New Delhi: ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅੱਜ ਭਾਰਤ ਦਾ ਕਰਨਗੇ ਦੌਰਾ
New Delhi: ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਡੇਨਿਸ ਮੰਤੂਰੋਵ 12 ਨਵੰਬਰ ਨੂੰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਸਾਂਝੇ ਤੌਰ ’ਤੇ ਵਪਾਰ, ਆਰਥਕ, ਵਿਗਿਆਨਕ, ਤਕਨੀਕੀ ਅਤੇ ਸਭਿਆਚਾਰਕ ਸਹਿਯੋਗ ’ਤੇ ਰੂਸ-ਭਾਰਤ ਅੰਤਰ-ਸਰਕਾਰੀ ਕਮਿਸ਼ਨ ਦਾ ਇਕ ਅਹਿਮ ਸੈਸ਼ਨ ਕਰਨਗੇ।
ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਡੇਨਿਸ ਮੰਤੂਰੋਵ ਅਪਣੀ ਯਾਤਰਾ ਦੇ ਹਿੱਸੇ ਵਜੋਂ 11 ਨਵੰਬਰ ਨੂੰ ਮੁੰਬਈ ਵਿਚ ਰੂਸੀ-ਭਾਰਤੀ ਵਪਾਰ ਫੋਰਮ ਦੇ ਪੂਰਨ ਸੈਸ਼ਨ ਵਿਚ ਹਿੱਸਾ ਲੈਣਗੇ। ਬਿਆਨ ’ਚ ਕਿਹਾ ਗਿਆ ਹੈ ਕਿ ਮੁੰਬਈ ’ਚ ਹੋਣ ਵਾਲੇ ਇਸ ਪ੍ਰੋਗਰਾਮ ਦਾ ਉਦੇਸ਼ ਦੋਹਾਂ ਦੇਸ਼ਾਂ ਦੇ ਉੱਦਮੀਆਂ ਦਰਮਿਆਨ ਸਹਿਯੋਗ ਅਤੇ ਸਬੰਧ ਵਧਾਉਣਾ ਹੈ।