Noida 'ਚ ਡੇਕੇਅਰ ਅਤੇ ਅਟੈਂਡੈਂਟ ਖਿਲਾਫ਼ ਮਾਮਲਾ ਹੋਇਆ ਦਰਜ
Published : Aug 11, 2025, 11:03 am IST
Updated : Aug 11, 2025, 11:03 am IST
SHARE ARTICLE
Case registered against daycare and attendant in Noida
Case registered against daycare and attendant in Noida

15 ਮਹੀਨਿਆਂ ਦੀ ਬੱਚੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਹੈ ਮਾਮਲਾ

Noida News : ਨੋਇਡਾ ਦੇ ਸੈਕਟਰ 137 ਸਥਿਤ ਇਕ ਡੇਕੇਅਰ ’ਚ ਮਾਂ ਵੱਲੋਂ ਛੱਡੀ ਗਈ 15 ਮਹੀਨਿਆਂ ਦੀ ਬੱਚੀ ਦੇ ਨਾਲ ਅਟੈਂਡੈਂਟ ਵੱਲੋਂ ਕੁੱਟਮਾਰ ਕੀਤੀ ਗਈ। ਅਟੈਂਡੈਂਟ ਵੱਲੋਂ ਬੱਚੀ ਨੂੰ ਜ਼ਮੀਨ ’ਤੇ ਪਟਕਿਆ ਗਿਆ ਅਤੇ ਵਾਰ-ਵਾਰ ਬੱਚੀ ਨੂੰ ਥੱਪੜ ਮਾਰੇ ਗਏ। ਦਰਦ ਨਾਲ ਚੀਕ ਰਹੀ ਬੱਚੀ ਦੇ ਪੱਟਾਂ ’ਤੇ ਅਟੈਂਡੈਂਟ ਵੱਲੋਂ ਦੰਦੀਆਂ ਵੀ ਵੱਢੀਆਂ ਗਈਆਂ। ਇਸ ਮਾਮਲੇ ’ਚ ਡੇਕੇਅਰ ਮਾਲਿਕ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ, ਜੋ ਕਥਿਤ ਤੌਰ ’ਤੇ ਇਹ ਸਭ ਕੁੱਝ ਦੇਖਦਾ ਰਿਹਾ ਅਤੇ ਉਸ ਵੱਲੋਂ ਅਟੈਂਡੈਂਟ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ।


ਇਸ ਮਾਮਲੇ ’ਚ ਬੱਚੀ ਦੀ ਮਾਂ ਵੱਲੋਂ ਬੀਤੇ ਵੀਰਵਾਰ ਨੂੰ ਸੈਕਟਰ 142 ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਨੇ ਆਰੋਪੀਆਂ ਦੀ ਪਹਿਚਾਣ ਡੇਕੇਅਰ ਦੀ ਮਾਲਕਣ ਚਾਰੂ ਅਤੇ ਅਟੈਂਡੈਂਟ ਸੋਨਾਲੀ ਦੇ ਰੂਪ ’ਚ ਕੀਤੀ। ਉਨ੍ਹਾਂ ਦੱਸਿਆ ਕਿ ਬੱਚੀ ਮਈ ਤੋਂ ਰੋਜ਼ਾਨਾ ਦੋ ਘੰਟੇ ਡੇਕੇਅਰ ’ਚ ਜਾ ਰਹੀ ਸੀ। ਬੀਤੇ ਸੋਮਵਾਰ ਨੂੰ ਜਦੋਂ ਮੋਨਿਕਾ ਆਪਣੀ ਬੇਟੀ ਨੂੰ ਲੈਣ ਆਈ ਤਾਂ ਉਸ ਨੇ ਦੇਖਿਆ ਕਿ ਉਹ ਪ੍ਰੇਸ਼ਾਨ ਸੀ ਅਤੇ ਘਰ ਜਾ ਕੇ ਉਸ ਨੇ ਆਪਣੀ ਮਾਂ ਨੂੰ ਪੱਟਾਂ ’ਤੇ ਦੰਦੀਆਂ ਵੱਢਣ ਦੇ ਨਿਸ਼ਾਨ ਦਿਖਾਏ।


ਜਦੋਂ ਡਾਕਟਰ ਨੇ ਪੁਸ਼ਟੀ ਕੀਤੀ ਕਿ ਇਹ ਅਸਲ ’ਚ ਮਨੁੱਖੀ ਦੰਦਾਂ ਦੇ ਨਿਸ਼ਾਨ ਹੀ ਹਨ ਤਾਂ ਬੱਚੀ ਦੀ ਮਾਂ ਡੇਕੇਅਰ ਕੋਲ ਪਹੁੰਚੀ ਅਤੇ ਉਸ ਨੇ ਸੀਸੀਟੀਵੀ ਫੁਟੇਜ਼ ਦਿਖਾਉਣ ਦੀ ਮੰਗ ਕੀਤੀ। ਫੁਟੇਜ ’ਚ ਇਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ। ਸੀਸੀਟੀਵੀ ’ਚ ਸੋਨਾਲੀ ਬੱਚੀ ਨੂੰ ਥੱਪੜ ਮਾਰਦੀ, ਜ਼ਮੀਨ ’ਤੇ ਪਟਕਦੀ, ਪਲਾਸਟਿਕ ਦੇ ਬੈਟ ਨਾਲ ਮਾਰਦੀ ਹੈ ਅਤੇ ਉਸ ਨੂੰ ਮੂੰਹ ਨਾਲ ਕੱਟਦੀ ਹੋਈ ਵੀ ਨਜ਼ਰ ਆਉਂਦੀ ਹੈ। ਜਿਸ ਤੋਂ ਬਾਅਦ ਮੋਨਿਕਾ ਨੇ ਡੇਕੇਅਰ ਦੀ ਮਾਲਕਣ ਚਾਰੂ ਨਾਲ ਇਸ ਸਬੰਧ ’ਚ ਗੱਲ ਕੀਤੀ, ਤਾਂ ਸੋਨਾਲੀ ਅਤੇ ਚਾਰੂ ਨੇ ਬੱਚੀ ਦੀ ਮਾਂ ਨਾਲ ਵੀ ਬਦਸਲੂਕੀ ਕੀਤੀ ਅਤੇ ਧਮਕੀਆਂ ਦਿੱਤੀਆਂ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement