Delhi News : ਪੂਰੇ ਦੇਸ਼ ’ਚ ਡਾਕਟਰਾਂ ਨੇ ਹੜਤਾਲ ਦਾ ਐਲਾਨ ਕੀਤਾ

By : BALJINDERK

Published : Aug 11, 2024, 8:18 pm IST
Updated : Aug 11, 2024, 8:18 pm IST
SHARE ARTICLE
ਡਾਕਟਰ ਰੋਸ ਪ੍ਰਦਰਸ਼ਨ ਕਰਦੇ ਹੋਏ
ਡਾਕਟਰ ਰੋਸ ਪ੍ਰਦਰਸ਼ਨ ਕਰਦੇ ਹੋਏ

Delhi News : ਕੋਲਕਾਤਾ ’ਚ ਸਿਖਾਂਦਰੂ ਡਾਕਟਰ ਦੀ ਦੁਖਦਾਈ ਮੌਤ ਵਿਰੁਧ ਰੋਸ ਵਜੋਂ ਸਰਕਾਰੀ ਹਸਪਤਾਲਾਂ ’ਚ ਚੋਣਵੀਆਂ ਸੇਵਾਵਾਂ ਰਹਿਣਗੀਆਂ ਬੰਦ

Delhi News :ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਨੇ 12 ਅਗੱਸਤ ਨੂੰ ਪੂਰੇ ਦੇਸ਼ ਦੇ ਸਰਕਾਰੀ ਹਸਪਤਾਲਾਂ ’ਚ ਚੋਣਵੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ 9 ਅਗੱਸਤ ਨੂੰ ਕੋਲਕਾਤਾ ਦੇ ਆਰ.ਜੀ. ਕਾਰ ਮੈਡੀਕਲ ਕਾਲਜ ਕਾਲਜ ’ਚ ਇਕ ਮਹਿਲਾ ਪੋਸਟ-ਗ੍ਰੈਜੂਏਟ ਸਿਖਾਂਦਰੂ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਵਿਰੁਧ ਰੋਸ ਪ੍ਰਗਟਾਉਣ ਵਜੋਂ ਕੀਤਾ ਗਿਆ ਹੈ। ਦੀਨ ਦਿਆਲ ਉਪਾਧਿਆਏ ਹਸਪਤਾਲ, ਲੇਡੀ ਹਾਰਡਿੰਗ ਮੈਡੀਕਲ ਕਾਲਜ ਅਤੇ ਇਸ ਨਾਲ ਜੁੜੇ ਹਸਪਤਾਲਾਂ ਨੇ ਚੋਣਵੀਆਂ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਮੌਲਾਨਾ ਆਜ਼ਾਦ ਮੈਡੀਕਲ ਕਾਲਜ ਅਤੇ ਇਸ ਨਾਲ ਜੁੜੇ ਹਸਪਤਾਲ 12 ਅਗੱਸਤ ਤੋਂ ਸਾਰੀਆਂ ਚੋਣਵੀਆਂ ਸੇਵਾਵਾਂ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦੇਣਗੇ। 

ਇਹ ਵੀ ਪੜੋ:Punjab News : ਵਿਜੀਲੈਂਸ ਵੱਲੋਂ ਸਰਕਾਰੀ ਫੰਡਾਂ ’ਚ 40,85,175 ਰੁਪਏ ਦੀ ਹੇਰਾਫੇਰੀ ਕਰਨ ਦੇ ਦੋਸ਼ ਹੇਠ 2 ਗ੍ਰਿਫ਼ਤਾਰ

ਇਸ ਘਟਨਾ ਨੇ ਪਛਮੀ ਬੰਗਾਲ ’ਚ ਸਿਆਸੀ ਤੂਫਾਨ ਪੈਦਾ ਕਰ ਦਿਤਾ ਹੈ। 10 ਅਗੱਸਤ ਨੂੰ ਤ੍ਰਿਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਜਬਰ ਜਨਾਹ ਦੇ ਮੁਕੱਦਮੇ ਨੂੰ ਸੱਤ ਦਿਨਾਂ ਦੇ ਅੰਦਰ ਪੂਰਾ ਕਰਨ ਲਈ ਆਰਡੀਨੈਂਸ ਜਾਂ ਬਿਲ ਲਿਆਉਣ ਦਾ ਪ੍ਰਸਤਾਵ ਰੱਖਿਆ ਸੀ। ਉਨ੍ਹਾਂ ਨੇ ਇਸ ਮੁੱਦੇ ਦੇ ਸਿਆਸੀਕਰਨ ਦੀ ਆਲੋਚਨਾ ਕੀਤੀ ਅਤੇ ਜਲਦੀ ਨਿਆਂ ਦੀ ਜ਼ਰੂਰਤ ’ਤੇ ਜ਼ੋਰ ਦਿਤਾ। ਬੈਨਰਜੀ ਨੇ ਕਿਹਾ, ‘‘ਸਾਨੂੰ ਆਰਡੀਨੈਂਸ ਲਿਆਉਣਾ ਚਾਹੀਦਾ ਹੈ ਤਾਂ ਜੋ ਸੱਤ ਦਿਨਾਂ ’ਚ ਜਲਦੀ ਨਿਆਂ ਮਿਲ ਸਕੇ।’’

ਇਹ ਵੀ ਪੜੋ:Rajasthan News : ਕਰੌਲੀ ’ਚ ਭਾਰੀ ਮੀਂਹ ਕਾਰਨ ਮਕਾਨ ਡਿੱਗਣ ਨਾਲ ਪਿਓ-ਧੀ ਦੀ ਮੌਤ, 3 ਗੰਭੀਰ ਜ਼ਖਮੀ 

ਸਿਖਾਂਦਰੂ ਡਾਕਟਰ ਦੀ ਮੌਤ ਵਿਰੁਧ ਪੂਰੇ ਦੇਸ਼ ’ਚ ਰੋਸ ਹੈ। 10 ਅਗੱਸਤ ਨੂੰ ਭੋਪਾਲ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਡਾਕਟਰਾਂ ਨੇ ਸਿਖਾਂਦਰੂ ਡਾਕਟਰ ਦੀ ਮੌਤ ਦੇ ਵਿਰੋਧ ’ਚ ਕੈਂਡਲ ਮਾਰਚ ਕਢਿਆ ਸੀ। ਇਸੇ ਤਰ੍ਹਾਂ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰਾਂ ਨੇ ਸੀ.ਬੀ.ਆਈ. ਜਾਂਚ ਦੀ ਮੰਗ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੋਸਟਰ ਫੜੇ ਹੋਏ ਸਨ ਅਤੇ ਨਾਅਰੇ ਲਗਾਏ ਸਨ ਕਿ ‘ਅਸੀਂ ਸੀ.ਬੀ.ਆਈ. ਜਾਂਚ ਚਾਹੁੰਦੇ ਹਾਂ।’

ਇਹ ਵੀ ਪੜੋ:Chandigarh News : ਪੰਜਾਬ ਦੇ 5 ਜਿਲ੍ਹਿਆਂ 'ਚ ਭਾਰੀ ਮੀਂਹ ਪੈਣ ਦੀ ਚੇਤਾਵਨੀ, IMD ਵੱਲੋਂ ਅਲਰਟ ਜਾਰੀ

ਕੋਲਕਾਤਾ ’ਚ ਕਾਂਗਰਸ ਵਰਕਰਾਂ ਨੇ ਸਨਿਚਰਵਾਰ ਨੂੰ ਨਿਆਂ ਲਈ ਇਕ ਰੋਸ ਰੈਲੀ ਵੀ ਕੀਤੀ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਅਗਨੀਮਿੱਤਰਾ ਪਾਲ ਅਤੇ ਪਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਨੇ ਆਰਜੀ ਕਾਰ ਮੈਡੀਕਲ ਕਾਲਜ ਦੀ ਘਟਨਾ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ। (ਏਜੰਸੀ)

(For more news apart from  Doctors announced a strike in the entire country News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement