ਫਿਲਹਾਲ ਨੂਹ 'ਚ ਕਰਫਿਊ ਅਤੇ ਧਾਰਾ 144 ਲਾਗੂ ਹੈ। ਪੁਲਿਸ ਵੀ ਅਜਿਹੀਆਂ ਅਫਵਾਹਾਂ ਫੈਲਾਉਣ ਵਾਲੀਆਂ ਪੋਸਟਾਂ ਨੂੰ ਲੈ ਕੇ ਚੌਕਸ ਹੈ।
ਕਰਨਾਲ - ਹਰਿਆਣਾ ਦੇ ਨੂਹ 'ਚ ਹਿੰਸਾ ਤੋਂ ਬਾਅਦ ਬ੍ਰਿਜ ਮੰਡਲ ਯਾਤਰਾ ਫਿਰ ਤੋਂ ਸ਼ੁਰੂ ਹੋਵੇਗੀ। ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਗਿਆ ਹੈ ਕਿ 28 ਅਗਸਤ ਨੂੰ ਇਕ ਭਾਈਚਾਰੇ ਵੱਲੋਂ ਬ੍ਰਿਜਮੰਡਲ ਯਾਤਰਾ ਕੱਢੀ ਜਾਵੇਗੀ। ਫਿਲਹਾਲ ਨੂਹ 'ਚ ਕਰਫਿਊ ਅਤੇ ਧਾਰਾ 144 ਲਾਗੂ ਹੈ। ਪੁਲਿਸ ਵੀ ਅਜਿਹੀਆਂ ਅਫਵਾਹਾਂ ਫੈਲਾਉਣ ਵਾਲੀਆਂ ਪੋਸਟਾਂ ਨੂੰ ਲੈ ਕੇ ਚੌਕਸ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਪੋਸਟ 'ਤੇ ਬਜਰੰਗ ਦਲ, ਪਲਵਲ ਲਿਖਿਆ ਹੋਇਆ ਹੈ, ਜਿਸ 'ਚ ਨੂਹ ਵਿਚ ਦੁਬਾਰਾ ਬ੍ਰਿਜਮੰਡਲ ਯਾਤਰਾ ਕੱਢਣ ਦੀ ਗੱਲ ਕਹੀ ਗਈ ਹੈ। ਅੱਗੇ ਲਿਖਿਆ ਗਿਆ ਹੈ ਕਿ ਬਜਰੰਗ ਦਲ ਹਰਿਆਣਾ ਪਲਵਲ ਦੀ ਅਗਵਾਈ ਹੇਠ ਬ੍ਰਿਜਮੰਡਲ (ਮੇਵਾਤ) ਜਲਾਭਿਸ਼ੇਕ ਯਾਤਰਾ 28 ਅਗਸਤ ਨੂੰ ਸਵੇਰੇ 10 ਵਜੇ ਨਲਹਰ ਨੂਹ ਤੋਂ ਹੁੰਦੀ ਹੋਈ ਸਿੰਗਰ ਪੁਨਹਾਣਾ ਵਿਖੇ ਸਮਾਪਤ ਹੋਵੇਗੀ।
ਇਸ ਦੌਰਾਨ ਨਲਹਦ 'ਚ ਭਗਵਾਨ ਕ੍ਰਿਸ਼ਨ ਦੁਆਰਾ ਸਥਾਪਿਤ ਸ਼ਿਵ ਮੰਦਰ 'ਚ ਜਲਾਭਿਸ਼ੇਕ ਹੋਵੇਗਾ। ਇਸ ਵਿਚ ਕਈ ਮੰਦਰਾਂ ਦਾ ਜ਼ਿਕਰ ਹੈ ਜਿੱਥੇ ਯਾਤਰਾ ਕੀਤੀ ਜਾਵੇਗੀ। ਦੱਸ ਦਈਏ ਕਿ 31 ਜੁਲਾਈ ਨੂੰ ਬ੍ਰਿਜਮੰਡਲ ਯਾਤਰਾ ਦੌਰਾਨ ਹੀ ਹਿੰਸਾ ਭੜਕ ਗਈ ਸੀ। ਇਸ 'ਚ 6 ਲੋਕਾਂ ਦੀ ਮੌਤ ਹੋ ਗਈ ਹੈ। 100 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ। ਸੈਂਕੜੇ ਵਾਹਨਾਂ ਨੂੰ ਸਾੜ ਦਿੱਤਾ ਗਿਆ। ਹਿੰਸਾ ਦੇ ਬਾਅਦ ਤੋਂ ਇੱਥੇ ਕਰਫਿਊ ਲਗਾ ਦਿੱਤਾ ਗਿਆ ਹੈ। ਨਾਲ ਹੀ ਧਾਰਾ 144 ਲਾਗੂ ਹੈ।