
ਯੂ.ਪੀ ਦੇ ਭਾਜਪਾ ਆਗੂ ਨੇ ਘੇਰਿਆ ਅਪਣਾ ਹੀ ਮੁੱਖ ਮੰਤਰੀ
ਲਖਨਊ : ਭਾਜਪਾ ਦੀ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਰਾਮ ਇਕਬਾਲ ਸਿੰਘ ਨੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ’ਤੇ ਕਥਿਤ ਰੂਪ ਨਾਲ ਇਤਰਾਜ਼ਯੋਗ ਟਿਪਣੀ ਕਰਦੇ ਹੋਏ ਕਿਹਾ ਕਿ ਯੋਗੀ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾ ਦਿਤਾ ਜਾਵੇ ਤਾਂ ਉਹ ਤੁਰਤ ਨਾਰਾਜ਼ ਹੋ ਕੇ ਸਾਧੂ ਬਣ ਜਾਣਗੇ।
Ram Iqbal
ਭਾਜਪਾ ਆਗੂ ਨੇ ਬੁਧਵਾਰ ਨੂੰ ਬਲੀਆ ਜ਼ਿਲ੍ਹੇ ਦੇ ਨਗਰਾ ਖੇਤਰ ’ਚ ਇਕ ਪ੍ਰੋਗਰਾਮ ਵਿਚ ਕਿਹਾ, ‘‘ਮੈਂ ਤੇਜ਼ਾਬ ਨੂੰ ਅਮ੍ਰਿਤ ਨਹੀਂ ਬੋਲ ਸਕਦਾ। ਯੋਗੀ ਅਦਿਤਿਆਨਾਥ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾ ਦਿਤਾ ਜਾਵੇ ਤਾਂ ਉਹ ਤਤਕਾਲ ਨਾਰਾਜ਼ ਹੋ ਕੇ ਸਾਧੂ ਬਣ ਜਾਣਗੇ।’’
Yogi Adityanath
ਉਨ੍ਹਾਂ ਉਤਰ ਪ੍ਰਦੇਸ਼ ’ਚ ਸ਼ਰਾਬ ਵੇਚੇ ਜਾਣ ਵਲ ਇਸ਼ਾਰਾ ਕਰਦੇ ਹੋਏ ਯੋਗੀ ’ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਥੇ ਇਕ ਸਾਧੂ ਰਾਜ ’ਚ ਸ਼ਰਾਬ ਵੇਚੀ ਜਾ ਰਹੀ ਹੈ। ਸਿੰਘ ਨੇ ਕਿਸਾਨਾਂ ਦੀ ਹਾਲਾਤ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦਾਅਵਾ ਕੀਤਾ ਕਿ ਵੱਧ ਰਹੀ ਮਹਿੰਗਾਈ ਕਾਰਨ ਖੇਤੀ ’ਚ ਲਾਗਤ ਬਹੁਤ ਵੱਧ ਗਈ ਹੈ।
Yogi Adityanath