
ਦਿੱਲੀ ਤੋਂ 4 ਖਿਡਾਰੀ ਕਰ ਰਹੇ ਹਨ ਦੇਸ਼ ਦੀ ਨੁਮਾਇੰਦਗੀ, ਦਿੱਲੀ ਸਪੋਰਟਸ ਯੂਨੀਵਰਸਟੀ ਦਾ ਰੋਲ ਅਹਿਮ: ਸਿਸੋਦੀਆ
ਨਵੀਂ ਦਿੱਲੀ (ਅਮਨਦੀਪ ਸਿੰਘ) : ਦਿੱਲੀ ਦੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਐਲਾਨ ਕੀਤਾ ਹੈ ਕਿ ਟੋਕੀਉ ਓਲੰਪਿਕ 2020 ਵਿਚ ਦਿੱਲੀ ਤੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਨੂੰ ਸੋਨੇ ਦਾ ਤਮਗ਼ਾ ਜਿੱਤਣ ’ਤੇ 3 ਕਰੋੜ, ਚਾਂਦੀ ਦਾ ਤਮਗ਼ਾ ਜਿੱਤਣ ’ਤੇ 2 ਕਰੋੜ ਅਤੇ ਕਾਂਸੇ ਦਾ ਤਮਗ਼ਾ ਜਿੱਤਣ ’ਤੇ 1 ਕਰੋੜ ਦੀ ਰਕਮ ਨਾਲ ਸਨਮਾਨਤ ਕੀਤਾ ਜਾਵੇਗਾ।
Rs 3 crore award for Delhi athletes who bag gold medal at Tokyo Olympics
ਇਥੇ ਦਿੱਲੀ ਸਪੋਰਟਸ ਯੂਨੀਵਰਸਟੀ ਦੀ ਵਾਈਸ ਚਾਂਸਲਰ ਕਰਨਮ ਮਹੇਸ਼ਵਰੀ ਨਾਲ ਟੋਕੀਉ ਓਲੰਪਿਕ ਬਾਰੇ ਚਰਚਾ ਕਰਦੇ ਹੋਏ ਸਿਸੋਦੀਆ ਨੇ ਕਿਹਾ, ਟੋਕੀਓ ਓਲੰਪਿਕ 2020 ਵਿਚ ਦਿੱਲੀ ਦੇ 4 ਖਿਡਾਰੀ ਵੀ ਹਿੱਸਾ ਲੈ ਰਹੇ ਹਨ ਜੋ ਦੇਸ਼ ਦੀ ਨੁਮਾਇੰਦਗੀ ਵੀ ਕਰ ਰਹੇ ਹਨ। ਉਨ੍ਹਾਂ ਓਲੰਪਿਕ ਲਈ ਖਿਡਾਰੀਆਂ ਨੂੂੰ ਤਿਆਰ ਕਰਨ ਲਈ ਦਿੱਲੀ ਸਪੋਰਟਸ ਯੂਨੀਵਰਸਟੀ ਦੇ ਰੋਲ ਨੂੰ ਮਿਸਾਲੀ ਦਸਿਆ। ਸਿਸੋਦੀਆ ਨੇ ਕਿਹਾ ਮੈਡਲ ਜਿੱਤਣ ਵਾਲੇ ਖਿਡਾਰੀਆਂ ਦੇ ਕੋਚਾਂ ਨੂੰ ਵੀ 10 ਲੱਖ ਦੀ ਉਤਸ਼ਾਹਤ ਰਕਮ ਦੇ ਕੇ ਨਿਵਾਜਿਆ ਜਾਵੇਗਾ।
Rs 3 crore award for Delhi athletes who bag gold medal at Tokyo Olympics
ਜ਼ਿਕਰਯੋਗ ਹੈ ਕਿ ਓਲੰਪਿਕ ਵਿਚ ਖੇਡ ਰਤਨ ਐਵਾਰਡੀ ਖਿਡਾਰਨ ਮੋਨਿਕਾ ਬਤਰਾ ਟੇਬਲ ਟੈਨਿਸ, ਦੀਪਕ ਕੁਮਾਰ 10 ਮੀਟਰ ਏਅਰ ਰਾਈਫ਼ਲ ਸ਼ੂਟਿੰਗ, ਸ਼੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਰਹੇ ਅਮੋਜ ਜੈਕਬ ਅਤੇ ਸਾਰਥਕ ਭਾਂਬਰੀ 400 ਮੀਟਰ ਰਿਲੇ ਵਿਚ ਦੇਸ਼ ਦੀ ਨੁਮਾਇੰਦਗੀ ਕਰਨਗੇ। 23 ਜੁਲਾਈ ਤੋਂ 8 ਅਗੱਸਤ ਤੱਕ ਟੋਕੀਓ ‘ਚ ਓਲੰਪਿਕ 2020 ਹੋਵੇਗੀ।