ਬੇਰੁਜ਼ਗਾਰੀ ਕਾਰਨ ਦੇਸ਼ 'ਚ ਹਾਲਾਤ ਹੋਰ ਵਿਗੜੇ
Published : Aug 11, 2020, 8:03 am IST
Updated : Aug 11, 2020, 8:03 am IST
SHARE ARTICLE
Unemployment
Unemployment

ਇਸ ਮਹੀਨੇ ਵਧੀ ਬੇਰੁਜ਼ਗਾਰੀ ਦੀ ਦਰ

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੁਨੀਆਂ ਭਰ ਵਿਚ ਲੱਖਾਂ ਲੋਕਾਂ ਨੇ ਅਪਣੀਆਂ ਨੌਕਰੀਆਂ ਗੁਆ ਦਿਤੀਆਂ ਹਨ। ਭਾਰਤ ਵੀ ਇਸ ਤੋਂ ਬਚ ਨਹੀਂ ਸਕਿਆ। ਕਮਜ਼ੋਰ ਮੰਗ ਕਾਰਨ ਦੇਸ਼ ਵਿਚ ਲੱਖਾਂ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ। ਅਜਿਹੀ ਸਥਿਤੀ ਵਿਚ ਭਾਰਤ ਵਿਚ ਬੇਰੁਜ਼ਗਾਰੀ ਦੀ ਦਰ ਪੰਜ ਹਫ਼ਤਿਆਂ ਦੇ ਉੱਚੇ ਪੱਧਰ ਉਤੇ ਪਹੁੰਚ ਗਈ ਹੈ।

UnemploymentUnemployment

ਦਿਹਾਤੀ ਭਾਰਤ ਵਿਚ ਵੀ ਸਥਿਤੀ ਮਾੜੀ ਹੈ। ਝੋਨੇ ਦੀ ਲਵਾਈ ਦਾ ਸੀਜ਼ਨ ਖ਼ਤਮ ਹੋਣ ਕਾਰਨ ਇਥੇ ਬੇਰੁਜ਼ਗਾਰੀ ਦੀ ਦਰ ਅੱਠ ਹਫ਼ਤਿਆਂ ਦੀ ਉਚਾਈ ਉਤੇ ਪਹੁੰਚ ਗਈ ਹੈ। ਭਾਰਤ ਵਿਚ ਬੇਰੁਜ਼ਗਾਰੀ ਦੀ ਸਮੁੱਚੀ ਦਰ 9 ਅਗੱਸਤ ਨੂੰ ਖ਼ਤਮ ਹੋਏ ਹਫ਼ਤੇ ਵਿਚ 8.67 ਫ਼ੀ ਸਦੀ ਤਕ ਪਹੁੰਚ ਗਈ। ਉਸੇ ਸਮੇਂ ਇਹ ਪੇਂਡੂ ਭਾਰਤ ਵਿਚ 8.37 ਫ਼ੀ ਸਦੀ ਰਹੀ।

Unemployment Unemployment

ਸੀ.ਐਮ.ਆਈ.ਈ ਦੇ ਅੰਕੜਿਆਂ ਅਨੁਸਾਰ ਭਾਰਤ ਵਿਚ ਬੇਰੁਜ਼ਗਾਰੀ ਦੀ ਦਰ 2 ਅਗੱਸਤ ਨੂੰ ਖ਼ਤਮ ਹੋਏ ਹਫ਼ਤੇ ਵਿਚ 7.19 ਫ਼ੀ ਸਦੀ ਸੀ। ਉਸੇ ਸਮੇਂ ਇਕ ਮਹੀਨੇ ਪਹਿਲਾਂ 12 ਜੁਲਾਈ ਨੂੰ ਖ਼ਤਮ ਹੋਏ ਹਫ਼ਤੇ ਵਿਚ ਇਹ 7.43 ਫ਼ੀ ਸਦੀ ਸੀ, ਜੋ ਹੁਣ 8.67 ਫ਼ੀ ਸਦੀ ਉਤੇ ਪਹੁੰਚ ਗਈ ਹੈ। ਪੇਂਡੂ ਭਾਰਤ ਦੀ ਗੱਲ ਕਰੀਏ ਤਾਂ ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਹਫ਼ਤੇ ਬੇਰੁਜ਼ਗਾਰੀ ਦੀ ਦਰ ਦੋ ਫ਼ੀ ਸਦੀ ਵਧੀ ਹੈ।

UnemploymentUnemployment

2 ਅਗੱਸਤ ਨੂੰ ਖ਼ਤਮ ਹੋਏ ਹਫ਼ਤੇ ਵਿਚ, ਇਹ 6.47 ਫ਼ੀ ਸਦੀ ਸੀ ਜੋ ਹੁਣ 8.37 ਫ਼ੀ ਸਦੀ ਹੋ ਗਈ ਹੈ। ਸੀਐਮਆਈਈ ਦੇ ਅੰਕੜਿਆਂ ਅਨੁਸਾਰ ਸ਼ਹਿਰੀ ਖੇਤਰਾਂ ਵਿਚ ਬੇਰੁਜ਼ਗਾਰਾਂ ਦੀ ਗਿਣਤੀ ਦੇਸ਼ ਦੇ ਪੇਂਡੂ ਇਲਾਕਿਆਂ ਨਾਲੋਂ ਵਧ ਗਈ ਹੈ।

Unemployment Unemployment

ਕੋਰੋਨਾ ਕਾਰਨ ਹੋਈ ਤਾਲਾਬੰਦੀ ਪਿਛੋਂ ਢਿੱਲ ਦੇਣ ਤੋਂ ਬਾਅਦ ਸ਼ਹਿਰ ਵਿਚ ਬੇਰੁਜ਼ਗਾਰੀ ਦੀ ਦਰ ਵਿਚ ਕਮੀ ਆਈ ਸੀ ਪਰ ਇਕ ਵਾਰ ਫਿਰ ਇਹ ਰੁਝਾਨ ਬਦਲਣਾ ਸ਼ੁਰੂ ਹੋ ਗਿਆ ਹੈ

Unemployment Unemployment

ਅਤੇ ਸ਼ਹਿਰੀ ਬੇਰੁਜ਼ਗਾਰੀ ਦੀ ਦਰ ਵਿਚ ਵਾਧਾ ਹੋਇਆ ਹੈ। ਸ਼ਹਿਰੀ ਬੇਰੁਜ਼ਗਾਰੀ ਦੀ ਦਰ ਇਸ ਹਫ਼ਤੇ 9.31 ਫ਼ੀ ਸਦੀ ਉਤੇ ਪਹੁੰਚ ਗਈ ਹੈ, ਜੋ ਪਿਛਲੇ ਹਫ਼ਤੇ 8.73 ਫ਼ੀ ਸਦੀ ਸੀ। ਉਸੇ ਸਮੇਂ ਜੁਲਾਈ ਵਿਚ ਇਹ 9.15 ਫ਼ੀ ਸਦੀ ਸੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement