ਕੋਰੋਨਾ ਵਾਇਰਸ ਨਾਲ ਪੀੜਤ ਹੀਰਾ ਕਾਰੋਬਾਰੀ ਨੇ ਕੀਤੀ ਖ਼ੁਦਕੁਸ਼ੀ
Published : Jul 11, 2020, 9:40 am IST
Updated : Jul 11, 2020, 9:40 am IST
SHARE ARTICLE
File Photo
File Photo

ਗੁਜਰਾਤ ਦੇ ਸੂਰਤ ’ਚ ਇਕ ਹੀਰਾ ਕਾਰੋਬਾਰੀ ਨੇ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਦੇ ਇਕ ਦਿਨ ਬਾਅਦ ਅੱਜ ਟਰੇਨ ਅੱਗੇ ਛਾਲ ਮਾਰ

ਸੂਰਤ, 10 ਜੁਲਾਈ : ਗੁਜਰਾਤ ਦੇ ਸੂਰਤ ’ਚ ਇਕ ਹੀਰਾ ਕਾਰੋਬਾਰੀ ਨੇ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਦੇ ਇਕ ਦਿਨ ਬਾਅਦ ਅੱਜ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਕ ਅਧਿਕਾਰੀ ਨੇ ਦਸਿਆ ਕਿ ਨਾਨਪੁਰਾ ਦੇ ਰਹਿਣ ਵਾਲੇ ਕੁਮਾਰਪਾਲ ਸ਼ਾਹ (63) ਦੀ ਵੀਰਵਾਰ ਨੂੰ ਰਿਪੋਰਟ ਆਈ ਸੀ, ਜਿਸ ’ਚ ਉਨ੍ਹਾਂ ’ਚ ਇਨਫ਼ੈਕਸ਼ਨ ਦੀ ਪੁਸ਼ਟੀ ਹੋਈ ਸੀ। ਉਦੋਂ ਤੋਂ ਉਹ ਪ੍ਰੇਸ਼ਾਨ ਸੀ ਅਤੇ ਤਣਾਅ ’ਚ ਸੀ।

ਰੇਲਵੇ ਪੁਲਿਸ ’ਚ ਸਹਾਇਕ ਸਬ ਇੰਸਪੈਕਟਰ ਅਨਵਾਰ ਮੰਸੂਰੀ ਨੇ ਦਸਿਆ ਕਿ ਸ਼ੁੱਕਰਵਾਰ ਸਵੇਰੇ ਸ਼ਾਹ ਸਕੂਟਰ ’ਤੇ ਅਪਣੇ ਘਰ ਨੂੰ ਨਿਕਲੇ ਅਤੇ ਉਧਾਨਾ ਰੇਲਵੇ ਸਟੇਸ਼ਨ ਪਹੁੰਚ ਗਏ। ਉਨ੍ਹਾਂ ਦਸਿਆ ਕਿ ਜਦੋਂ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਲਭਦੇ ਹੋਏ ਰੇਲਵੇ ਸਟੇਸ਼ਨ ਪਹੁੰਚੇ ਤਾਂ ਉਥੇ ਪਾਰਕਿੰਗ ’ਚ ਉਨ੍ਹਾਂ ਨੂੰ ਸ਼ਾਹ ਦਾ ਸਕੂਟਰ ਖੜਾ ਦਿਸਿਆ। ਕੱੁਝ ਦੂਰੀ ’ਤੇ ਰੇਲਵੇ ਦੀਆਂ ਪਟੜੀਆਂ ’ਤੇ ਉਨ੍ਹਾਂ ਦੀ ਲਾਸ਼ ਪਈ ਸੀ। ਜਾਂਚ ’ਚ ਪਤਾ ਲੱਗਾ ਹੈ ਕਿ ਸ਼ਾਹ ਨੇ ਰੇਲ ਗੱਡੀ ਦੇ ਅੱਗੇ ਛਾਲ ਮਾਰ ਦਿਤੀ। ਉਨ੍ਹਾਂ ਕੋਲੋਂ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਉਹ ਕੋਵਿਡ-19 ਨਾਲ ਪੀੜਤ ਹੋਣ ਦਾ ਪਤਾ ਲੱਗਣ ਤੋਂ ਬਾਅਦ ਤਣਾਅ ’ਚ ਸਨ ਅਤੇ ਬਹੁਤ ਪ੍ਰੇਸ਼ਾਨ ਸਨ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement