
ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਚਲਾਈ ਨਸ਼ਿਆ 'ਤੇ ਤਸ਼ਕਰਾਂ ਵਿਰੁਧ ਚਲਾਈ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਹਾਸਲ ਹੋਈ..............
ਮੁੱਲਾਂਪੁਰ ਦਾਖ਼ਾ : ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਚਲਾਈ ਨਸ਼ਿਆ 'ਤੇ ਤਸ਼ਕਰਾਂ ਵਿਰੁਧ ਚਲਾਈ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਹਾਸਲ ਹੋਈ, ਜਦੋਂ ਦਾਖ਼ਾ ਪੁਲਿਸ ਨੇ ਸਥਾਨਕ ਕਸਬੇ ਦੀ ਬਹੁਚਰਿਤ ਮਹਿਲਾ ਨਸ਼ਾ ਤਸਕਰ ਸੁਨੀਤਾ ਨੂੰ 813 ਨਸ਼ੀਲੀਆ ਮੈਡੀਕਲ ਗੋਲੀਆ ਸਮੇਤ ਕਾਬੂ ਕਰ ਲਿਆ। ਥਾਣਾ ਦਾਖਾ ਮੁੱਖੀ ਵਿਕਰਮਜੀਤ ਸਿੰਘ ਘੁੰਮਣ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਅਜ ਦੁਪਹਿਰ ਵੇਲੇ ਏ.ਐਸ.ਆਈ ਗੁਰਦੀਪ ਸਿੰਘ ਪੁਲਿਸ ਪਾਰਟੀ ਨਾਲ ਸ਼ਹਿਰ ਅੰਦਰ ਨਸ਼ਾ ਤਸ਼ਕਰਾਂ ਦੀ ਤਲਾਸ਼ ਕਰ ਰਹੇ ਸਨ।
ਜਦ ਉਹ ਰੇਲਵੇ ਪੁਲ ਦੇ ਥੱਲਿਓ ਦੀ ਸੂਏ ਵਾਲੇ ਰਾਹ ਪੱਛਮ ਵੱਲ ਜਾ ਰਹੇ ਸਨ ਤਾਂ ਮਾਤਾ ਨੈਣਾ ਦੇਵੀ ਮੰਦਿਰ ਕੋਲ ਇੱਕ ਔਰਤ ਜਾਂਦੀ ਦਿਖਾਈ ਦਿਤੀ ਜੋ ਕਿ ਪੁਲਿਸ ਨੂੰ ਦੇਖ ਕੇ ਖਿਸਕਣ ਲੱਗੀ। ਜਦ ਮਹਿਲਾ ਕਾਂਸਟੇਬਲ ਨੇ ਉਸਨੂੰ ਰੋਕ ਕੇ ਪੁਛਿਆ ਤਾਂ ਉਹ ਘਬਰਾ ਗਈ ਅਤੇ ਜਦ ਸ਼ੱਕ ਦੇ ਅਧਾਰ ਤੇ ਉਸਦੀ ਤਲਾਸੀ ਲਈ ਤਾਂ ਉਸ ਕੋਲੋ 813 ਨਸ਼ੀਲੀਆ ਗੋਲੀਆ ਬਰਾਮਦ ਹੋਈਆ। ਜਿਸਦੀ ਪਹਿਚਾਣ ਸੁਨੀਤਾ ਉਰਫ ਮਾਹੀ ਪਤਨੀ ਮਨੋਜ ਸਾਹਨੀ ਵਾਸੀ ਮੰਡੀ ਮੁੱਲਾਂਪੁਰ ਵਜੋਂ ਹੋਈ। ਪੁਲਿਸ ਕਥਿਤ ਦੋਸ਼ਣ ਵਿਰੁਧ ਮੁਕੱਦਮਾ ਨੰਬਰ 252 ਦੀ ਧਾਰਾ 22-61-85 ਤਹਿਤ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ।
ਉਕਤ ਕੇਸ ਦੀ ਤਫਤੀਸ਼ ਏ.ਐਸ.ਆਈ ਗੁਰਦੀਪ ਸਿੰਘ ਕਰ ਰਹੇ ਸਨ। ਵਰਨਣਯੋਗ ਹੈ ਕਿ ਉਕਤ ਚਰਚਿਤ ਨਸ਼ਾ ਤਸਕਰ ਮਹਿਲਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦਾ ਧੰਦਾ ਕਰ ਰਹੀ ਸੀ ਅਤੇ ਨਸ਼ੇ ਦਾ ਧੰਦੇ ਰਾਂਹੀ ਲੱਖਾ ਰੁਪਏ ਦੀ ਜਾਇਦਾਦ ਬਣਾ ਚੁੱਕੀ ਹੈ। ਪੰਜਾਬ ਸਰਕਾਰ ਵਲੋਂ ਇਹ ਪਹਿਲਾ ਹੀ ਕਾਨੂੰਨ ਪਾਸ ਕੀਤਾ ਜਾ ਚੁੱਕਾ ਹੈ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਕੁਰਕ ਕੀਤੀ ਜਾਵੇਗੀ ਪਰ ਹੁਣ ਦੇਖਣਾ ਇਹ ਹੈ ਕਿ ਦਾਖਾ ਪੁਲਿਸ ਨਸ਼ਾ ਤਸਕਰ ਦੀ ਮੰਡੀ ਮੁੱਲਾਂਪੁਰ ਸ਼ਹਿਰ ਅੰਦਰ ਬਣਾਈ ਹੋਈ ਆਲੀਸ਼ਾਨ ਕੋਠੀ ਤੇ ਹੋਰ ਥਾਵਾਂ ਤੇ ਬਣਾਈ ਹੋਈ ਜਾਇਦਾਦ ਨੂੰ ਕੇਸ ਨਾਲ ਅਟੈਚ ਕਰਦੀ ਹੈ ਜਾਂ ਨਹੀਂ।