ਹੜ੍ਹ ਦੇ ਪਾਣੀ ਵਿਚ ਡੁੱਬੀਆਂ ਸੜਕਾਂ ਤਾਂ ਕਿਸ਼ਤੀਆਂ 'ਚ ਬਰਾਤ ਲੈ ਕੇ ਲਾੜੀ ਘਰ ਪਹੁੰਚ ਗਿਆ ਲਾੜਾ
Published : Jul 11, 2021, 12:59 pm IST
Updated : Jul 11, 2021, 1:00 pm IST
SHARE ARTICLE
the bridegroom reached home on boat
the bridegroom reached home on boat

ਵਾਇਰਲ ਹੋਈ ਵੀਡੀਓ

ਬਿਹਾਰ: ਦੇਸ਼ ਭਰ ਵਿਚ ਜਿੱਥੇ ਗਰਮੀ ਕਾਰਨ ਲੋਕ ਬੇਹਾਲ ਹੋਏ ਪਏ ਹਨ, ਉੱਥੇ ਹੀ ਬਿਹਾਰ ’ਚ ਹੜ੍ਹ ਕਾਰਨ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਬਿਹਾਰ ਵਿੱਚ ਆਏ ਹੜ੍ਹਾਂ ਕਾਰਨ ਕਈ ਜ਼ਿਲ੍ਹਿਆਂ ਵਿੱਚ ਸਥਿਤੀ ਮਾੜੀ ਹੈ।

the bridegroom reached home on boatthe bridegroom reached home on boat

ਸੈਂਕੜੇ ਪਿੰਡ ਡੁੱਬ ਗਏ ਹਨ। ਸੜਕਾਂ ਡੁੱਬ ਗਈਆਂ ਹਨ। ਅਜਿਹੀ ਸਥਿਤੀ ਵਿਚ ਲੋਕਾਂ ਨੂੰ ਜ਼ਰੂਰੀ ਕੰਮਾਂ ਲਈ ਕਿਸ਼ਤੀਆਂ ਦੀ ਸਹਾਇਤਾ ਲੈਣੀ ਪੈਂਦੀ ਹੈ। ਅਜਿਹਾ ਹੀ ਇਕ ਮਾਮਲਾ ਬਿਹਾਰ ਦੇ ਸਮਸਤੀਪੁਰ ਜ਼ਿਲੇ  ਤੋਂ ਸਾਹਮਣੇ ਆਇਆ, ਜਿੱਥੇ ਹੜ੍ਹ ਕਾਰਨ ਸੜਕਾਂ ਪਾਣੀ ਵਿਚ ਡੁੱਬਣ ਕਾਰਨ  ਬਰਾਤੀ ਕਿਸ਼ਤੀ ’ਤੇ ਸਵਾਰ ਹੋ ਕੇ ਬਰਾਤ ਲੈ ਕੇ  ਆਏ ਅਤੇ ਵਿਆਹ ਮਗਰੋਂ ਕਿਸ਼ਤੀ ’ਤੇ ਹੀ ਲਾੜੀ ਦੀ ਵਿਦਾਈ ਹੋਈ।

 

 

 ਵਿਆਹ ਪਹਿਲਾਂ ਤੋਂ ਹੀ ਤੈਅ ਹੋ ਚੁੱਕਿਆ ਸੀ ਪਰ ਹੜ੍ਹਾਂ ਕਾਰਨ  ਸਿਵਾਏ ਕਿਸ਼ਤੀ ਰਾਹੀਂ  ਬਰਾਤ ਲਿਆਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਸੀ ਜਿਸ ਤੋਂ ਬਾਅਦ ਲਾੜੇ ਦੇ ਪਰਿਵਾਰਕ ਮੈਂਬਰਾਂ ਨੇ ਬਰਾਤ ਨੂੰ ਤਿੰਨ ਕਿਸ਼ਤੀਆਂ ਰਾਹੀਂ ਲਿਜਾਣ ਦਾ ਫੈਸਲਾ ਕੀਤਾ। ਪਿੰਡ ਵਾਲਿਆਂ ਦੁਆਰਾ ਤਿੰਨ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਬਰਾਤ ਵਿਆਹ ਲਈ ਦੁਲਹਨ ਦੇ ਘਰ ਪਹੁੰਚੀ।

the bridegroom reached home on boatthe bridegroom reached home on boat

ਬਰਾਤ ਲਾੜੇ ਸਮੇਤ ਤਿੰਨ ਕਿਸ਼ਤੀਆਂ 'ਚ ਪਹੁੰਚੀ ਅਤੇ ਵਿਆਹ ਤੋਂ ਬਾਅਦ ਲਾੜੀ ਦੀ ਵੀ ਕਿਸ਼ਤੀ 'ਤੇ ਹੀ ਵਿਦਾਈ ਹੋਈ। ਲਾੜੀ ਦੀ ਵਿਦਾਈ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਉਪਭੋਗਤਾ ਇਸ ਨੂੰ ਇਕ ਅਨੌਖਾ ਅਤੇ ਖ਼ਤਰਨਾਕ ਵਿਆਹ ਦੱਸ ਰਹੇ ਹਨ।
the bridegroom reached home on boatthe bridegroom reached home on boat

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement