
ਨਵੀਂ ਦਿੱਲੀ : ਦਿੱਲੀ ਦੀ ਸਰਕਾਰ, ਸਰਕਾਰੀ ਸਕੂਲਾਂ ਵਿਚ ਪੜਦੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਕਾਫ਼ੀ ਗੰਭੀਰ ਹੈ।ਬੱਚਿਆਂ ਨੂੰ ਮਿਆਰੀ ਸਿੱਖਿਆਂ ਦੇਣ ਦੇ ਲਈ.....
ਨਵੀਂ ਦਿੱਲੀ : ਦਿੱਲੀ ਦੀ ਸਰਕਾਰ, ਸਰਕਾਰੀ ਸਕੂਲਾਂ ਵਿਚ ਪੜਦੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਕਾਫ਼ੀ ਗੰਭੀਰ ਹੈ।ਬੱਚਿਆਂ ਨੂੰ ਮਿਆਰੀ ਸਿੱਖਿਆਂ ਦੇਣ ਦੇ ਲਈ ਕੇਜਰੀਵਾਲ ਸਰਕਾਰ ਸਮੇਂ ਸਮੇਂ ਤੇ ਵਧੀਆਂ ਕਦਮ ਚੁਕਦੀ ਰਹਿੰਦੀ ਹੈ। ਹੁਣ ਦਿੱਲੀ ਸਰਕਾਰ ਨੇ 400 ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਲਈ ਸਿੰਗਾਪੁਰ ਭੇਜਣ ਦੀ ਤਿਆਰੀ ਕਰ ਲਈ ਹੈ। ਕੇਜਰੀਵਾਲ ਸਰਕਾਰ ਵੱਲੋਂ ਟ੍ਰੇਨਿੰਗ ਲਈ ਭੇਜੇ ਜਾਣ ਵਾਲੇ ਅਧਿਆਪਕਾਂ ਦੀ ਇਕ ਸੂਚੀ ਤਿਆਰ ਕਰ ਲਈ ਗਈ ਹੈ ਅਤੇ ਇਸ ਨੂੰ ਕੈਬਨਿਟ ਦੀ ਮਨਜ਼ੂਰੀ ਵੀ ਮਿਲ ਗਈ ਹੈ।
Tweet
ਇਸ ਸੂਚੀ ਵਿਚ ਸ਼ਾਮਲ ਸਾਰੇ ਅਧਿਆਪਕਾਂ ਨੂੰ ਸਿੰਗਾਪੁਰ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਐਜੁਕੇਸ਼ਨ ਟ੍ਰੇਨਿੰਗ ਸੈਂਟਰ ਵਿਚ ਵਧੀਆ ਢੰਗ ਨਾਲ ਪੜਾਉਣ ਦੇ ਹੁਨਰ ਸਿੱਖਣ ਲਈ ਭੇਜਿਆ ਜਾਵੇਗਾ ਤਾਂ ਜੋਂ ਬੱਚਿਆ ਨੂੰ ਵਧੀਆਂ ਢੰਗ ਨਾਲ ਸਿੱਖਿਆਂ ਦਿੱਤੀ ਜਾ ਸਕੇ। ਇਸ ਸਭ ਦੀ ਜਾਣਕਾਰੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਦਿੱਤੀ ਹੈ।ਦੱਸ ਦੱਈਏ ਕਿ ਪਿਛਲੇ ਸਾਲ ਵੀ ਦਿੱਲੀ ਦੀ ਆਪ ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ 200 ਅਧਿਆਪਕਾਂ ਨੂੰ ਇਸ ਸੰਸਥਾਨ ਤੋਂ ਟ੍ਰੇਨਿੰਗ ਲੈਣ ਦੇ ਲਈ ਭੇਜਿਆਂ ਸੀ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਧਿਆਪਕਾਂ ਨੂੰ ਟ੍ਰੇਨਿੰਗ ਦੇ ਲਈ ਸਿੰਗਾਪੁਰ ਭੇਜਣ ਦੇ ਤਜ਼ਵੀਜ ਉੱਤੇ ਕੈਬੀਨਟ ਨੇ ਮੁਹਰ ਲਗਾ ਦਿੱਤੀ ਹੈ।
Tweet
ਹੁਣ ਇਹ ਅਧਿਆਪਕ ਟ੍ਰੇਨਿੰਗ ਦੇ ਲਈ ਸਿੰਗਾਪੁਰ ਜਾ ਸਕਣਗੇ।ਸਿਸੋਦੀਆ ਨੇ ਟਵਿਟਰ ਉੱਤੇ ਟਵੀਟ ਕੀਤਾ ਕਿ ਦਿੱਲੀ ਸਰਕਾਰ 400 ਅਧਿਆਪਕ ਨੂੰ ਟ੍ਰੇਨਿੰਗ ਦੇਣ ਲਈ ਸਿੰਗਾਪੁਰ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਐਜੁਕੇਸ਼ਨ ਭੇਜ ਰਹੀ ਹੈ। ਪਿਛਲੇ ਸਾਲ 200 ਅਧਿਆਪਕਾਂ ਨੂੰ ਇਸ ਵਿਸ਼ਵ ਪੱਧਰ ਦੀ ਸੰਸਥਾ ਵਲੋਂ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਅੱਜ ਇਸ ਦੀ ਤਜ਼ਵੀਜ ਨੂੰ ਕੈਬਨੀਟ ਤੋਂ ਮਨਜ਼ੂਰੀ ਮਿਲ ਗਈ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਕਿਸੇ ਵੀ ਦੇਸ਼ ਦਾ ਭਵਿੱਖ ਉਸ ਦੇ ਅਧਿਆਪਕਾਂ ਉੱਤੇ ਨਿਰਭਰ ਕਰਦਾ ਹੈ। ਅਧਿਆਪਕ ਸਾਡੇ ਬੱਚਿਆਂ ਨੂੰ ਸਿਖਲਾਈ ਪ੍ਰਦਾਨ ਕਰਦੇ ਹਨ। ਇਸ ਲਈ ਦਿੱਲੀ ਸਰਕਾਰ ਆਪਣੇ ਅਧਿਆਪਕਾਂ ਨੂੰ ਚੰਗੀ ਟ੍ਰੇਨਿੰਗ ਦੇਣ ਲਈ ਹਮੇਸ਼ਾ ਲਈ ਸਮਰਪਿਤ ਹੈ।