
ਮਿਜ਼ੋਰਮ ਦੇ ਖਿਡਾਰੀ ਲਾਲਵੈਂਤਲੁਆਂਗੀ ਨੂੰ ਸੋਸ਼ਲ ਮੀਡੀਆ 'ਤੇ' ਸੁਪਰ ਮੋਮ, ਸੁਪਰ ਵੂਮੈਨ ਕਿਹਾ ਜਾ ਰਿਹਾ ਹੈ। ਦੱਸ ਦਈਏ ਇਸ ਸੁਪਰ ਮੌਮ ਦੀ ਬਹੁਤ ਤਾਰੀਫ਼ ਹੋ ਰਹੀ ਹੈ।
ਗੁਹਾਟੀ- ਮਿਜ਼ੋਰਮ ਦੀ ਵਾਲੀਬਾਲ ਖਿਡਾਰਣ ਦੀ ਇਕ ਤਸਵੀਰ ਇੰਟਰਨੈਟ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ, ਉਹ ਮੈਚ ਬਰੇਕ ਦੇ ਦੌਰਾਨ ਆਪਣੀ 7 ਮਹੀਨੇ ਦੀ ਬੱਚੀ ਨੂੰ ਦੁੱਧ ਪਿਲਾ ਰਹੀ ਹੈ। ਮਿਜ਼ੋਰਮ ਦੇ ਖਿਡਾਰੀ ਲਾਲਵੈਂਤਲੁਆਂਗੀ ਨੂੰ ਸੋਸ਼ਲ ਮੀਡੀਆ 'ਤੇ' ਸੁਪਰ ਮੋਮ, ਸੁਪਰ ਵੂਮੈਨ ਕਿਹਾ ਜਾ ਰਿਹਾ ਹੈ। ਦੱਸ ਦਈਏ ਇਸ ਸੁਪਰ ਮੌਮ ਦੀ ਬਹੁਤ ਤਾਰੀਫ਼ ਹੋ ਰਹੀ ਹੈ।
ਲਾਲਵੈਂਗਤਲੁਆਗੀ ਆਈਜ਼ੌਲ ਵਿਚ ਮਿਜ਼ੋਰਮ ਸਟੇਟ ਖੇਡਾਂ ਦੇ ਉਦਘਾਟਨ ਸਮੇਂ ਆਪਣੇ ਬੱਚੇ ਨਾਲ ਹਿੱਸਾ ਲੈਣ ਆਈ ਸੀ। ਉਹ ਉੱਤਰ ਪੂਰਬ ਦੇ ਇਕ ਛੋਟੇ ਜਿਹੇ ਰਾਜ ਮਿਜੋਰਮ ਦੇ ਸੇਰਸ਼ਿਪ ਜ਼ਿਲੇ ਦੇ ਤੁਝਕੁਮ ਦੀ ਰਹਿਣ ਵਾਲੀ ਹੈ। ਇਸ ਤਸਵੀਰ ਨੂੰ ਮਿਜ਼ੋਰਮ ਦੇ ਖੇਡ ਮੰਤਰੀ ਰੌਬਰਟ ਰੋਮਾਵੀਆ ਰਾਏਟੇ ਅਤੇ ਹੋਰਾਂ ਨੇ ਸਾਂਝਾ ਕੀਤਾ ਸੀ, ਅਤੇ ਸੋਸ਼ਲ ਮੀਡੀਆ 'ਤੇ ਇਸ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ।
It’s viral! Volleyball player breastfeeds baby on field
ਖੇਡ ਮੰਤਰੀ ਨੇ ਟਵੀਟ ਕੀਤਾ ਕਿ ਸਲਿਊਟ ਮਿਸ ਵੇਨੀ। ਇਸ ਟਵੀਟ ਤੋਂ ਬਾਅਦ ਹੋਰ ਯੂਜ਼ਰਸ ਨੇ ਇਸ ਟਵੀਟ ਨੂੰ ਰੀਟਵੀਟ ਕੀਤਾ। ਇਸ ਟਵੀਟ ਵਿਚ ਲੋਕਾਂ ਨੇ ਇਕ ਸਪੋਟਸ ਵੋਮੈਨ ਦੇ ਨਾਲ ਇਕ ਮਾਂ ਦੀ ਜ਼ਿੰਮੇਵਾਰੀ ਨਿਭਾਉਣ ਲਈ ਉਹਨਾਂ ਦੀ ਤਾਰੀਫ਼ ਕੀਤੀ ਹੈ। ਖੇਡ ਮੰਤਰੀ ਨੇ ਇਸ ਮਾਂ ਨੂੰ 10 ਹਜ਼ਾਰ ਰੁਪਏ ਦਾ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ।
It’s viral! Volleyball player breastfeeds baby on field
ਉਹਨਾਂ ਨੇ ਕਿਹਾ ਕਿ ਇਹ ਤਸਵੀਰ ਉਹਨਾਂ ਦੀ ਇਜ਼ਾਜਤ ਤੋਂ ਬਿਨ੍ਹਾਂ ਹੀ ਲਈ ਗਈ ਹੈ ਪਰ ਫਿਰ ਵੀ ਇਹ ਵਾਇਰਲ ਹੋ ਗਈ। ਲਾਲਵੇਂਗਤਲੂਆਂਗੀ ਦੀ ਇਹ ਤਸਵੀਰ ਬਹੁਤ ਪ੍ਰਭਾਵਸ਼ਾਲੀ ਹੈ ਜੋ ਦਰਸਾਉਂਦੀ ਹੈ ਕਿ ਮਾਂ ਦੀ ਮਮਤਾ ਕਿੰਨੀ ਮਜ਼ਬੂਤ ਹੋ ਸਕਦੀ ਹੈ। ਫੇਸਬੁੱਕ 'ਤੇ ਇਕ ਹੀ ਪੋਸਟ ਕਾਫ਼ੀ ਵਾਰ ਸ਼ੇਅਰ ਕੀਤੀ ਜਾ ਰਹੀ ਹੈ,
ਜਿਸ ਦੇ ਅਨੁਸਾਰ ਲਾਲਵੇਂਗਤਲੂਆਂਗੀ ਨੇ ਆਈਜ਼ੌਲ ਵਿਚ ਆਪਣੇ ਬੱਚੇ ਦੇ ਨਾਲ ਪਲੇਅਰ ਕੈਂਪ ਵਿਚ ਚੈੱਕ ਇਨ ਕਰਨ ਦੀ ਇਜਾਜ਼ਤ ਲੈ ਲਈ। ਪੋਸਟ ਵਿਚ ਲਿਖਿਆ ਹੈ, 'ਇਹ 7 ਮਹੀਨਿਆਂ ਦੀ ਬੱਚੀ ਨੂੰ ਦੁੱਧ ਚੁੰਘਾਉਣ ਵਾਲੀ ਤਸਵੀਰ ਖੇਡ ਦੇ ਵਿਚਕਾਰ ਹਾਫ਼ ਟਾਇਮ ਦੌਰਾਨ ਲਈ ਗਈ ਹੈ।