Haryana News : 'ਖਾਲਿਸ+ਤਾਨੀ' ਬੋਲਣ ਦਾ ਵਿਰੋਧ ਕਰਨ 'ਤੇ 2 ਨੌਜਵਾਨਾਂ ਨੇ ਕੈਥਲ 'ਚ ਇੱਕ ਸਿੱਖ ਨੌਜਵਾਨ ਨੂੰ ਇਟਾਂ ਨਾਲ ਕੁੱਟਿਆ
Published : Jun 11, 2024, 8:29 pm IST
Updated : Jun 11, 2024, 8:35 pm IST
SHARE ARTICLE
Sikh youth beat
Sikh youth beat

ਸਿੱਖ ਸੰਗਤ ਵਿੱਚ ਰੋਸ, 13 ਜੂਨ ਨੂੰ ਗੁਰਦੁਆਰਾ ਨੀਮ ਸਾਹਿਬ ਕੈਥਲ ਵਿਖੇ ਇਲਾਕੇ ਦੇ ਸਿੱਖ ਸੰਗਤਾਂ ਦਾ ਇਕੱਠ ਬੁਲਾਇਆ ਗਿਆ

Haryana News : ਹਰਿਆਣਾ ਦੇ ਕੈਥਲ 'ਚ  ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਇੱਕ ਸਿੱਖ ਨੌਜਵਾਨ ’ਤੇ ਖਾਲਿਸਤਾਨੀ ਕਹਿ ਕੇ ਕਾਤਲਾਨਾ ਹਮਲਾ ਕੀਤਾ ਗਿਆ। ਇਸ ਸਿੱਖ ਨੌਜਵਾਨ ਨੂੰ ਸਿਰ ਵਿਚ ਇੱਟਾਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ। ਸਿੱਖ ਨੌਜਵਾਨ ਕੈਥਲ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਮਿਲੀ ਜਾਣਕਾਰੀ ਮੁਤਾਬਕ ਸਿੱਖ ਨੌਜਵਾਨ ਦਾ ਨਾਮ ਸੁਖਵਿੰਦਰ ਸਿੰਘ ਹੈ, ਜੋ ਡਿਫੈਂਸ ਕਲੋਨੀ ਵਿੱਚ ਫਰਨੀਚਰ ਦਾ ਕੰਮ ਕਰਦਾ ਹੈ।  ਸੁਖਵਿੰਦਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਹਨਾਂ ਨੇ ਦੱਸਿਆ ਉਹ ਆਪਣਾ ਕੰਮ ਖਤਮ ਕਰ ਕੇ 10 ਜੂਨ ਦੀ ਰਾਤ ਨੂੰ ਤਕਰੀਬਨ 9:30 ਵਜੇ ਆਪਣੇ ਘਰ ਸੈਕਟਰ -19 ਜਾ ਰਿਹਾ ਸੀ। ਜਿਵੇਂ ਹੀ ਕੈਥਲ ਬਾਈਪਾਸ ਨਵੇਂ ਬੱਸ ਸਟੈਂਡ ਕੋਲ ਪਹੁੰਚਿਆ ਤਾਂ ਨੇੜਿਓਂ ਲੰਘਦੀ ਲਾਈਨ ਦਾ ਫਾਟਕ ਬੰਦ ਹੋ ਗਿਆ ਤਾਂ ਉਹ ਫਾਟਕ ਦੇ ਕੋਲ ਆਪਣੀ ਸਕੂਟਰੀ 'ਤੇ ਖੜਾ ਸੀ।

ਥੋੜ੍ਹੀ ਦੇਰ ਬਾਅਦ ਹੀ ਸਪਲੈਂਡਰ ਮੋਟਰਸਾਈਕਲ 'ਤੇ 2 ਨੌਜਵਾਨ ਆ ਕੇ ਉਸ ਸਿੱਖ ਨੌਜਵਾਨ ਦੇ ਲਾਗੇ ਖੜੇ ਹੋ ਗਏ। ਜਿਵੇਂ ਹੀ ਰੇਲ ਗੱਡੀ ਨੰਗੀ ਤਾਂ ਫਾਟਕ ਖੁੱਲਿਆ ਤਾਂ ਉਹ ਆਪਣੀ ਸਕੂਟਰੀ ਸਟਾਰਟ ਕਰਕੇ ਅੱਗੇ ਵਧਣ ਲੱਗਾ ਤਾਂ ਸਪਲੈਂਡਰ 'ਤੇ ਆਈ ਬਦਮਾਸ਼ਾਂ ਨੇ ਉਸ ਨੂੰ ਗਾਲ ਕੱਢ ਕੇ ਕਿਹਾ ‘ਖਾਲਿਸਤਾਨੀ ਆਗੇ ਚੱਲ।’ ਜਿਸ 'ਤੇ ਸਿੱਖ ਨੌਜਵਾਨ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਮੈਨੂੰ ਖਾਲਿਸਤਾਨੀ ਕਿਉਂ ਕਿਹਾ ਹੈ, ਸੋਚ ਸਮਝ ਕੇ ਬੋਲੋ ਤਾਂ ਉਨਾਂ ਵੱਲੋਂ ਮੇਰੇ ਨਾਲ ਗਾਲੀ ਗਲੋਚ ਕਰ ਕੇ ਅੱਗੇ ਨਿਕਲ ਗਏ।’

ਉਸ ਨੇ ਅੱਗੇ ਕਿਹਾ, ‘ਇਸ ਤੋਂ ਬਾਅਦ ਜਿਵੇਂ ਹੀ ਮੈਂ ਫਾੜਕ ਪਾਰ ਕਰ ਕੇ ਅੱਗੇ ਗਿਆ ਤਾਂ ਉਨਾਂ ਨੇ ਮੋਟਰਸਾਇਕਲ ਅੱਗੇ ਖੜੀ ਕਰ ਕੇ ਇੱਕ ਨੇ ਮੇਰੇ ਨਾਲ ਗਾਲੀ ਗਲੋਚ ਕਰਦੇ ਹੋਏ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਮੇਰੀ ਪੱਗ ਉਤਰ ਗਈ। ਉਸੇ ਸਮੇਂ ਦੂਜੇ ਹਮਲਾਵਾਰ ਨੇ ਮੇਰੇ ਸਿਰ 'ਤੇ ਇੱਟ ਨਾਲ ਵਾਰ ਕੀਤਾ ਤਾਂ ਮੈਂ ਥੱਲੇ ਡਿੱਗ ਗਿਆ, ਫਿਰ ਦੋਨਾਂ ਨੇ ਮੇਰੇ 'ਤੇ ਇੱਟਾਂ ਨਾਲ ਵਾਰ ਕੀਤੇ ਅਤੇ ਕਿਹਾ ‘ਖਾਲਿਸਤਾਨੀ ਨੂੰ ਮਾਰ ਦੇਵਾਂਗੇ ,ਖਾਲਿਸਤਾਨੀਓਂ ਨੂੰ ਦੁਬਾਰਾ ’84 ਦੋਹਰਾ ਦੇਵਾਂਗੇ’ ਅਤੇ ਕਿਹਾ ‘ਸਾਡੇ 'ਤੇ ਪਹਿਲਾਂ ਵੀ ਇਕ ਕੇਸ ਹੈ, ਇਸ ਨੂੰ ਮਾਰ ਕੇ ਇਸ ਕੇਸ ਨੂੰ ਵੀ ਭੁਗਤ ਲਵਾਂਗੇ।’’

ਸਿੱਖ ਨੌਜਵਾਨ ਨੇ ਦੱਸਿਆ ਕਿ ਉਸ ਦੇ ਸਿਰ 'ਤੇ ਲਗਾਤਾਰ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।  ਉਸ ਨੇ ਕਿਹਾ, ‘‘ਮੇਰੇ 'ਤੇ ਹੋਏ ਹਮਲੇ ਨੂੰ ਵੇਖ ਕੇ ਕੋਲੋਂ ਲੰਘ ਰਹੇ ਜੇ.ਜੇ.ਪੀ. ਦੇ ਵਰਕਰ ਰਾਜੂ ਪਾਈ ਨੇ ਆ ਕੇ ਮੈਨੂੰ ਛੁਡਵਾਇਆ ਤਾਂ ਉਹ ਦੋਨੋਂ ਬਦਮਾਸ਼ ਮੋਟਰਸਾਈਕਲ ਲੈ ਕੇ ਭੱਜ ਗਏ। ਜਿਸ ਤੋਂ ਬਾਅਦ ਮੈਨੂੰ ਕੈਥਲ ਦੇ ਸਿਵਿਲ ਹਸਪਤਾਲ ਇਲਾਜ ਲਈ ਪਹੁੰਚਾਇਆ ,ਜਿਸ ਦੀ ਪੁਲਿਸ ਰਿਪੋਰਟ ਅਸੀਂ ਸੈਕਟਰ -21 ਥਾਣਾ ਸਿਵਲ ਲਾਈਨ ਕੀਤੀ ਹੈ।’’

ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।

ਸਿੱਖ ਸੰਗਤ ਵਿੱਚ ਰੋਸ

 
ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਹਰਿਆਣਾ ਦੀ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ। ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਹਰਜੀਤ ਸਿੰਘ ਵਿਰਕ ਵੱਲੋਂ ਇਲਾਕੇ ਦੇ ਸਿੱਖ ਸੰਗਤਾਂ ਦਾ ਇਕੱਠ 13 ਜੂਨ ਨੂੰ ਗੁਰਦੁਆਰਾ ਨੀਮ ਸਾਹਿਬ ਕੈਥਲ ਵਿਖੇ ਬੁਲਾਇਆ ਗਿਆ ਹੈ ਤਾਂ ਕਿ ਇਹੋ ਜਿਹੇ ਸ਼ਰਾਰਤੀ ਅਨਸਰਾਂ 'ਤੇ ਮਾਹੌਲ ਖਰਾਬ ਕਰਨ ਵਾਲੇ ਬਦਮਾਸ਼ਾਂ 'ਤੇ ਸਖਤੀ ਨਾਲ ਕਾਨੂੰਨੀ ਕਾਰਵਾਈ ਕਰਵਾਈ ਜਾ ਸਕੇ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement