦੌੜ ਵਿੱਚ ਕੁਲਦੀਪ ਬਿਸ਼ਨੋਈ ਸਭ ਤੋਂ ਅੱਗੇ ਸਨ। ਦੂਜੇ ਪਾਸੇ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ਚਾਹੁੰਦੇ ਸਨ ਕਿ ਉਨ੍ਹਾਂ ਦੇ ਪੁੱਤਰ ਅਤੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਨੂੰ ਸੂਬਾ ਪ੍ਰਧਾਨ ਬਣਾਇਆ ਜਾਵੇ।

Deepender Singh HoodaDeepender Singh Hooda

ਇਹ ਕਾਂਗਰਸ ਦੇ 'ਇਕ ਅਹੁਦਾ ਇਕ ਨੇਤਾ' ਦੇ ਫਾਰਮੂਲੇ ਤੋਂ ਪ੍ਰੇਸ਼ਾਨ ਸਨ ਜਿਸ ਵਿਚ ਦੀਪੇਂਦਰ ਦੇ ਸੰਸਦ ਮੈਂਬਰ ਅਤੇ ਹੁੱਡਾ ਖੁਦ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸਨ। ਇਸ ਕਾਰਨ ਹੁੱਡਾ ਨੇ ਆਖ਼ਰੀ ਸਮੇਂ ਕੁਲਦੀਪ ਬਿਸ਼ਨੋਈ ਦਾ ਪੱਤਾ ਕੱਟਣ ਲਈ ਦਲਿਤ ਆਗੂ ਉਦੈਭਾਨ ਦਾ ਨਾਂ ਅੱਗੇ ਪਾ ਦਿੱਤਾ ਤੇ ਮੋਹਰ ਲਗਾ ਦਿੱਤੀ। ਹਾਈਕਮਾਂਡ ਦੇ ਇਸ ਫੈਸਲੇ ਤੋਂ ਕੁਲਦੀਪ ਬਿਸ਼ਨੋਈ ਨਾਰਾਜ਼ ਹੋ ਗਏ। ਉਸ ਨੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।

Kuldeep BishnoiKuldeep Bishnoi

ਇਸ ਤੋਂ ਬਾਅਦ ਉਨ੍ਹਾਂ ਦੀ ਭਾਜਪਾ ਨੇਤਾਵਾਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ। ਕੁਲਦੀਪ ਬਿਸ਼ਨੋਈ ਨੇ ਹਾਈਕਮਾਂਡ ਦੇ ਸਾਹਮਣੇ ਨਾ ਸਿਰਫ ਆਪਣਾ ਪੱਖ ਸਪੱਸ਼ਟ ਕੀਤਾ, ਸਗੋਂ ਰਾਜ ਸਭਾ ਚੋਣਾਂ 'ਚ ਵੀ ਜ਼ਮੀਰ ਦੀ ਆਵਾਜ਼ 'ਤੇ ਵੋਟ ਪਾਉਣ ਦੀ ਗੱਲ ਕਹਿ ਕੇ ਹੁੱਡਾ ਕੈਂਪ ਦੀ ਚਿੰਤਾ ਵਧਾ ਦਿੱਤੀ। ਕਾਂਗਰਸ ਕੋਲ ਲੋੜੀਂਦੀ ਗਿਣਤੀ ਹੋਣ ਦੇ ਬਾਵਜੂਦ ਅਜੈ ਮਾਕਨ ਦੀ ਹਾਰ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਲਈ ਵੱਡਾ ਝਟਕਾ ਹੈ। ਇਸ ਨਾਲ ਹਾਈਕਮਾਂਡ ਦੀਆਂ ਨਜ਼ਰਾਂ 'ਚ ਉਨ੍ਹਾਂ ਦਾ ਅਕਸ ਖਰਾਬ ਹੋਵੇਗਾ। ਇਸੇ ਕਾਰਨ ਹਰਿਆਣਾ ਕਾਂਗਰਸ ਨੇ ਕੁਲਦੀਪ ਬਿਸ਼ਨੋਈ ਨੂੰ ਅਜੇ ਮਾਕਨ ਦੀ ਹਾਰ ਦੇ ਕੁਝ ਘੰਟਿਆਂ ਅੰਦਰ ਹੀ ਸਾਰੇ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਸੀ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement