ਚੀਨ ਨੇ ਸਾਡੀ ਇਕ ਇੰਚ ਵੀ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ ਹੈ : ਲੱਦਾਖ ਦੇ ਉਪ ਰਾਜਪਾਲ ਮਿਸ਼ਰਾ

By : BIKRAM

Published : Sep 11, 2023, 5:30 pm IST
Updated : Sep 11, 2023, 5:30 pm IST
SHARE ARTICLE
B D Mishra
B D Mishra

ਕਿਹਾ, ਫ਼ੌਜ ਕਿਸੇ ਵੀ ਗੁਸਤਾਖੀ ਦਾ ‘ਮੂੰਹਤੋੜ ਜਵਾਬ’ ਦੇਣ ਲਈ ਤਿਆਰ ਹੈ

ਜੰਮੂ: ਲੱਦਾਖ ਦੇ ਉਪ ਰਾਜਪਾਲ ਬੀ.ਡੀ. ਮਿਸ਼ਰਾ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਨੇ ਭਾਰਤ ਦੀ ਇਕ ਇੰਚ ਵੀ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ ਹੈ ਅਤੇ ਹਥਿਆਰਬੰਦ ਫ਼ੋਰਸ ਕਿਸੇ ਵੀ ਗੁਸਤਾਖੀ ਦਾ ‘ਮੂੰਹਤੋੜ ਜਵਾਬ’ ਦੇਣ ਲਈ ਤਿਆਰ ਹੈ।

ਮਿਸ਼ਰਾ ਨੇ ਲੱਦਾਖ ’ਚ ਜ਼ਮੀਨ ਦੇ ਇਕ ਵੱਡੇ ਹਿੱਸੇ ’ਤੇ ਚੀਨ ਦੇ ਕਬਜ਼ਾ ਕਰਨ ਨਾਲ ਸਬੰਧਤ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੇ ਦਾਅਵੇ ਬਾਰੇ ਪੁੱਛੇ ਜਾਣ ’ਤੇ ਇਹ ਟਿਪਣੀ ਕੀਤੀ।

ਉਨ੍ਹਾਂ ਕਿਹਾ, ‘‘ਮੈਂ ਕਿਸੇ ਦੇ ਬਿਆਨ ’ਤੇ ਟਿਪਣੀ ਨਹੀਂ ਕਰਾਂਗਾ। ਪਰ ਮੈਂ ਇਹੀ ਕਹਾਂਗਾ ਕਿ ਜੋ ਤੱਥ ਹੈ ਕਿਉਂਕਿ ਮੈਂ ਜ਼ਮੀਨੀ ਤੌਰ ’ਤੇ ਖ਼ੁਦ ਵੇਖਿਆ ਹੈ ਕਿ ਚੀਨ ਨੇ ਇਕ ਇੰਚ ਵੀ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ ਹੈ।’’

ਉਨ੍ਹਾਂ ਕਿਹਾ, ‘‘1962 ’ਚ ਜੋ ਕੁਝ ਵੀ ਹੋਇਆ, ਉਹ ਸਾਰਿਆਂ ਦੇ ਸਾਹਮਣੇ ਹੈ। ਪਰ ਅੱਜ ਅਸੀਂ ਅਪਣੀ ਜ਼ਮੀਨ ਦੇ ਆਖ਼ਰੀ ਇੰਚ ਤਕ ’ਤੇ ਕਾਬਜ਼ ਹਾਂ।’’
ਪੱਤਰਕਾਰਾਂ ਦੇ ਇਕ ਸਵਾਲ ’ਤੇ ਉਨ੍ਹਾਂ ਕਿਹਾ, ‘‘ਸਾਡੇ ਹਥਿਆਰਬੰਦ ਬਲ ਕਿਸੇ ਵੀ ਸਥਿਤੀ ਲਈ ਤਿਆਰ ਹਨ, ਅਤੇ ਰੱਬ ਨਾ ਕਰੇ ਜੇਕਰ ਪਾਣੀ ਸਿਰ ਤੋਂ ਉੱਪਰ ਚਲਾ ਗਿਆ ਤਾਂ ਮੂੰਹਤੋੜ ਜਵਾਬ ਦਿਤਾ ਜਾਵੇਗਾ।’’

ਸੇਵਾਮੁਕਤ ਬ੍ਰਿਗੇਡੀਅਰ ਮਿਸ਼ਰਾ ਫ਼ੌਜ ਵਲੋਂ ਕਰਵਾਈ ਤਿੰਨ ਦਿਨਾਂ ਦੀ ਨਾਰਥ ਟੈੱਕ ਸੈਮੀਨਾਰ ’ਚ ਹਿੱਸਾ ਲੈਣ ਲਈ ਇੱਥੇ ਆਏ ਸਨ। ਉਨ੍ਹਾਂ ਕਿਹਾ ਕਿ ਫ਼ੌਜੀਆਂ ਦਾ ਜੋਸ਼ ਬਹੁਤ ਉੱਚਾ ਹੈ। ਮਿਸ਼ਰਾ ਨੇ ਕਿਹਾ, ‘‘ਉਨ੍ਹਾਂ ਦਾ ਉਦੇਸ਼ ਜ਼ਮੀਨ ਦੇ ਇਕ-ਇਕ ਇੰਚ ਟੁਕੜੇ ਦੀ ਰਾਖੀ ਕਰਨਾ ਹੈ। ਕੋਈ ਵੀ ਇੱਥੇ ਪੈਰ ਜਮਾਉਣ ਦੇ ਇਰਾਦੇ ਨਾਲ ਪਾਰਤ ਵਲ ਆਉਣ ਦੀ ਹਿੰਮਤ ਨਹੀਂ ਕਰ ਸਕਦਾ। ਮੈਨੂੰ ਲਗਦਾ ਹੈ ਕਿ ਇਸ ਦਾ ਸਾਰਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹਾਨ ਅਗਵਾਈ ਨੂੰ ਜਾਂਦਾ ਹੈ।’’

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement