
ਵੀਰਧਵਲ ਖਾੜੇ ਤੇ ਰੁਜੁਤਾ ਨੇ ਏਸ਼ੀਆਈ ਖੇਡਾਂ 'ਚ 26.61 ਸਕਿੰਟ ਦਾ ਰਾਸ਼ਟਰੀ ਰਿਕਾਰਡ ਤੋੜਿਆ
ਹੈਦਰਾਬਾਦ : ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂ ਵੀਰਧਵਲ ਖਾੜੇ ਅਤੇ ਉਨ੍ਹਾਂ ਦੀ ਪਤਨੀ ਰੁਜੁਤਾ ਪਿਛਲੇ ਦਿਨੀਂ ਕੌਮੀ ਚੈਂਪੀਅਨ ਬਣੇ ਸਨ। ਰੁਜੁਤਾ ਨੇ ਮਹਿਲਾਵਾਂ ਦੀ 50 ਮੀਟਰ ਫ਼ਰੀ ਸਟਾਈਲ ’ਚ 26.47 ਸਕਿੰਟ ਦਾ ਸਮਾਂ ਲੈ ਕੇ 20 ਸਾਲ ਪੁਰਾਣਾ ਰਿਕਾਰਡ ਤੋੜ ਕੇ ਖ਼ਿਤਾਬ ਜਿਤਿਆ। ਉਨ੍ਹਾਂ ਸ਼ਿਖਾ ਟੰਡਨ ਵਲੋਂ 2003 ਵਿਚ ਬਣਾਏ 26.61 ਸਕਿੰਟ ਦੇ ਰਾਸ਼ਟਰੀ ਰਿਕਾਰਡ ਨੂੰ ਤੋੜ ਕੇ ਸੋਨ ਤਮਗ਼ਾ ਜਿਤਿਆ।
ਉਥੇ ਹੀ ਉਨ੍ਹਾਂ ਦੇ ਪਤੀ ਉਲੰਪੀਅਨ ਵੀਰਧਵਾਲ 50 ਮੀਟਰ ਬਟਰਫਲਾਈ ਅਤੇ ਫਰੀ ਸਟਾਈਲ ਵਿਚ ਚੈਂਪੀਅਨ ਬਣੇ। ਰੁਜੁਤਾ ਲਈ ਇਹ ਅਜੇ ਵੀ ਸੁਪਨੇ ਵਾਂਗ ਹੈ। ਵੀਰਧਵਲ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਅਤੇ ਰੁਜੁਤਾ ਦਾ ਵਿਆਹ ਹੋਇਆ ਸੀ ਤਾਂ ਦੋਵੇਂ ਤੈਰਾਕੀ ਤੋਂ ਦੂਰ ਸਨ। ਰੁਜੁਤਾ ਨੂੰ ਚੈਂਪੀਅਨ ਬਣਾਉਣ ਵਿਚ ਵਿਰਧਵਲ ਦਾ ਵੱਡਾ ਹੱਥ ਰਿਹਾ। ਦੋਹਾਂ ਦੀ ਲਵ ਸਟੋਰੀ ਵੀ ਕਮਾਲ ਦੀ ਹੈ। ਦੋਹਾਂ ਦੀ ਕਹਾਣੀ ਕਰੀਬ 8 ਸਾਲ ਪਹਿਲਾਂ ਸ਼ੁਰੂ ਹੋਈ ਸੀ।