
Delhi News : ‘ਐਨ.ਐਚ.ਏ.ਆਈ. ਨੇ ਟੋਲ ਇਕੱਤਰ ਕਰਨ ਵਾਲੀਆਂ ਏਜੰਸੀਆਂ ਅਤੇ ਰਿਆਇਤੀ ਧਾਰਕਾਂ ਲਈ ਅਪਣੀ ਨੀਤੀ ਨੂੰ ਹੋਰ ਸੁਚਾਰੂ ਬਣਾਇਆ
Delhi News in Punjabi : ਭਾਰਤੀ ਰਾਸ਼ਟਰੀ ਹਾਈਵੇ ਅਥਾਰਟੀ (ਐੱਨ.ਐੱਚ.ਏ.ਆਈ.) ਨੇ ਸ਼ੁਕਰਵਾਰ ਨੂੰ ਕਿਹਾ ਕਿ ਉਸ ਨੇ ਬਗੈਰ ਚਿਪਕੇ ਹੋਏ ਫਾਸਟੈਗ ਦਾ ਪਤਾ ਕਰਨ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰ ਦਿਤਾ ਹੈ ਤਾਂ ਜੋ ਟੋਲਿੰਗ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਇਆ ਜਾ ਸਕੇ।
ਐੱਨ.ਐੱਚ.ਏ.ਆਈ. ਨੇ ਇਕ ਬਿਆਨ ’ਚ ਕਿਹਾ, ‘‘ਐਨ.ਐਚ.ਏ.ਆਈ. ਨੇ ਟੋਲ ਇਕੱਤਰ ਕਰਨ ਵਾਲੀਆਂ ਏਜੰਸੀਆਂ ਅਤੇ ਰਿਆਇਤੀ ਧਾਰਕਾਂ ਲਈ ਅਪਣੀ ਨੀਤੀ ਨੂੰ ਹੋਰ ਸੁਚਾਰੂ ਬਣਾਇਆ ਹੈ ਕਿ ਉਹ ‘ਲੂਜ਼ ਫਾਸਟੈਗ’ ਦੀ ਤੁਰਤ ਰੀਪੋਰਟ ਕਰਨ ਅਤੇ ਕਾਲੀ ਸੂਚੀ ਵਿਚ ਪਾਉਣ।’’
ਬਿਆਨ ’ਚ ਕਿਹਾ ਗਿਆ ਹੈ ਕਿ ਕਈ ਵਾਰ ਹਾਈਵੇ ਉਪਭੋਗਤਾ ਜਾਣਬੁਝ ਕੇ ਗੱਡੀਆਂ ਦੀ ਵਿੰਡਸਕ੍ਰੀਨ ਉਤੇ ਫਾਸਟੈਗ ਨਹੀਂ ਚਿਪਕਾਉਂਦੇ।
ਇਸ ਵਿਚ ਕਿਹਾ ਗਿਆ ਹੈ ਕਿ ਅਜਿਹੀਆਂ ਪ੍ਰਥਾਵਾਂ ਨਾਲ ਸੰਚਾਲਨ ਦੀਆਂ ਚੁਨੌਤੀਆਂ ਪੈਦਾ ਹੁੰਦੀਆਂ ਹਨ, ਜਿਸ ਦੇ ਨਤੀਜੇ ਵਜੋਂ ਟੋਲ ਪਲਾਜ਼ਾ ਉਤੇ ਬੇਲੋੜੀ ਦੇਰੀ ਹੁੰਦੀ ਹੈ ਅਤੇ ਹੋਰ ਕੌਮੀ ਰਾਜਮਾਰਗ ਉਪਭੋਗਤਾਵਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ।
(For more news apart from Those who do not stick FASTag on the glass will be included in the 'black list' News in Punjabi, stay tuned to Rozana Spokesman)