
ਕਿਹਾ, ਇਸ ਨਾਲ ਪੂਰੀ ਦੁਨੀਆ ’ਚ ਸੁੱਖ-ਸ਼ਾਂਤੀ ਅਤੇ ਅਮਨ-ਚੈਨ ਹੋਵੇਗਾ
ਬਰੇਲੀ (ਉੱਤਰ ਪ੍ਰਦੇਸ਼): ਵਿਸ਼ਵ ਹਿੰਦੂ ਪਰਿਸ਼ਦ ਦੀ ਆਗੂ ਸਾਧਵੀ ਪ੍ਰਾਚੀ ਨੇ ਮਦਰਸਿਆਂ ਨੂੰ ਬੰਦ ਕੀਤੇ ਜਾਣ ਦੀ ਮੰਗ ਕਰਦਿਆਂ ਐਤਵਾਰ ਨੂੰ ਕਿਹਾ ਕਿ ਉੱਥੇ ‘ਲਵ-ਜੇਹਾਦ’ ਦਾ ਗਿਆਨ ਨੌਜੁਆਨਾਂ ਨੂੰ ਵੰਡਿਆ ਜਾਂਦਾ ਹੈ, ਇਸ ਲਈ (ਲਵ ਜੇਹਾਦ) ਵਧ ਰਿਹਾ ਹੈ।
ਉਨ੍ਹਾਂ ਕਿਹਾ, ‘‘ਜਿਸ ਦਿਨ ਹਿੰਦੁਸਤਾਨ ਅੰਦਰ ਮਦਰਸੇ ਬੰਦ ਹੋ ਜਾਣਗੇ ਉਸ ਦਿਨ ਤੋਂ ਲਵ ਜੇਹਾਦ ਬੰਦ ਹੋ ਜਾਵੇਗਾ ਅਤੇ ਹਿੰਦੁਸਤਾਨ ਹੀ ਨਹੀਂ, ਪੂਰੀ ਦੁਨੀਆ ’ਚ ਸੁੱਖ-ਸ਼ਾਂਤੀ ਅਤੇ ਅਮਨ-ਚੈਨ ਹੋਵੇਗਾ।’’
ਇਹੀ ਨਹੀਂ ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ ਸਿਰਫ਼ ਪੈਸੇ ਕਮਾਉਣ ਦੀ ਚਿੰਤਾ ਹੈ ਅਤੇ ਇਕ ਵਿਸ਼ੇਸ਼ ਫਿਰਕੇ ਵਾਲੇ ਲੋਕਾਂ ਦੀ ਚਿੰਤਾ ਹਿੰਦੁਸਤਾਨ ’ਤੇ ਸ਼ਾਸਨ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਇਸ ਫ਼?ਰਕੇ ਦਾ ਹਿੰਦੁਸਤਾਨ ’ਤੇ ਸ਼ਾਸਨ ਕਰਨ ਦਾ ਏਜੰਡਾ ਹਜ਼ਾਰਾਂ ਸਾਲਾਂ ਲਈ ਹੈ।
ਉਨ੍ਹਾਂ ਦਾਅਵਾ ਕਰਦਿਆਂ ਕਿਹਾ, ‘‘2024 ’ਚ ਵੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨਗੇ ਅਤੇ ਜਨਤਾ ਮੋਦੀ ਜੀ ਨੂੰ ਹੀ ਵੋਟ ਦੇਵੇਗੀ।’’
ਸਾਧਵੀ ਪ੍ਰਾਚੀ ਨੇ ਉੱਤਰਾਖੰਡ ’ਚ ਮਜ਼ਾਰ ਹਟਾਏ ਜਾਣ ’ਤੇ ਕਿਹਾ ਕਿ ਉੱਤਰਾਖੰਡ ’ਚ ਕੋਈ ਮਸਜਿਦ ਨਹੀਂ ਹਟਾਈ ਗਈ ਹੈ, ਸਿਰਫ਼ ਨਾਜਾਇਜ਼ ਮਜ਼ਾਰ ਹਟਾਈ ਗਈ ਹੈ। ਉਨ੍ਹਾਂ ਕਿਹਾ ਕਿ ਉੱਤਰਾਖੰਡ ਤੋਂ ਹਿੰਦੂਆਂ ਦਾ ਪਲਾਇਨ ਵਧ ਰਿਹਾ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਇਸ ’ਤੇ ਕਾਰਵਾਈ ਕਰਨੀ ਚਾਹੀਦੀ ਹੈ।