ਆਨਲਾਈਨ ਗੇਮ ਦੀ ਲਤ 'ਚ ਨੌਜਵਾਨ ਨੇ ਖਾਤੇ 'ਚੋਂ ਉਡਾਏ 36 ਲੱਖ ਰੁਪਏ  
Published : Jun 11, 2023, 12:41 pm IST
Updated : Jun 11, 2023, 12:41 pm IST
SHARE ARTICLE
 Addicted to online games, the youth stole 36 lakh rupees from the account
Addicted to online games, the youth stole 36 lakh rupees from the account

ਫਰੀ ਫਾਇਰ ਗੇਮ ਲਈ ਸਮੇਂ-ਸਮੇਂ 'ਤੇ 1.45 ਲੱਖ ਤੋਂ 2 ਲੱਖ ਰੁਪਏ ਦਿੰਦਾ ਰਿਹਾ ਅਤੇ ਪਰਿਵਾਰ ਨੂੰ ਇਸ ਦਾ ਪਤਾ ਵੀ ਨਹੀਂ ਲੱਗਾ।

ਹੈਦਰਾਬਾਦ  - ਜੇਕਰ ਤੁਹਾਡਾ ਬੱਚਾ ਵੀ ਮੋਬਾਈਲ ਦਾ ਆਦੀ ਹੈ ਤਾਂ ਹੋ ਜਾਓ ਸਾਵਧਾਨ ਕਿਉਂਕਿ ਹੈਦਰਾਬਾਦ 'ਚ 16 ਸਾਲ ਦੇ ਮੁੰਡੇ ਨੇ ਮੋਬਾਇਲ ਗੇਮ ਖੇਡ ਕੇ ਵਿਧਵਾ ਮਾਂ ਦੇ ਖਾਤੇ 'ਚੋਂ 36 ਲੱਖ ਰੁਪਏ ਉਡਾ ਦਿੱਤੇ। ਉਹ ਫਰੀ ਫਾਇਰ ਗੇਮ ਲਈ ਸਮੇਂ-ਸਮੇਂ 'ਤੇ 1.45 ਲੱਖ ਤੋਂ 2 ਲੱਖ ਰੁਪਏ ਦਿੰਦਾ ਰਿਹਾ ਅਤੇ ਪਰਿਵਾਰ ਨੂੰ ਇਸ ਦਾ ਪਤਾ ਵੀ ਨਹੀਂ ਲੱਗਾ।

ਲੜਕੇ ਨੇ ਸਭ ਤੋਂ ਪਹਿਲਾਂ ਆਪਣੇ ਦਾਦੇ ਦੇ ਮੋਬਾਈਲ 'ਤੇ ਫ੍ਰੀ ਫਾਇਰ ਗੇਮਿੰਗ ਐਪ ਡਾਊਨਲੋਡ ਕੀਤੀ। ਸ਼ੁਰੂ ਵਿਚ ਇਹ ਮੁਫ਼ਤ ਸੀ, ਪਰ ਜਦੋਂ ਇਹ ਐਡਵਾਂਸ ਪੜਾਅ 'ਤੇ ਪਹੁੰਚਿਆ ਤਾਂ ਭੁਗਤਾਨ ਕਰਨ ਲਈ ਕਿਹਾ ਗਿਆ। ਇਸ ਵਿਚ ਲੜਕੇ ਨੇ ਪਹਿਲਾਂ 1500 ਰੁਪਏ ਦਿੱਤੇ। ਫਿਰ 10,000 ਹੌਲੀ-ਹੌਲੀ ਜਦੋਂ ਲੜਕੇ ਨੂੰ ਇਸ ਦੀ ਆਦਤ ਪੈ ਗਈ ਤਾਂ ਮੁੰਡਾ ਖੇਡ ਵਿਚ ਨਵੇਂ ਹੁਨਰ ਅਤੇ ਹਥਿਆਰਾਂ ਲਈ ਭੁਗਤਾਨ ਕਰਦਾ ਰਿਹਾ ਤੇ ਇਸੇ ਤਰ੍ਹਾਂ ਹੀ ਹੌਲੀ-ਹੌਲੀ ਕਰ ਕੇ ਲੜਕੇ ਨੇ ਖਾਤੇ ਵਿਚੋਂ 36 ਲੱਖ ਰੁਪਏ ਉਡਾ ਦਿੱਤੇ। 
 


 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement