ਫਲਾਈਟ 'ਚ ਬੰਬ ਦੀ ਧਮਕੀ ਦੇਣ ਵਾਲਾ ਨਿਕਲਿਆ 13 ਸਾਲ ਦਾ ਬੱਚਾ, ਵਜ੍ਹਾ ਜਾਣਕੇ ਉੱਡ ਜਾਣਗੇ ਤੁਹਾਡੇ ਵੀ ਹੋਸ਼
Published : Jun 11, 2024, 6:46 pm IST
Updated : Jun 11, 2024, 6:46 pm IST
SHARE ARTICLE
Delhi Toronto Flight
Delhi Toronto Flight

ਉਹ ਜਾਣਨਾ ਚਾਹੁੰਦਾ ਸੀ ਕਿ ਕੀ ਪੁਲਿਸ ਉਸਦੀ ਮੇਲ ਟਰੇਸ ਕਰ ਸਕੇਗੀ ਜਾਂ ਨਹੀਂ? ਉਸ ਨੇ ਇਹ ਧਮਕੀ ਸਿਰਫ਼ ਮਜ਼ਾਕ ਲਈ ਦਿੱਤੀ ਸੀ।

Delhi Toronto Bomb Blast News: ਬੀਤੇ ਦਿਨੀਂ ਦਿੱਲੀ ਤੋਂ ਕੈਨੇਡਾ ਜਾ ਰਹੀ ਇੱਕ ਫਲਾਈਟ ਨੂੰ ਅਚਾਨਕ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਸ ਨਾਲ ਦਿੱਲੀ ਏਅਰਪੋਰਟ 'ਤੇ ਹੀ ਨਹੀਂ ਸਗੋਂ ਦਿੱਲੀ ਪੁਲਿਸ 'ਚ ਵੀ ਖਲਬਲੀ ਮਚ ਗਈ ਸੀ। ਫਲਾਈਟ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਨਤੀਜੇ ਵਜੋਂ ਫਲਾਈਟ 12 ਘੰਟੇ ਤੱਕ ਏਅਰਪੋਰਟ 'ਤੇ ਖੜੀ ਰਹੀ। ਪੁਲਿਸ ਨੇ ਧਮਕੀ ਦੇਣ ਵਾਲੇ ਸਖ਼ਸ਼ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਨੇ 13 ਸਾਲ ਦੇ ਬੱਚੇ ਦੀ ਸਨਾਖਤ ਕੀਤੀ।

ਮਾਮਲਾ 4 ਜੂਨ ਦਾ ਹੈ

ਦਰਅਸਲ 4 ਜੂਨ ਦੀ ਰਾਤ 11:30 ਵਜੇ ਦਿੱਲੀ ਪੁਲਿਸ ਨੂੰ ਇੱਕ ਈਮੇਲ ਰਾਹੀਂ ਸੂਚਨਾ ਮਿਲੀ ਸੀ ਕਿ ਦਿੱਲੀ-ਟੋਰਾਂਟੋ ਫਲਾਈਟ 'ਚ ਬੰਬ ਹੈ। ਈਮੇਲ ਮਿਲਦੇ ਹੀ ਸਾਰੀਆਂ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ ਅਤੇ ਫਲਾਈਟ ਨੂੰ 12 ਘੰਟਿਆਂ ਤੋਂ ਵੱਧ ਸਮੇਂ ਲਈ ਰੋਕਣਾ ਪਿਆ। ਹੁਣ ਇਸ ਮਾਮਲੇ ਦੀ ਜਾਂਚ ਦੌਰਾਨ ਏਅਰਪੋਰਟ ਪੁਲਿਸ ਨੇ 13 ਸਾਲਾ ਬੱਚੇ ਨੂੰ ਫੜਿਆ ਹੈ।

13 ਸਾਲ ਦੇ ਬੱਚੇ ਨੇ ਕੀਤਾ ਮੇਲ  

ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਜਿਸ ਈਮੇਲ ਰਾਹੀਂ ਧਮਕੀ ਦਿੱਤੀ ਗਈ ਸੀ, ਉਸਨੂੰ ਸਿਰਫ਼ ਇੱਕ ਘੰਟਾ ਪਹਿਲਾਂ ਹੀ ਬਣਾਇਆ  ਗਿਆ ਸੀ। ਇਹ ਮੇਲ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਭੇਜੀ ਗਈ ਸੀ। ਜਦੋਂ ਪੁਲਿਸ ਨੇ ਮੇਰਠ ਜਾ ਕੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਮੇਲ ਇੱਕ 13 ਸਾਲ ਦੇ ਮਾਸੂਮ ਬੱਚੇ ਵੱਲੋਂ ਭੇਜੀ ਗਈ ਸੀ।

ਬੱਚੇ ਨੇ ਦੱਸੀ ਵਜ੍ਹਾ 

ਪੁਲਸ ਨਾਲ ਗੱਲਬਾਤ ਦੌਰਾਨ ਬੱਚੇ ਨੇ ਦੱਸਿਆ ਕਿ ਉਸ ਨੇ ਟੀਵੀ 'ਤੇ ਮੁੰਬਈ ਦੀ ਇਕ ਫਲਾਈਟ 'ਚ ਬੰਬ ਹੋਣ ਦੀ ਖ਼ਬਰ ਸੁਣੀ ਸੀ। ਉਥੋਂ ਉਸ ਨੂੰ ਇਹ ਵਿਚਾਰ ਆਇਆ। ਉਹ ਜਾਣਨਾ ਚਾਹੁੰਦਾ ਸੀ ਕਿ ਕੀ ਪੁਲਿਸ ਉਸਦੀ ਮੇਲ ਟਰੇਸ ਕਰ ਸਕੇਗੀ ਜਾਂ ਨਹੀਂ? ਉਸ ਨੇ ਇਹ ਧਮਕੀ ਸਿਰਫ਼ ਮਜ਼ਾਕ ਲਈ ਦਿੱਤੀ ਸੀ।

ਪਰਿਵਾਰਕ ਮੈਂਬਰਾਂ ਨੂੰ ਵੀ ਨਹੀਂ ਲੱਗੀ ਭਿਣਕ 

ਪੁਲਸ ਮੁਤਾਬਕ ਬੱਚੇ ਨੇ ਆਪਣੇ ਫੋਨ 'ਤੇ ਜਾਅਲੀ ਆਈ.ਡੀ. ਬਣਾਈ। ਫਿਰ ਉਸਨੇ ਆਪਣੀ ਮਾਂ ਦੇ ਫੋਨ ਤੋਂ ਇੰਟਰਨੈਟ ਦੀ ਵਰਤੋਂ ਕਰਕੇ ਮੇਲ ਭੇਜੀ। ਮੇਲ ਭੇਜਣ ਤੋਂ ਬਾਅਦ ਉਸ ਨੇ ਇਸ ਮੇਲ ਨੂੰ ਵੀ ਡਿਲੀਟ ਕਰ ਦਿੱਤਾ। ਅਗਲੀ ਸਵੇਰ ਉਸਨੇ ਟੀਵੀ 'ਤੇ ਦੇਖਿਆ ਕਿ ਦਿੱਲੀ ਏਅਰਪੋਰਟ 'ਤੇ ਬੰਬ ਦੀ ਕਾਲ ਚੱਲ ਰਹੀ ਹੈ। ਇਹ ਦੇਖ ਕੇ ਬੱਚਾ ਬੁਰੀ ਤਰ੍ਹਾਂ ਡਰ ਗਿਆ। ਡਰ ਕਾਰਨ ਉਸ ਨੇ ਇਹ ਗੱਲ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸੀ। ਪੁਲਸ ਨੇ ਬੱਚੇ ਦਾ ਫੋਨ ਜ਼ਬਤ ਕਰ ਲਿਆ ਹੈ ਅਤੇ ਉਸ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ। ਬੱਚੇ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ।

Location: India, Delhi

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement