
130 ਜਨਾਨੀਆਂ ਤੇ ਲੜਕੀਆਂ ਵਿਚੋਂ ਇਕ ਆਧੁਨਿਕ ਗੁਲਾਮੀ ਦੀ ਸ਼ਿਕਾਰ ਹੈ
ਸੰਯੁਕਤ ਰਾਸ਼ਟਰ : ਇਕ ਨਵੀਂ ਰੀਪੋਰਟ ਵਿਚ ਪ੍ਰਗਟਾਵਾ ਹੋਇਆ ਹੈ ਕਿ ਦੁਨੀਆ ਵਿਚ ਘੱਟ ਤੋਂ ਘੱਟ 2 ਕਰੋੜ 90 ਲੱਖ ਜਨਾਨੀਆਂ ਆਧੁਨਿਕ ਗੁਲਾਮੀ ਦੀਆਂ ਸ਼ਿਕਾਰ ਹਨ। ਇਹ ਜ਼ਬਰਨ ਮਿਹਨਤ, ਜ਼ਬਰਦਸਤੀ ਵਿਆਹ, ਜ਼ਬਰੀ ਮਜਦੂਰੀ ਅਤੇ ਘਰੇਲੂ ਗੁਲਾਮੀ ਆਦਿ ਦੇ ਰੂਪ ਵਿਚ ਮੌਜੂਦ ਹੈ। 'ਵਾਕ ਫਰੀ ਐਂਟੀ ਸਲੇਵਰੀ ਆਰਗੇਨਾਈਜ਼ੇਸ਼ਨ' ਦੀ ਸਹਿ-ਸੰਸਥਾਪਕ ਗਰੇਸ ਫ੍ਰੋਰੇਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਇਸ ਦਾ ਮਤਲਬ ਹੈ ਕਿ 130 ਜਨਾਨੀਆਂ ਤੇ ਲੜਕੀਆਂ ਵਿਚੋਂ ਇਕ ਆਧੁਨਿਕ ਗੁਲਾਮੀ ਦੀ ਸ਼ਿਕਾਰ ਹੈ
United nations
ਤੇ ਗਿਣਤੀ ਆਸਟਰੇਲਿਆ ਦੀ ਕੁੱਲ ਆਬਾਦੀ ਨਾਲੋਂ ਜ਼ਿਆਦਾ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਇਕ ਪੱਤਰਕਾਰ ਸੰਮੇਲਨ ਵਿਤ ਕਿਹਾ ਕਿ ਹਕੀਕਤ ਇਹ ਹੈ ਕਿ ਜਿੰਨੇ ਲੋਕ ਗੁਲਾਮੀ ਵਿਚ ਅਜੋਕੇ ਵੇਲੇ ਵਿਚ ਜੀਅ ਰਹੇ ਹਨ ਓਨੇ ਮਨੁੱਖ ਇਤਹਾਸ ਵਿਚ ਕਦੇ ਨਹੀਂ ਰਹੇ। ਉਨ੍ਹਾਂ ਕਿਹਾ ਕਿ ਵਾਕ ਫਰੀ ਆਧੁਨਿਕ ਗੁਲਾਮੀ ਦੀ ਵਿਆਖਿਆ, ''ਇਕ ਵਿਅਕਤੀ ਦੀ ਆਜ਼ਾਦੀ ਨੂੰ ਲੜੀਬੱਧ ਤਰੀਕੇ ਨਾਲ ਖ਼ਤਮ ਕਰਨਾ, ਜਿਥੇ ਇਕ ਵਿਅਕਤੀ ਦੂਜੇ ਵਿਅਕਤੀ ਦਾ ਵਿਅਕਤੀਗਤ ਅਤੇ ਆਰਥਕ ਮੁਨਾਫ਼ੇ ਲਈ ਸ਼ੋਸ਼ਣ ਕਰਦਾ ਹੋਵੇ, ਦੇ ਤੌਰ ਉੱਤੇ ਕਰਦਾ ਹੈ।
International Labor Organization
ਉਨ੍ਹਾਂ ਕਿਹਾ ਕਿ ਵਾਕ ਫਰੀ, ਅੰਤਰਰਾਸ਼ਟਰੀ ਲੇਬਰ ਸੰਗਠਨ ਅਤੇ ਇਮੀਗ੍ਰੇਸ਼ਨ ਉੱਤੇ ਅੰਤਰਰਾਸ਼ਟਰੀ ਸੰਗਠਨ ਵਲੋਂ ਕੀਤੇ ਗਏ ਕੰਮਾਂ ਨਾਲ ਇਹ ਸਿੱਟਾ ਨਿਕਲਿਆ ਹੈ ਕਿ 130 ਜਨਾਨੀਆਂ ਵਿਚੋਂ ਇਕ ਆਧੁਨਿਕ ਗੁਲਾਮੀ ਦੀਆਂ ਸ਼ਿਕਾਰ ਹਨ।'ਸਟੈਗਡ ਆਡਸ' ਰੀਪੋਰਟ ਵਿਚ ਕਿਹਾ ਗਿਆ ਹੈ ਕਿ ਯੌਨ ਸ਼ੋਸ਼ਣ ਦੇ ਸਾਰੇ ਪੀੜਤਾਂ ਵਿਚ 99 ਫ਼ੀ ਸਦੀ ਔਰਤਾਂ ਹਨ,
2.90 crore girls and women victims of modern slavery: report
ਜ਼ਬਰਦਸਤੀ ਵਿਆਹ ਦੇ ਸਾਰੇ ਪੀੜਤਾਂ ਵਿਚ 84 ਫ਼ੀ ਸਦੀ ਅਤੇ ਜ਼ਬਰਦਸਤੀ ਮਿਹਨਤ ਦੇ ਸਾਰੇ ਪੀੜਤਾਂ ਵਿਚ 58 ਫ਼ੀ ਸਦੀ ਜਨਾਨੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਾਕ ਫਰੀ ਅਤੇ ਸੰਯੁਕਤ ਰਾਸ਼ਟਰ ਦਾ 'ਏਵਰੀ ਵੀਮੇਨ ਏਵਰੀ ਚਾਇਲਡ ਪ੍ਰੋਗਰਾਮ' ਆਧੁਨਿਕ ਗੁਲਾਮੀ ਨੂੰ ਖ਼ਤਮ ਕਰਨ ਲਈ ਇਕ ਗਲੋਬਲ ਮੁਹਿੰਮ ਸ਼ੁਰੂ ਕਰ ਰਿਹਾ ਹੈ।