ਛੱਤੀਸਗੜ੍ਹ 'ਚ 80 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 10 ਸਾਲਾ ਮਾਸੂਮ
Published : Jun 11, 2022, 9:08 am IST
Updated : Jun 11, 2022, 9:08 am IST
SHARE ARTICLE
Innocent 10-year-old falls into 80-foot-deep borewell in Chhattisgarh
Innocent 10-year-old falls into 80-foot-deep borewell in Chhattisgarh

ਸੀਸੀਟੀਵੀ ਰਾਹੀਂ ਕੀਤੀ ਜਾ ਰਹੀ ਹੈ ਨਿਗਰਾਨੀ

 

ਜਾਜਗੀਰ-ਚਾਪਾ:  ਛੱਤੀਸਗੜ੍ਹ ਦੇ ਜ਼ਿਲਾ ਜਾਜਗੀਰ-ਚਾਪਾ ਦੇ ਮਲਖਰੌਦਾ ਇਲਾਕੇ ਦੇ ਪਿਹਾਰੀਦ ਪਿੰਡ 'ਚ 10 ਸਾਲਾ ਰਾਹੁਲ ਬੋਰਵੈੱਲ 'ਚ ਡਿੱਗ ਗਿਆ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ। ਐਨਡੀਆਰਐਫ ਅਤੇ ਐਸਡੀਆਰਐਫ ਸਮੇਤ ਸਿਹਤ ਵਿਭਾਗ ਦੀ ਟੀਮ, ਜ਼ਿਲ੍ਹਾ ਪ੍ਰਸ਼ਾਸਨ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬੀਤੀ ਸ਼ਾਮ ਤੋਂ ਲਗਾਤਾਰ ਯਤਨ ਕਰ ਰਿਹਾ ਹੈ।

Innocent 10-year-old falls into 80-foot-deep borewell in ChhattisgarhInnocent 10-year-old falls into 80-foot-deep borewell in Chhattisgarh

 

 

ਬੋਰਵੈੱਲ 'ਚ ਫਸੇ ਰਾਹੁਲ ਸਾਹੂ ਨੂੰ ਕੱਢਣ ਲਈ ਬੋਰਵੈੱਲ ਤੋਂ ਕੁਝ ਦੂਰੀ 'ਤੇ ਟੋਆ ਪੁੱਟਿਆ ਜਾ ਰਿਹਾ ਹੈ। ਹੁਣ ਤੱਕ NDRF ਦੀ ਟੀਮ ਦੀ ਨਿਗਰਾਨੀ 'ਚ ਕਰੀਬ 45 ਫੁੱਟ ਟੋਆ ਪੁੱਟਿਆ ਜਾ ਚੁੱਕਾ ਹੈ। ਬੱਚੇ ਨੂੰ ਬਾਹਰ ਕੱਢਣ ਲਈ ਕਰੀਬ 20 ਫੁੱਟ ਹੋਰ ਟੋਆ ਪੁੱਟਿਆ ਜਾਵੇਗਾ। ਜਿਸ ਤੋਂ ਬਾਅਦ ਬੱਚੇ ਨੂੰ ਸੁਰੰਗ ਬਣਾ ਕੇ ਬੋਰਵੈੱਲ ਤੋਂ ਬਾਹਰ ਕੱਢਿਆ ਜਾਵੇਗਾ।

 

 

Innocent 10-year-old falls into 80-foot-deep borewell in ChhattisgarhInnocent 10-year-old falls into 80-foot-deep borewell in Chhattisgarh

 

ਦੱਸ ਦੇਈਏ ਕਿ ਸਿਹਤ ਵਿਭਾਗ ਦੀ ਟੀਮ ਬੱਚੇ ਦੀ ਹਰਕਤ 'ਤੇ ਨਜ਼ਰ ਰੱਖ ਰਹੀ ਹੈ। ਇਸ ਦੇ ਨਾਲ ਹੀ ਆਕਸੀਜਨ ਸਿਲੰਡਰ ਦੀ ਮਦਦ ਨਾਲ ਬੱਚੇ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ। ਰਾਹੁਲ ਦੇ ਮਾਤਾ-ਪਿਤਾ ਅਤੇ ਪਰਿਵਾਰ ਲਗਾਤਾਰ ਰਾਹੁਲ ਨਾਲ ਗੱਲ ਕਰ ਰਹੇ ਹਨ ਅਤੇ ਰਾਹੁਲ ਦਾ ਹੌਂਸਲਾ ਵਧਾ ਰਹੇ ਹਨ।
ਦਰਅਸਲ ਰਾਹੁਲ ਸਾਹੂ ਸ਼ੁੱਕਰਵਾਰ ਦੁਪਹਿਰ ਘਰ ਦੇ ਬਾਹਰ ਖੇਡ ਰਿਹਾ ਸੀ। ਖੇਡਦਾ-ਖੇਡਦਾ ਉਹ ਪੁੱਟੇ ਬੋਰ ਦੇ ਨੇੜੇ ਪਹੁੰਚ ਗਿਆ ਅਤੇ ਉਸ ਵਿੱਚ ਡਿੱਗ ਗਿਆ। ਇਹ ਘਟਨਾ ਸ਼ਾਮ 4 ਵਜੇ ਵਾਪਰੀ।

Location: India, Chhatisgarh

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement