ਦਾਦਾ-ਦਾਦੀ ਬਣੇ ਮੁਕੇਸ਼-ਨੀਤਾ ਅੰਬਾਨੀ, ਨੂੰਹ ਸ਼ਲੋਕਾ ਨੇ ਦਿਤਾ ਪੁੱਤਰ ਨੂੰ ਜਨਮ
Published : Dec 11, 2020, 7:39 am IST
Updated : Dec 11, 2020, 7:39 am IST
SHARE ARTICLE
Mukesh-Nita Ambani
Mukesh-Nita Ambani

ਮਾਂ ਅਤੇ ਪੁੱਤਰ ਦੋਵੇਂ ਠੀਕ ਹਨ।

ਮੁੰਬਈ: ਏਸ਼ੀਆ ਦੇ ਸੱਭ ਤੋਂ ਅਮੀਰ ਵਿਅਕਤੀ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਵੀਰਵਾਰ ਨੂੰ ਦਾਦਾ ਬਣ ਗਏ ਹਨ। ਮੁਕੇਸ਼ ਦੇ ਪੁੱਤਰ ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਨੇ ਪੁੱਤਰ ਨੂੰ ਜਨਮ ਦਿਤਾ। ਆਕਾਸ਼ ਅਤੇ ਸ਼ਲੋਕਾ ਦਾ ਵਿਆਹ ਪਿਛਲੇ ਸਾਲ 9 ਮਾਰਚ ਨੂੰ ਹੋਇਆ ਸੀ।

Mukesh AmbaniMukesh Ambani

ਦੋਵੇਂ ਸਕੂਲ ਦੇ ਸਮੇਂ ਤੋਂ ਦੋਸਤ ਸਨ। ਸ਼ਲੋਕਾ ਨੇ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪਾਲਿਟੀਕਲ ਸਾਇੰਸ ਤੋਂ ਲਾਅ ਵਿਚ ਮਾਸਟਰਸ ਡਿਗਰੀ ਕੀਤੀ ਹੈ।
ਅੰਬਾਨੀ ਪ੍ਰਵਾਰ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਗਿਆ ਹੈ, 'ਸ਼ਲੋਕਾ ਅਤੇ ਆਕਾਸ਼ ਅੰਬਾਨੀ  ਮੁੰਬਈ ਵਿਚ ਇਕ ਬੱਚੇ ਦੇ ਮਾਤਾ-ਪਿਤਾ ਬਣ ਗਏ ਹਨ।'

Akash and his wife Shloka Akash and his wife Shloka

ਬਿਆਨ ਵਿਚ ਕਿਹਾ ਗਿਆ ਹੈ, 'ਨੀਤਾ ਅਤੇ ਮੁਕੇਸ਼ ਅੰਬਾਨੀ ਪਹਿਲੀ ਵਾਰ ਦਾਦਾ-ਦਾਦੀ ਬਣ ਕੇ ਖ਼ੁਸ਼ ਹਨ।' ਬਿਆਨ ਮੁਤਾਬਕ, 'ਨਵੇਂ ਬੰਚੇ ਦੇ ਆਉਣ ਨਾਲ ਮਹਿਤਾ ਅਤੇ ਅੰਬਾਨੀ ਪ੍ਰਵਾਰਾਂ ਨੂੰ ਬਹੁਤ ਖ਼ੁਸ਼ੀ ਮਿਲੀ ਹੈ ਅਤੇ ਮਾਂ ਅਤੇ ਪੁੱਤਰ ਦੋਵੇਂ ਠੀਕ ਹਨ।

Mukesh AmbaniMukesh Ambani

ਜ਼ਿਕਰਯੋਗ ਹੈ ਕਿ ਬੀਤੇ ਸਾਲ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਨੇ ਲੱਗਭਗ ਕਰੀਬ 620 ਕਰੋੜ ਰੁਪਏ ਵਿਚ ਬ੍ਰਿਟੇਨ ਦੇ ਖਿਡੌਣਾ ਬਰਾਂਡ ਹੈਮਲੇਜ ਗਲੋਬਲ ਹੋਲਡਿੰਗਸ ਲਿਮੀਟਡ ਨੂੰ ਖ਼ਰੀਦਿਆ ਸੀ। ਉਦੋਂ ਲੋਕ ਸੋਸ਼ਲ ਮੀਡੀਆ 'ਤੇ ਮਜ਼ਾਕ ਕਰ ਰਹੇ ਸਨ ਕਿ ਮੁਕੇਸ਼ ਅਪਣੇ ਆਉਣ ਵਾਲੇ ਪੋਤਰੇ ਲਈ ਪਹਿਲਾਂ ਹੀ ਖਿਡੌਣੇ ਇਕੱਠੇ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement