
ਲੋਕਾਂ ਨੂੰ ਗੋਲੀਬਾਰੀ ਤੋਂ ਬਚਣ ਲਈ ਸੁਰੱਖਿਅਤ ਥਾਵਾਂ 'ਤੇ ਲੈਣੀ ਪਈ ਪਨਾਹ
ਜੰਮੂ ਕਸ਼ਮੀਰ - ਪਾਕਿ ਸੈਨਾ ਨੇ ਬੁੱਧਵਾਰ ਨੂੰ ਕੰਟਰੋਲ ਰੇਖਾ 'ਤੇ ਸ਼ਾਹਪੁਰ, ਕੇਰਨੀ ਅਤੇ ਕਸਬਾ ਸੈਕਟਰਾਂ' ਚ ਫਿਰ ਤੋਂ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਬੁੱਧਵਾਰ ਸਵੇਰੇ ਕਰੀਬ 9.15 ਵਜੇ ਪਾਕਿ ਨੇ ਪੁੰਛ ਦੀ ਕੰਟਰੋਲ ਰੇਖਾ 'ਤੇ ਸ਼ਾਹਪੁਰ, ਕਿਰਨੀ ਅਤੇ ਕਸਬਾ ਸੈਕਟਰਾਂ 'ਚ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕਰ ਕੇ ਜੰਗਬੰਦੀ ਦੀ ਉਲੰਘਣਾ ਕੀਤੀ। ਇਸ ਦੇ ਜਵਾਬ ਵਿਚ ਭਾਰਤੀ ਫੌਜ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ।
Pakistan violates ceasefire along LoC in J&K’s Poonch
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪਾਕਿਸਤਾਨੀ ਫੌਜ ਨੇ ਕੇਰਨੀ, ਕਸਬਾ ਅਤੇ ਸ਼ਾਹਪੁਰ ਸੈਕਟਰਾਂ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਵਿਚ ਫੌਜ ਦੀਆਂ ਚੌਕੀਆਂ ਦੇ ਨਾਲ ਕੰਟਰੋਲ ਰੇਖਾ (ਐਲਓਸੀ) 'ਤੇ ਗੋਲੀਬਾਰੀ ਕੀਤੀ ਸੀ। ਇਸ ਨਾਲ ਕੰਟਰੋਲ ਰੇਖਾ ਨਾਲ ਲੱਗਦੇ ਇਲਾਕਿਆਂ ਵਿਚ ਸ਼ੈੱਲ ਡਿੱਗਣ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਲੋਕਾਂ ਵਿੱਚ ਡਰ ਦਾ ਮਾਹੌਲ ਪੈਂਦਾ ਹੋ ਗਿਆ ਹੈ।
Pakistan violates ceasefire along LoC in J&K’s Poonch
ਲੋਕਾਂ ਨੂੰ ਗੋਲੀਬਾਰੀ ਤੋਂ ਬਚਣ ਲਈ ਸੁਰੱਖਿਅਤ ਥਾਵਾਂ 'ਤੇ ਪਨਾਹ ਲੈਣੀ ਪਈ। ਫੌਜ ਨੇ ਵੀ ਇਸ ਗੋਲਾਬਾਰੀ ਦਾ ਕਰਾਰਾ ਜਵਾਬ ਦਿੱਤਾ। ਮੰਗਲਵਾਰ ਸਵੇਰੇ ਵੀ 10.30 ਵਜੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਜ਼ਿਲ੍ਹੇ ਦੇ ਕੇਰਨੀ, ਕਸਬਾ ਅਤੇ ਸ਼ਾਹਪੁਰ ਸੈਕਟਰਾਂ ਵਿਚ ਗੋਲੀਆਂ ਚਲਾਈਆਂ।
Jammu Kashmir
ਇਸ ਦੇ ਨਾਲ ਹੀ ਦੱਸ ਦਈਏ ਕਿ ਮੰਗਲਵਾਰ ਨੂੰ ਸੁਰੱਖਿਆ ਬਲਾਂ ਨੂੰ ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆਂ ਵਿਚ ਵੱਡੀ ਸਫ਼ਲਤਾ ਮਿਲੀ। ਸੁਰੱਖਿਆ ਬਲਾਂ ਨੇ ਦੋ ਅਤਿਵਾਦੀਆਂ ਨੂੰ ਮਾਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਅਤੇ ਇਸ ਦੇ ਨਾਲ ਹੀ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸ਼ੋਪੀਆਂ ਦੇ ਕੁਤਪੋਰਾ ਖੇਤਰ ਵਿਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ, ਆਰਮੀ 34 ਆਰਆਰ ਅਤੇ ਸੀਆਰਪੀਐਫ ਦੀ ਸਾਂਝੀ ਸਰਚ ਟੀਮ ਨੇ ਤਲਾਸ਼ੀ ਅਭਿਆਨ ਚਲਾਇਆ।