ਕਿਸਾਨ ਆਗੂਆਂ ’ਤੇ ਫੁਟਿਆ ਰਵਨੀਤ ਬਿੱਟੂ ਦਾ ਗੁੱਸਾ, ਕਿਹਾ, ਸਿਰਫ਼ ਕਿਸਾਨਾਂ ਦਾ ਹੈ ਸੰਘਰਸ਼
Published : Dec 11, 2020, 9:25 pm IST
Updated : Dec 11, 2020, 9:25 pm IST
SHARE ARTICLE
Ravneet Bittu
Ravneet Bittu

ਕਿਹਾ, ਸਟੇਜ ’ਤੇ ਆਉਣ ਤੋਂ ਰੋਕਣ ਦਾ ਕਿਸੇ ਕੋਲ ਅਧਿਕਾਰ ਨਹੀਂ

ਨਵੀਂ ਦਿੱਲੀ (ਨਿਮਰਤ ਕੌਰ) : ਦਿੱਲੀ ਵਿਖੇ ਧਰਨਾ ਲਾਈ ਬੈਠੇ ਕਿਸਾਨ ਅਤੇ ਕੇਂਦਰ ਵਿਚਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਖਿੱਚੋਤਾਣ ਆਖਰੀ ਦੌਰ ’ਚ ਪਹੁੰਚ ਚੁੱਕਾ ਹੈ। ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੀਆਂ ਹਨ ਜਦਕਿ ਸਰਕਾਰ ਕਾਨੂੰਨਾਂ ’ਚ ਸੋਧ ਕਰਨ ’ਤੇ ਅੜ ਗਈ ਹੈ। ਦੋਵੇਂ ਧਿਰਾਂ ਆਪੋ-ਅਪਣੇ ਸਟੈਂਡ ’ਤੇ ਕਾਇਮ ਹਨ ਅਤੇ ਗੱਲਬਾਤ ਦਾ ਰਸਤਾ ਫ਼ਿਲਹਾਲ ਬੰਦ ਹੋ ਚੁੱਕਾ ਹੈ। ਦਿੱਲੀ ਦੇ ਜੰਤਰ ਮੰਤਰ ’ਤੇ ਹੀ ਪੰਜਾਬ ਤੋਂ ਕਾਂਗਰਸੀ ਸੰਸਦ ਮੈਂਬਰ ਕਿਸਾਨਾਂ ਦੇ ਹੱਕ ’ਚ ਧਰਨਾ ਲਾਈ ਬੈਠੇ ਹਨ। ਇਨ੍ਹਾਂ ’ਚ ਰਵਨੀਤ ਸਿੰਘ ਬਿੱਟੂ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਵੀ ਸ਼ਾਮਲ ਹਨ। 

Nimrat KaurNimrat Kaur

ਇਸ ਮੌਕੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਸਾਨੀ ਘੋਲ ਖ਼ਾਸ ਕਰ ਕੇ ਕਿਸਾਨ ਆਗੂਆਂ ਬਾਰੇ ਤਲਖ ਟਿੱਪਣੀਆਂ ਕਰਦਿਆਂ ਕਿਹਾ ਕਿ ਕਿਸਾਨ ਆਗੂ ਕਿਸਾਨ ਲੀਡਰ ਪਹਿਲਾਂ ਵੀ ਰਾਜਨੀਤੀ ਕਰਦੇ  ਰਹੇ ਨੇ ਤੇ ਅੱਗੇ ਵੀ ਰਾਜਨੀਤੀ ਕਰਨਗੇ। ਕਿਸਾਨ ਆਗੂਆਂ ਵਲੋਂ ਹਕੂਮਤੀ ਰੋਕਣ ਤੋੜਣ ਸਬੰਧੀ ਪੁਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਰੋਕਾਂ ਕਿਸਾਨ ਆਗੂਆਂ ਨਹੀਂ ਬਲਕਿ ਕਿਸਾਨਾਂ ਨੇ ਤੋੜੀਆਂ ਹਨ। ਸਿਆਸੀ ਆਗੂਆਂ ਨੂੰ ਕਿਸਾਨੀ ਸਟੇਜ ਤੋਂ ਦੂਰ ਰੱਖੇ ਜਾਣ ਤੋਂ ਨਰਾਜ਼ ਰਵਨੀਤ ਬਿੱਟੂ ਨੇ ਕਿਹਾ ਕਿ ਕਿਸਾਨ ਆਗੂ ਕਿਸਾਨਾਂ ਦੇ ਨਾਮ ’ਤੇ ਸਿਆਸਤ ਕਰ ਰਹੇ ਹਨ। ਕਿਸਾਨਾਂ ਦੇ ਧਰਨਿਆਂ ’ਚ ਇਸ ਵੇਲੇ ਜਿਹੜੇ ਲੋਕ ਬੈਠੇ ਹਨ, ਉਹ ਆਮ ਕਿਸਾਨ ਹਨ ਜੋ ਸਾਰੀਆਂ ਪਾਰਟੀਆਂ  ਨੂੰ ਵੋਟ ਪਾਉਂਦੇ ਹਨ। ਇਨ੍ਹਾਂ ’ਚ ਕੋਈ ਅਕਾਲੀ ਹੈ, ਕੋਈ ਕਾਂਗਰਸੀ ਹੈ ਤੇ ਕੋਈ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ।

Ravneet BittuRavneet Bittu

ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਵਿਚ ਸਾਰੀਆਂ ਪਾਰਟੀਆਂ ਨਾਲ ਜੁੜੇ ਕਿਸਾਨ ਬੈਠੇ ਹਨ ਤਾਂ ਸਟੇਜ ਸਿਰਫ਼ ਕਿਸਾਨ ਆਗੂਆਂ ਨੇ ਹੀ ਕਿਉਂ ਸੰਭਾਲੀ ਹੋਈ ਹੈ। ਇਨ੍ਹਾਂ ਨੂੰ ਇਹ ਅਧਿਕਾਰ ਕਿਸ ਨੇ ਦਿਤਾ ਹੈ ਕਿ ਕਿਸ ਨੂੰ ਸਟੇਜ ਤੇ ਬੋਲਣ ਦੇਣਾ ਹੈ ਕਿਸ ਨੂੰ ਨਹੀਂ ਬੋਲਣ  ਦੇਣਾ ਅਤੇ ਕੌਣ ਕਿੱਥੇ ਬੈਠੇਗਾ ਕਿੱਥੇ ਨਹੀਂ ਬੈਠ ਸਕਦਾ। ਗੁਰਦਾਸ ਮਾਨ ਨੂੰ ਸਟੇਜ ’ਤੇ ਨਹੀਂ ਬੋਲਣ  ਦੇਣਾ ਅਤੇ ਫਲਾਣੇ ਨੂੰ ਬੋਲਣ ਦੇਣਾ ਹੈ। ਮੈਂ ਤਾਂ ਇਹ ਵੀ ਸੁਣਿਆ ਕਿ ਇਹ ਸਟੇਜ ਸਾਂਭੀ ਬੈਠੇ ਲੋਕ ਕਹਿ ਰਹੇ ਹਨ ਕਿ ਇਹ ਕੰਮ ਨਿਬੜ ਲੈਣ ਦਿਉਂ, ਬਿੱਟੂ ਨੂੰ ਵੀ ਦੇਖਾਂਗੇੇ।

Ravneet BittuRavneet Bittu

ਉਨ੍ਹਾਂ ਕਿਹਾ ਕਿ ਹਰੇਕ ਬੰਦਾ ਕਿਸਾਨ ਹੋਣ ਦੇ ਨਾਤੇ ਯੋਗਦਾਨ ਪਾਉਣਾ ਚਾਹੁੰਦਾ ਹੈ ਪਰ ਇਹ ਕਹਿੰਦੇ ਨੇ ਕਿ ਤੂੰ ਤਾਂ ਸਿਆਸਤਦਾਨ ਹੈ, ਇਹ ਨਹੀਂ ਸੋਚਦੇ ਕਿ ਸਾਰੇ ਪੰਜਾਬੀ ਤਾਂ ਹਨ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਕਿਸਾਨ ਆਗੂਆਂ ਕਰਕੇ ਨਹੀਂ ਆਏ, ਇਹ ਸਾਰੇ ਅਪਣੀਆਂ ਜ਼ਮੀਨਾਂ ਅਤੇ ਮੋਟਰਾਂ ਬਚਾਉਣ ਆਏ ਹਨ। ਨਾਲੇ ਅੱਜ ਜਿੱਥੋਂ ਤਕ ਲੋਕ ਬੈਠੇ ਹਨ, ਉਥੋਂ ਤਕ ਤਾਂ ਇਨ੍ਹਾਂ ਦੇ ਸਪੀਕਰਾਂ ਦੀ ਆਵਾਜ਼ ਵੀ ਨਹੀਂ ਜਾਂਦੀ। ਜਦੋਂ ਸਾਡਾ ਫ਼ੈਸਲਾ ਸੀ  ਕਿ ਜਿੰਨੀ ਦੇਰ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਨੀਂ ਦੇਰ ਵਾਪਸ ਨਹੀਂ ਜਾਵਾਂਗੇ ਪਰ ਇਹ ਮੰਤਰੀਆਂ ਨਾਲ ਮੀਟਿੰਗਾਂ ਕਰਨ ਕਿਉਂ ਜਾਂਦੇ ਸੀ?

Ravneet BittuRavneet Bittu

ਉਨ੍ਹਾਂ ਕਿਹਾ ਕਿ ਇਨ੍ਹਾਂ  ਕਾਨੂੰਨਾਂ ਖਿਲਾਫ਼ ਸਭ ਤੋਂ ਪਹਿਲਾਂ  ਪਾਰਲੀਮੈਂਟ  ਵਿਚ ਮੈਂ  ਬੋਲਿਆ ਸੀ। ਅੱਗੇ ਵੀ ਬੋਲਾਂਗੇ। ਅਖੀਰ ਨੂੰ ਫ਼ੈਸਲਾ ਤਾਂ ਪਾਰਲੀਮੈਂਟ ’ਚ ਹੀ ਹੋਣਾ ਹੈ, ਇਨ੍ਹਾਂ ਦੀਆਂ ਸਟੇਜਾਂ ’ਤੇ ਤਾਂ ਹੋਣਾ ਨਹੀਂ। ਅਖ਼ੀਰ ਫ਼ੈਸਲਾ ਉਸੇ ਪਾਰਲੀਮੈਂਟ ’ਚ ਹੀ ਹੋਣਾ ਹੈ ਜਿਹੜਾ 130 ਕਰੋੜ ਲੋਕਾਂ ਦਾ ਮੰਦਰ ਹੈ। ਅਸੀਂ ਅਪਣੇ ਲੋਕਾਂ ਲਈ ਮਰ ਮਿਟ ਜਾਵਾਂਗੇ ਪਰ ਪਿੱਛੇ ਨਹੀਂ ਹਟਾਂਗੇ। ਪਹਿਲਾਂ ਵੀ ਕੁਰਬਾਨੀਆਂ ਦਿੱਤੀਆਂ ਹਨ ਅੱਗੋਂ ਵੀ ਦੇਵਾਂਗੇ। ਇਹ ਸਾਨੂੰ ਸਿਆਸਤਦਾਨ ਕਹਿ ਕੇ ਲਾਂਭੇ ਕਰ ਰਹੇ ਹਨ, ਪਰ ਜਿਨ੍ਹਾਂ ਨਾਲ ਮੀਟਿੰਗਾਂ ਕਰਨ ਜਾ ਰਹੇ ਹਨ, ਉਹ ਕੌਣ ਹਨ, ਉਹ ਵੀ ਤਾਂ ਸਿਆਸਤਦਾਨ ਹੀ ਹਨ। ਨਾਲੇ ਸਿਆਸੀ ਆਗੂਆਂ ਨੂੰ ਸਟੇਜਾਂ ਤੋਂ ਦੂਰ ਕਰਨ ਨਾਲ, ਉਹ ਕਿਹੜਾ ਅੰਦੋਲਨ ਨੂੰ ‘ਕਾਂਗਰਸ ਦੀ ਸ਼ਹਿ ਪ੍ਰਾਪਤ’ ਕਹਿਣੋਂ ਹੱਟ ਗਏ ਹਨ। ਉਥੋਂ ਕਾਂਗਰਸੀ, ਆਮ ਆਦਮੀ ਪਾਰਟੀ ਜਾਂ ਅਕਾਲੀ ਆਗੂਆਂ ਨੂੰ ਭਜਾ ਕੇ  ਕਿਹੜਾ ਉਨ੍ਹਾਂ ਦੇ ਮੂੰਹ ਬੰਦ ਕਰਵਾ ਦਿੱਤੇ। ਜੇ ਅਸੀਂ ਸਿਆਸੀ ਬੰਦੇ ਹਾਂ ਤਾਂ ਅਸੀਂ ਸਿਆਸੀ ਦਾਅ-ਪੇਚ ਵੀ ਜਾਣਦੇ ਹਾਂ ਕਿ ਮਸਲਾ ਕਿਵੇਂ ਹੱਲ ਕਰਵਾਉਣਾ ਹੈ।  ਇਹ ਸਿਆਸੀ ਲੜਾਈ ਹੈ, ਜਿਸ ਨੂੰ ਸਿਆਸੀ ਦਾਅ-ਪੇਚਾਂ ਨਾਲ ਹੀ ਜਿੱਤਿਆ ਜਾ ਸਕਦਾ ਹੈ, ਲੜਾਈ ਘਸੁੰਨ ਮੁੱਕੀ ਨਾਲ ਇਹ ਮਸਲਾ ਹੱਲ ਨਹੀਂ ਹੋਣ ਵਾਲਾ।

Ravneet BittuRavneet Bittu

ਉਨ੍ਹਾਂ ਕਿਹਾ ਕਿ ਅੱਜ ਕਿਸਾਨ ਆਗੂ ਕੋਈ ਲੜਾਈ ਨਹੀਂ ਲੜ ਰਹੇ, ਜੇਕਰ ਲੜਾਈ ਲੜ ਰਿਹਾ ਹੈ ਤਾਂ ਉਹ ਕਿਸਾਨ ਹਨ। ਅੱਜ ਕਿਹੜਾ ਕਿਸਾਨ ਆਗੂ ਹੈ ਬਾਰਡਰ ਟੱਪਿਆ ਹੈ, ਵਾਟਰ ਕੈਨਨ ਦੇ ਮੂੰਹ ਕਿਸ ਨੇ ਮੋੜੇ ਨੇ, ਖਾਈਆਂ  ਕਿਸ ਨੇ ਪੂਰੀਆਂ ਨੇ। ਇਹ ਸਭ ਕੰਮ ਨੌਜਵਾਨ ਕਿਸਾਨਾਂ ਨੇ ਕੀਤਾ ਹੈ, ਕਿਸਾਨ ਆਗੂ ਤਾਂ ਫੈਸਲਾ ਕਰਕੇ ਆਏ ਸਨ ਕਿ ਉਥੇ ਹੀ ਬੈਠਣਾ ਹੈ। ਕਿਹੜਾ ਕਿਸਾਨ ਨੇਤਾ ਬਾਹਰ ਪਿਆ ਹੈ। ਖੁਲ੍ਹੇ ਆਸਮਾਨ ਹੇਠ ਕੇਵਲ ਆਮ ਕਿਸਾਨ ਪਏ ਹਨ। ਲੀਡਰ ਸਾਰੇ ਹੋਟਲਾਂ ਦੇ ਕਮਰਿਆਂ ਵਿਚ ਸੌਂਦੇ ਹਨ। ਅਸੀਂ ਪੰਜਾਬ ਵਿਚ ਕਿਸਾਨ ਸੰਘਰਸ਼ ਦੀ ਪੂਰਨ ਹਮਾਇਤ ਕੀਤੀ। ਕੇਂਦਰ ਸਰਕਾਰ ਕੈਪਟਨ ਸਾਹਿਬ ਨੂੰ ਲਗਾਤਾਰ ਡਰਾਉਂਦੀ ਰਹੀ ਸੀ ਕਿ ਸਰਕਾਰ ਤੋੜ ਦਿਆਂਗੇ। ਪੰਜਾਬ ’ਚ ਸਾਰੇ ਟੋਲ ਪਲਾਜੇ ਬੰਦ ਰਹੇ ਜੋ ਸਰਕਾਰ ਦੀ ਸਹਿਮਤੀ ਤੋਂ ਬਗੈਰ ਨਾਮੁਮਕਿਨ ਸੀ। ਹੁਣ ਇਹ ਸਾਰੇ ਦੇਸ਼ ਦੇ ਟੋਲ ਪਲਾਜੇ ਬੰਦ ਕਰਨ ਬਾਰੇ ਕਹਿ ਰਹੇ ਹਨ। ਭਾਜਪਾ ਦੀ ਸਰਕਾਰ ਵਾਲੇ ਸੂਬਿਆਂ ’ਚ ਟੋਲ ਪਲਾਜੇ ਬੰਦ ਕਰਕੇ ਦੇਖ ਲੈਣ, ਕੀ ਹੁੰਦਾ ਹੈ। 

Ravneet BittuRavneet Bittu

ਭਾਜਪਾ ਆਗੂ ਪਿਊਸ਼ ਗੋਇਲ ਨਾਲ ਪੰਜਾਬ ਤੋਂ ਆਏ ਸੰਸਦ ਮੈਂਬਰਾਂ ਦੀ ਮਿਲਣੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਿਊਸ਼ ਗੋਇਲ ਨੇ ਪੰਜਾਬ ਦੇ ਸੰਸਦ ਮੈਂਬਰਾਂ ਜ਼ਲੀਲ ਕਰ ਕੇ ਵਾਪਸ ਮੋੜਿਆ ਸੀ। ਉਸ ਨੇ ਇੱਥੋਂ ਤਕ ਕਹਿ ਦਿਤਾ ਸੀ ਕਿ ਸਾਨੂੰ ਪਤੈ ਤੁਹਾਡਾ ਮੁੱਖ ਮੰਤਰੀ ਕੀ ਕਰਦਾ ਫਿਰਦੈ, ਅਸੀਂ ਤੁਹਾਡਾ ਉਹ ਹਾਲ ਕਰਾਂਗੇ ਜਿਸ ਨੂੰ ਤੁਸੀਂ ਯਾਦ ਰੱਖੋਗੇ। ਅਸੀਂ ਰੇਲਾਂ ਬੰਦ ਕਰ ਕੇ ਜਾਣਬੁਝ ਕੇ 40 ਹਜ਼ਾਰ ਕਰੋੜ ਦਾ ਘਾਟਾ ਪੁਆਇਆ...। ਉਨ੍ਹਾਂ ਕਿਹਾ ਕਿ ਅਸਲ ਵਿਚ ਪਿਊਸ਼ ਗੋਇਲ ਅੰਬਾਨੀਆਂ ਅਡਾਨੀਆਂ ਦਾ ਚਿਹਰਾ ਹੈ। ਉਸ ਨੂੰ ਜਾਣਬੁੱਝ ਕੇ ਮੀਟਿੰਗਾਂ ਵਿਚ ਬਿਠਾਇਆ ਜਾਂਦਾ ਹੈ। ਉਸ ਨੇ ਸਾਨੂੰ ਸਾਂਸਦਾ ਨੂੰ ਵੀ ਬਹੁਤ ਜ਼ਲੀਲ ਕੀਤਾ ਪਰ ਕਿਸਾਨ ਆਗੂ ਉਸੇ ਨਾਲ ਮੀਟਿੰਗਾਂ ਕਰ ਰਹੇ ਹਨ ਜੋ ਦੁਖਦਾਈ ਹੈ। ਇਨ੍ਹਾਂ ਨੂੰ ਪਿਊਸ਼ ਗੋਇਲ ਚੰਗਾ ਲਗਦਾ ਹੈ ਪਰ ਆਪਣੇ ਪੰਜਾਬੀ ਭਰਾ ਦੁਸ਼ਮਣ ਲਗਦੇ ਨੇ। ਇਨ੍ਹਾਂ ਨੂੰ ਮੀਟਿੰਗ ਲਈ ਆਉਣ ਦੀ ਲੋੜ ਨਹੀਂ ਸੀ। ਠੀਕ ਹੈ ਗੱਲਬਾਤ ਨਹੀਂ ਟੁੱਟਣੀ ਚਾਹੀਦੀ। ਪਰ ਜਦੋਂ ਤੁਹਾਡੇ ਪਿੱਛੇ ਲੱਖਾਂ ਲੋਕ ਬੈਠੇ ਸਨ, ਤਾਂ ਅਮਿਤ ਸ਼ਾਹ ਤੇ ਪਿਊਸ਼ ਗੋਇਲ ਨੂੰ ਖੁਦ ਤੁਹਾਡੇ ਕੋਲ ਚੱਲ ਕੇ ਆਉਣਾ ਪੈਣਾ ਸੀ।

Ravneet BittuRavneet Bittu

ਉਨ੍ਹਾਂ ਕਿਹਾ ਕਿ ਹਾਲਾਤ ਬਹੁਤ ਖ਼ਰਾਬ ਹਨ। ਸੰਘਰਸ਼ ਦੌਰਾਨ ਕਈ ਲੋਕ ਮਾਰੇ ਜਾ  ਚੁੱਕੇ ਹਨ। ਕੀ ਇਹ ਕਿਸਾਨ ਆਗੂ ਇਸ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜਿਹੋ ਜਿਹੇ ਹਾਲਾਤ ਬਣ ਰਹੇ ਹਨ, ਉਸ ਤੋਂ ਸਥਿਤੀ ਹੋਰ ਵੀ ਖ਼ਰਾਬ ਹੋਣ ਦਾ ਸ਼ੰਕਾ ਹੈ। ਹਾਲਾਤ ਵਿਗੜਣ ’ਤੇ ਨੁਕਸਾਨ ਹੋਣ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਨ, ਪਰ ਬਾਕੀ ਛੋਟੇ ਦੁਕਾਨਦਾਰਾਂ ਅਤੇ ਹੋਰ ਵਰਗਾਂ ਦੇ ਹਿੱਤ ਵੀ ਸੁਰੱਖਿਅਤ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੰਬਾਨੀ ਅਡਾਨੀ ਦੇ ਰਹਿਣ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਣਾ, ਉਨ੍ਹਾਂ ਨੂੰ ਵੀ ਅਪਣਾ ਕੰਮ ਕਰਦੇ ਰਹਿਣ ਦੇਣਾ ਚਾਹੀਦਾ ਹੈ ਪਰ ਨਾਲ ਪ੍ਰਚੂਨ ਦੀਆਂ ਦੁਕਾਨਾਂ ਵੀ ਚਲਦੀਆਂ ਰਹਿਣੀਆਂ ਚਾਹੀਦੀਆਂ ਨੇ। ਛੋਟੇ ਆੜ੍ਹਤੀਏ ਵੀ ਬਚੇ ਰਹਿਣੇ ਚਾਹੀਦੇ ਨੇ। ਉਨ੍ਹਾਂ ਕਿਹਾ ਕਿ ਅਗਲੀ ਧਿਰ ਬੜੀ ਚੁਸਤ-ਚਲਾਕ ਅਤੇ ਸਿਆਸੀ-ਦਾਅ ਪੇਚ ਖੇਡਣ ’ਚ ਮਾਹਿਰ ਹੈ, ਉਨ੍ਹਾਂ ਨੂੰ ਉਸੇ ਭਾਸ਼ਾਂ ’ਚ ਜਵਾਬ ਦੇ ਕੇ ਜਿੱਤਿਆ ਜਾ ਸਕਦਾ ਹੈ।       

https://www.facebook.com/live/producer/404420470753661/

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement