ਸੀਡੀਐਸ ਬਿਪਿਨ ਰਾਵਤ ਦੀ ਭਤੀਜੀ ਬੰਦਵੀ ਸਿੰਘ ਸ਼ੂਟਿੰਗ ਵਿੱਚ ਬਣੀ ਨੈਸ਼ਨਲ ਚੈਂਪੀਅਨ
Published : Dec 11, 2021, 1:10 pm IST
Updated : Dec 11, 2021, 1:10 pm IST
SHARE ARTICLE
Bandhvi Singh
Bandhvi Singh

ਅੱਠ ਗੋਲਡ ਮੈਡਲ ਜਿੱਤ ਕੇ ਭੂਆ-ਫੁੱਫੜ ਨੂੰ ਕੀਤੇ ਸਮਰਪਿਤ

 

 ਨਵੀਂ ਦਿੱਲੀ : ਜਿੱਥੇ ਪੂਰਾ ਦੇਸ਼ ਸੀਡੀਐਸ ਬਿਪਿਨ ਰਾਵਤ ਅਤੇ ਮਧੁਲਿਕਾ ਰਾਵਤ ਦੀ ਮੌਤ ਦਾ ਸੋਗ ਮਨਾ ਰਿਹਾ ਹੈ, ਉੱਥੇ ਹੀ ਸੀਡੀਐਸ ਰਾਵਤ ਦੀ ਭਤੀਜੀ ਨੇ ਨਿਸ਼ਾਨੇਬਾਜ਼ੀ ਵਿੱਚ ਨੈਸ਼ਨਲ ਚੈਂਪੀਅਨ ਬਣ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਬੰਧਵੀ ਸਿੰਘ ਨੂੰ ਭੂਆ ਫੂਫੜ ਜੀ ਦੀ ਮੌਤ ਦਾ ਪਤਾ ਵੀ ਨਹੀਂ ਸੀ।

 

Bandhvi SinghBandhvi Singh

 

ਉਸ ਨੂੰ ਹਾਦਸੇ ਦੀ ਸੂਚਨਾ ਨਹੀਂ ਦਿੱਤੀ ਗਈ, ਖੇਡ ਖਤਮ ਹੋਣ ਤੋਂ ਬਾਅਦ ਉਸ ਨੂੰ ਭੂਆ ਮਧੁਲਿਕਾ ਰਾਵਤ ਅਤੇ ਫੁੱਫੜ ਸੀਡੀਐੱਸ ਰਾਵਤ ਦੀ ਮੌਤ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੀ। ਖੇਡ ਵਿਭਾਗ ਅਤੇ ਫੌਜ ਦੀ ਮਦਦ ਨਾਲ ਦਿੱਲੀ ਭੇਜਿਆ ਗਿਆ।

 

Bandhvi SinghBandhvi Singh

 

 

 

ਪ੍ਰਾਪਤ ਜਾਣਕਾਰੀ ਅਨੁਸਾਰ ਬੰਧਵੀ ਸਿੰਘ ਭੋਪਾਲ ਸਥਿਤ ਸ਼ੂਟਿੰਗ ਅਕੈਡਮੀ ਦੀ ਵਿਦਿਆਰਥਣ ਹੈ। ਦੱਸ ਦੇਈਏ ਕਿ ਉਹ ਸੀਡੀਐਸ ਰਾਵਤ ਦੀ ਸਕੀ ਭਤੀਜੀ ਹੈ। ਬੰਧਵੀ ਸਿੰਘ ਨੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਅੱਠ ਸੋਨ ਤਗਮੇ ਜਿੱਤੇ ਹਨ। ਬੰਧਵੀ ਸਿੰਘ ਨੂੰ ਵੀਰਵਾਰ ਤੱਕ ਉਸਦੀ ਭੂਆ ਅਤੇ ਫੁੱਫੜ ਦੀ ਮੌਤ ਦੀ ਸੂਚਨਾ ਨਹੀਂ ਦਿੱਤੀ ਗਈ ਸੀ।

 

 

ਚੈਂਪੀਅਨਸ਼ਿਪ ਖੇਡਣ ਵਾਲੇ ਖਿਡਾਰੀਆਂ ਕੋਲ ਤਿਆਰੀ ਦੌਰਾਨ ਫੋਨ ਨਹੀਂ ਸਨ, ਜਿਸ ਕਾਰਨ ਬੰਦਵੀ ਸਿੰਘ ਇਸ ਜਾਣਕਾਰੀ ਤੋਂ ਵਾਂਝੀ ਰਹਿ ਗਈ। ਖੇਡ ਖਤਮ ਹੋਣ ਤੋਂ ਬਾਅਦ ਬੰਧਵੀ ਨੂੰ ਘਟਨਾ ਦੀ ਜਾਣਕਾਰੀ ਮਿਲੀ ਤਾਂ ਘਟਨਾ ਦੀ ਜਾਣਕਾਰੀ ਮਿਲਦੇ ਹੀ ਬੰਧਵੀ ਸਿੰਘ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ। ਖੇਡ ਵਿਭਾਗ ਅਤੇ ਫੌਜ ਦੀ ਮਦਦ ਨਾਲ ਬੰਦਵੀ ਸਿੰਘ ਨੂੰ ਦਿੱਲੀ ਪਹੁੰਚਾਇਆ ਗਿਆ।

 

 

ਜਿਸ ਤੋਂ ਬਾਅਦ ਉਹ ਆਪਣੇ ਭੂਆ-ਫੁੱਫੜ ਦੇ ਸਸਕਾਰ 'ਚ ਸ਼ਾਮਲ ਹੋ ਸਕੀ ਅਤੇ ਉਸ ਨੇ ਸ਼ੂਟਿੰਗ ਚੈਂਪੀਅਨਸ਼ਿਪ 'ਚ ਜਿੱਤੇ ਸੋਨ ਤਗਮੇ ਨੂੰ ਆਪਣੇ ਭੂਆ-ਫੁੱਫੜ ਨੂੰ  ਸਮਰਪਿਕ ਕੀਤੇ।ਬੰਧਵੀ ਨੇ ਟੀਮ 'ਚ ਚਾਰ ਮੈਡਲ ਅਤੇ ਵਿਅਕਤੀਗਤ ਈਵੈਂਟ 'ਚ ਚਾਰ ਮੈਡਲ ਜਿੱਤੇ ਹਨ। ਬੰਧਵੀ ਸੀਨੀਅਰ ਵਰਗ ਵਿੱਚ ਰਾਸ਼ਟਰੀ ਚੈਂਪੀਅਨ ਬਣ ਗਈ ਹੈ। ਇਸ ਦੇ ਨਾਲ ਹੀ ਜੂਨੀਅਰ 'ਚ ਰਾਸ਼ਟਰੀ ਰਿਕਾਰਡ ਵੀ ਬਣ ਗਿਆ ਹੈ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement