
ਜੱਜਾਂ ਦੇ ਤਬਾਦਲੇ ਦੀ ਇਸ ਸੂਚੀ ਨੂੰ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕੀਤਾ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਕਾਲਜੀਅਮ (Supreme Court Collegium) ਦੀ ਸਿਫਾਰਸ਼ ਅਨੁਸਾਰ ਹਾਈ ਕੋਰਟ ਦੇ 7 ਜੱਜਾਂ (7 High Court Judges) ਦੇ ਤਬਾਦਲੇ (Transferred) ਦੀ ਸੂਚਨਾ ਜਾਰੀ ਕਰ ਦਿੱਤੀ ਹੈ।
ਹੋਰ ਪੜ੍ਹੋ: ਆਰਯਨ ਖ਼ਾਨ ਦੇ ਸਮਰਥਨ ’ਚ ਮਹਿਬੂਬਾ ਮੁਫ਼ਤੀ ਦਾ ਬਿਆਨ, ‘ਮੁਸਲਮਾਨਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ’
Center notifies transfer of 7 High Court judges
1. ਜਸਟਿਸ ਰਾਜਨ ਗੁਪਤਾ ਇਨ੍ਹਾਂ ਜੱਜਾਂ ਦੀ ਸੂਚੀ ਵਿਚ ਸਭ ਤੋਂ ਪਹਿਲਾਂ ਹਨ, ਉਨ੍ਹਾਂ ਦਾ ਤਬਾਦਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਪਟਨਾ ਹਾਈ ਕੋਰਟ ਵਿਚ ਕਰ ਦਿੱਤਾ ਗਿਆ ਹੈ।
2. ਜਸਟਿਸ ਟੀ.ਐਸ. ਸਿਵਾਗਨਮ ਦਾ ਤਬਾਦਲਾ ਮਦਰਾਸ ਹਾਈ ਕੋਰਟ ਤੋਂ ਕਲਕੱਤਾ ਹਾਈ ਕੋਰਟ ਵਿਚ ਕਰ ਦਿੱਤਾ ਗਿਆ ਹੈ।
3. ਜਸਟਿਸ ਸੁਰੇਸ਼ਵਰ ਠਾਕੁਰ ਨੂੰ ਹਿਮਾਚਲ ਪ੍ਰਦੇਸ਼ ਹਾਈਕੋਰਟ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਟ੍ਰਾਂਸਫਰ ਕੀਤਾ ਗਿਆ ਹੈ।
4. ਜਸਟਿਸ ਪੀ.ਬੀ. ਬਜੰਤਰੀ ਦਾ ਤਬਾਦਲਾ ਕਰਨਾਟਕ ਹਾਈ ਕੋਰਟ ਤੋਂ ਪਟਨਾ ਹਾਈ ਕੋਰਟ ਵਿਚ ਕਰ ਦਿੱਤਾ ਗਿਆ ਹੈ।
5. ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਦਾ ਤਬਾਦਲਾ ਰਾਜਸਥਾਨ ਹਾਈ ਕੋਰਟ ਤੋਂ ਪਟਨਾ ਹਾਈ ਕੋਰਟ ਵਿਚ ਕਰ ਦਿੱਤਾ ਗਿਆ ਹੈ।
6. ਜਸਟਿਸ ਟੀ. ਅਮਰਨਾਥ ਗੌਡ ਦਾ ਤਬਾਦਲਾ ਤੇਲੰਗਾਨਾ ਹਾਈ ਕੋਰਟ ਤੋਂ ਤ੍ਰਿਪੁਰਾ ਹਾਈ ਕੋਰਟ ਵਿਚ ਕੀਤਾ ਗਿਆ ਹੈ।
7. ਇਸ ਦੇ ਨਾਲ ਹੀ ਜਸਟਿਸ ਸੁਭਾਸ਼ ਚੰਦ ਦਾ ਇਲਾਹਾਬਾਦ ਹਾਈ ਕੋਰਟ ਤੋਂ ਝਾਰਖੰਡ ਹਾਈ ਕੋਰਟ ਵਿਚ ਤਬਾਦਲਾ ਹੋ ਗਿਆ ਹੈ।
ਹੋਰ ਪੜ੍ਹੋ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਅਤਿਵਾਦੀਆਂ ਨਾਲ ਮੁਕਾਬਲੇ ਵਿਚ ਪੰਜ ਜਵਾਨ ਸ਼ਹੀਦ
List of 7 High Court judges Transferred
ਹੋਰ ਪੜ੍ਹੋ: PM ਮੋਦੀ ਨੇ ਕੀਤਾ ISpA ਦਾ ਉਦਘਾਟਨ, ਕਿਹਾ- 'ਵਿਸ਼ਵ ਨੂੰ ਜੋੜਨ ਵਿਚ ਪੁਲਾੜ ਦੀ ਅਹਿਮ ਭੂਮਿਕਾ'
ਦੱਸ ਦੇਈਏ ਕਿ ਜੱਜਾਂ ਦੇ ਤਬਾਦਲੇ ਦੀ ਇਸ ਸੂਚੀ ਨੂੰ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ (Kiran Rijiju) ਨੇ ਟਵੀਟ ਕੀਤਾ ਹੈ। ਦਰਅਸਲ, 5 ਅਕਤੂਬਰ ਨੂੰ ਕੇਂਦਰ (Central Government) ਨੇ ਹਾਈ ਕੋਰਟ ਦੇ 15 ਜੱਜਾਂ ਦੇ ਤਬਾਦਲੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। 9 ਅਕਤੂਬਰ ਨੂੰ, ਕੇਂਦਰ ਨੇ 13 ਹਾਈ ਕੋਰਟਾਂ ਲਈ ਨਵੇਂ ਮੁੱਖ ਜੱਜਾਂ ਦੀ ਨਿਯੁਕਤੀ ਨੂੰ ਤਬਾਦਲੇ ਦੁਆਰਾ ਸੂਚਿਤ ਕੀਤਾ ਸੀ।