ਸਾਲ 2019-20 ਵਿਚ ਭਾਜਪਾ ਨੇ 3623 ਕਰੋੜ ਰੁਪਏ ਕਮਾਏ
Published : Aug 11, 2021, 7:39 am IST
Updated : Aug 11, 2021, 7:39 am IST
SHARE ARTICLE
PM modi
PM modi

ਕਾਂਗਰਸ ਨੂੰ ਕੇਵਲ 29 ਕਰੋੜ ਮਿਲੇ

ਨਵੀਂ ਦਿੱਲੀ : ਕੇਂਦਰ ਦੀ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ 2019-20 ਵਿਚ ਅਪਣੀ ਆਮਦਨ 3623 ਕਰੋੜ ਰੁਪਏ ਦਿਖਾਈ ਹੈ। ਪਾਰਟੀ ਨੇ ਚੋਣ ਬਾਂਡਾਂ ਰਾਹੀਂ 2555 ਕਰੋੜ ਰੁਪਏ ਕਮਾਏ ਹਨ।

BJPBJP

ਚੋਣ ਕਮਿਸ਼ਨ ਦੁਆਰਾ ਜਨਤਕ ਕੀਤੇ ਗਏ 2019-20 ਦੇ ਭਾਜਪਾ ਦੇ ਆਡਿਟ ਕੀਤੇ ਗਏ ਸਾਲਾਨਾ ਖਾਤਿਆਂ ਅਨੁਸਾਰ, ਪਾਰਟੀ ਨੂੰ ਰਸੀਦਾਂ ਤੋਂ ਪ੍ਰਾਪਤ ਹੋਈ ਰਕਮ 3623 ਕਰੋੜ 28 ਲੱਖ 6 ਹਜ਼ਾਰ 93 ਰੁਪਏ ਹੈ। ਇਸ ਦੇ ਨਾਲ ਹੀ ਇਸੇ ਸਮੇਂ ਦੌਰਾਨ ਪਾਰਟੀ ਦਾ ਖ਼ਰਚ 1651 ਕਰੋੜ 2 ਲੱਖ 25 ਹਜ਼ਾਰ 425 ਰੁਪਏ ਰਿਹਾ।

PM modiPM modi

ਭਾਜਪਾ ਤੋਂ ਇਲਾਵਾ ਸਾਲ 2019-20 ਵਿਚ ਕਾਂਗਰਸ ਪਾਰਟੀ (ਐਨਸੀਪੀ) ਨੂੰ 29.25 ਕਰੋੜ ਰੁਪਏ, ਤ੍ਰਿਣਮੂਲ ਕਾਂਗਰਸ (ਟੀਐਮਸੀ) ਨੂੰ 100.46 ਕਰੋੜ ਰੁਪਏ, ਡੀਐਮਕੇ ਨੂੰ 45 ਕਰੋੜ ਰੁਪਏ, ਸ਼ਿਵ ਸੇਨਾ ਨੂੰ 41 ਕਰੋੜ ਰੁਪਏ ਅਤੇ ਰਾਸਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੂੰ 41 ਕਰੋੜ ਰੁਪਏ ਦਿਤੇ ਗਏ ਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੂੰ 2.5 ਕਰੋੜ ਰੁਪਏ ਮਿਲੇ। ਇਹ ਜਾਣਕਾਰੀ ਇਸ ਸਾਲ 22 ਜੁਲਾਈ ਨੂੰ ਚੋਣ ਕਮਿਸ਼ਨ ਨੂੰ ਸੌਂਪੀ ਗਈ ਸੀ। ਪਰ, ਚੋਣ ਕਮਿਸ਼ਨ ਨੇ ਇਨ੍ਹਾਂ ਦਸਤਾਵੇਜ਼ਾਂ ਨੂੰ ਇਸ ਹਫ਼ਤੇ ਜਨਤਕ ਕੀਤਾ ਹੈ।      

Congress Congress

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement