ਨੇਪਾਲ ’ਚ ਜ਼ਮੀਨ ਖਿਸਕਣ ਨਾਲ 12 ਲੋਕਾਂ ਦੀ ਮੌਤ, 19 ਲਾਪਤਾ
Published : Jul 11, 2020, 10:10 am IST
Updated : Jul 11, 2020, 10:10 am IST
SHARE ARTICLE
File Photo
File Photo

ਪਛਮੀ ਨੇਪਾਲ ਵਿਚ ਲਗਾਤਾਰ ਮੀਂਹ ਪੈਣ ਦੇ ਬਾਅਦ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 12 ਲੋਕਾਂ ਦੀ ਜਾਨ ਚਲੀ ਗਈ ਅਤੇ ਹੋਰ 19 ਲਾਪਤਾ ਹਨ।

ਕਾਠਮੰਡੂ, 10 ਜੁਲਾਈ : ਪਛਮੀ ਨੇਪਾਲ ਵਿਚ ਲਗਾਤਾਰ ਮੀਂਹ ਪੈਣ ਦੇ ਬਾਅਦ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 12 ਲੋਕਾਂ ਦੀ ਜਾਨ ਚਲੀ ਗਈ ਅਤੇ ਹੋਰ 19 ਲਾਪਤਾ ਹਨ। ਪੁਲਿਸ ਨੇ ਦਸਿਆ ਕਿ ਕਾਸਕੀ ਜ਼ਿਲ੍ਹੇ ਦੇ ਪੋਖਰਾ ਸ਼ਹਿਰ ਦੇ ਸਾਰੰਗਕੋਟ ਅਤੇ ਹੇਮਜਨ ਇਲਾਕਿਆਂ ਵਿਚ ਜ਼ਮੀਨ ਖਿਸਕਣ ਨਾਲ 3 ਬੱਚਿਆਂ ਸਮੇਤ 7 ਲੋਕਾਂ ਦੀ ਜਾਨ ਚਲੀ ਗਈ।

ਪੁਲਿਸ ਨੇ ਦੱਸਿਆ ਕਿ ਪੋਖਰਾ ਦੇ ਸਾਰੰਗਕੋਟ ਇਲਾਕੇ ਵਿਚ ਸ਼ੁਕਰਵਾਰ ਤੜਕੇ ਜ਼ਮੀਨ ਖਿਸਕਣ ਕਾਰਨ ਇਕ ਘਰ ਢਹਿ-ਢੇਰੀ ਹੋ ਗਿਆ ਅਤੇ 5 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਕਰੀਬ 10 ਲੋਕ ਜ਼ਖ਼ਮੀ ਵੀ ਹੋ ਗਏ ਅਤੇ ਵੱਖ-ਵੱਖ ਹਸਪਤਾਲਾਂ ਵਿਚ ਉਨ੍ਹਾਂ ਦਾ ਇਲਾਜ ਜਾਰੀ ਹੈ। ਉਨ੍ਹਾਂ ਦਸਿਆ ਕਿ ਵੀਰਵਾਰ ਰਾਤ ਨੂੰ 2 ਵੱਖ-ਵੱਖ ਸਥਾਨਾਂ ’ਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਲਾਮਜੁੰਗ ਜ਼ਿਲ੍ਹੇ ਦੇ ਵੇਸੀਸ਼ਹਿਰ ਵਿਚ ਜ਼ਮੀਨ ਖਿਸਕਣ ਨਾਲ ਇਕੋ ਪ੍ਰਵਾਰ ਦੇ 3 ਲੋਕਾਂ ਦੀ ਜਾਨ ਚਲੀ ਗਈ। ਉਥੇ ਹੀ ਰੁਕੁਮ ਜ਼ਿਲ੍ਹੇ ਦੇ ਆਠਬਿਸਕੋਟ ਵਿਚ 2 ਹੋਰ ਲੋਕ ਨੇ ਜਾਨ ਗਵਾਈ।

File Photo File Photo

ਇਸ ਦੌਰਾਨ ਜਾਜਰਕੋਟ ਜ਼ਿਲ੍ਹੇ ਵਿਚ ਜ਼ਮੀਨ ਖਿਸਕਣ ਨਾਲ 2 ਘਰ ਢਹਿ-ਢੇਰੀ ਹੋ ਗਏ ਅਤੇ ਹਾਦਸੇ ਦੇ ਬਾਅਦ ਤੋਂ ਹੀ 12 ਲੋਕ ਲਾਪਤਾ ਹਨ। ਮਿਆਗਦੀ ਜ਼ਿਲ੍ਹੇ ਵਿਚ ਵੀ 7 ਲੋਕ ਲਾਪਤਾ ਹਨ। ਉਨ੍ਹਾਂ ਦਾ ਘਰ ਵੀ ਜ਼ਮੀਨ ਖਿਸਕਣ ਨਾਲ ਢਹਿ ਗਿਆ। ਜੋਗੀਮਾਰਾ ਖੇਤਰ ਵਿਚ ਵਾਪਰੀ ਇਕ ਜ਼ਮੀਨ ਖਿਸਕਣ ਦੀ ਘਟਨਾ ਨਾਲ ਪੱਛਮੀ ਨੇਪਾਲ ਵਿਚ ਪ੍ਰਿਥੀ ਰਾਜ ਮਾਰਗ ਪ੍ਰਭਵਤ ਹੋਇਆ ਹੈ। ਦੇਸ਼ ਵਿਚ ਪਿਛਲੇ 48 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਨਾਰਾਇਣੀ ਅਤੇ ਹੋਰ ਪ੍ਰਮੁੱਖ ਨਦੀਆਂ ਵੀ ਭਰ ਗਈਆਂ ਹਨ। ਮੌਸਮ ਵਿਗਿਆਨ ਵਿਭਾਗ ਨੇ ਅਗਲੇ 3 ਦਿਨ ਤਕ ਮਾਨਸੂਨ ਦਾ ਮੀਂਹ ਜਾਰੀ ਰਹਿਣ ਦਾ ਭਵਿੱਖਬਾਣੀ ਕੀਤੀ ਹੈ।(ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement